ਹੰਬੜਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੇ 10 ਪਿੰਡਾਂ ‘ਚ ਕਿਸਾਨਾਂ ਵੱਲਂ ਪਰਾਲੀ ਨਾ ਸਾੜਨ ਦਾ ਐਲਾਨ

Spread the love

ਹੰਬੜਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੇ 10 ਪਿੰਡਾਂ ‘ਚ ਕਿਸਾਨਾਂ ਵੱਲਂ ਪਰਾਲੀ ਨਾ ਸਾੜਨ ਦਾ ਐਲਾਨ

ਹੰਬੜਾਂ (ਲੁਧਿਆਣਾ), 21 ਅਗਸਤ (ਦਵਿੰਦਰ ਡੀ ਕੇ)

ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਦੀ ਹੰਬੜਾਂ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ ਵਿਖੇ 10 ਪਿੰਡ ਦੇ ਕਿਸਾਨਾਂ ਅਤੇ ਹੋਰ ਮੋਹਤਵਾਰਾਂ ਨਾਲ ਖੇਤਾਂ ‘ਚ ਪਰਾਲੀ ਨੂੰ ਅੱਗ ਨਾ ਲਗਾਏ ਜਾਣ ਸਬੰਧੀ ਕਿਸਾਨ ਬੇਲਰਜ਼ ਮਿਲਣੀ ਕਰਵਾਈ ਗਈ। ਜਿਸ ਵਿੱਚ ਬਾਇਓ ਕੰਪਨੀ ਦੇ ਅਧਿਾਰੀਆਂ ਵੱਲੋਂ ਖੇਤਾਂ ਚ ਅੱਗ ਨਾ ਲਗਾਏ ਜਾਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਪਰਾਲੀ ਦੀਆਂ ਗੰਢਾ ਬਣਾਕੇ ਖੇਤਾਂ ਚੋਂ ਪਰਾਲੀ ਦਾ ਨਿਪਟਾਰਾ ਕਰਨ ਲਈ ਪਰਾਲੀ ਦੀ ਸਾਂਭ-ਸੰਭਾਲ ਸਬੰਧੀ 10 ਪਿੰਡਾਂ ਨੂੰ ਗੋਦ ਲਏ ਜਾਣ ਦਾ ਐਲਾਨ ਕੀਤਾ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ.ਅਮਨਜੀਤ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰੀ ਸਭਾ ਹੰਬੜਾਂ ਅਧੀਨ ਆਉਂਦੇ 10 ਪਿੰਡਾਂ ਦੀਆਂ ਪੰਚਾਇਤਾਂ ਤੇ ਕਿਸਾਨਾਂ ਵੱਲੋਂ ਪਰਾਲੀ ਦੇ ਖੇਤਾਂ ‘ਚ ਅੱਗ ਨਾ ਲਗਾਏ ਜਾਣ ਦਾ ਫੈਂਸਲਾ ਲੈਂਦਿਆਂ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਦੀ ਜੋ ਪਹਿਲਕਦਮੀ ਕੀਤੀ ਗਈ ਹੈ,ਇਹ ਉਨ੍ਹਾਂ ਕਿਸਾਨਾਂ ਤੇ ਪੰਜਾਬ ਦੇ ਲੋਕਾਂ ਲਈ ਮਿਸਾਲ ਹੋਵੇਗੀ ਜੋ ਖੇਤਾਂ ‘ਚ ਅੱਗ ਲਗਾ ਕੇ ਪਰਾਲੀ ਸੜਦੇ ਹਨ ਤੇ ਵਾਤਾਵਰਨ ਨੂੰ ਪਲੀਤ ਕਰਦੇ ਹਨ।ਉਨ੍ਹਾਂ ਪ੍ਰਧਾਨ ਚਾਵਲਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਪਹਿਲਕਦਮੀ ਕਰਦਿਆਂ ਸੂਬੇ ‘ਚ ਇਕ ਮਿਸਾਲ ਪੈਦਾ ਕੀਤੀ ਹੈ ਤੇ ਅਸੀਂ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਇਨ੍ਹਾਂ ਪਿੰਡਾਂ ਨਾਲ ਕੰਪਨੀ ਵੱਲੋਂ ਜੋ ਐਗਰੀਮੈਟ ਕੀਤਾ ਹੈ ਉਸ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।


Spread the love
Scroll to Top