ਮ੍ਰਿਤਕ ਔਰਤ ਦੇ ਮਾਮਲੇ ਵਿੱਚ ਦੀ ਰਿਪੋਰਟ ਨੈਗੇਟਿਵ ਆਈ
ਬਰਨਾਲਾ, 29 ਮਾਰਚ – ਕੁਲਵੰਤ ਗੋਇਲ / ਵੀਬੰਸ਼ੂ ਗੋਇਲ
ਬਰਨਾਲਾ, 29 ਮਾਰਚ – ਕੁਲਵੰਤ ਗੋਇਲ / ਵੀਬੰਸ਼ੂ ਗੋਇਲ
ਸਿਵਲ ਹਸਪਤਾਲ ਬਰਨਾਲਾ ਵਿਖੇ ਬੀਤੀ ਰਾਤ ਦਾਖਲ ਔਰਤ ਦੀ ਮੌਤ ਕਰੋਨਾ ਵਾਇਰਸ ਕਾਰਨ ਨਹੀਂ ਹੋਈ ਹੈ। ਡਾ. ਗੁਰਿੰਦਰਬੀਰ ਸਿੰਘ ਸਿਵਲ ਸਰਜਨ ਬਰਨਾਲਾ ਨੇ ਸਪੱਸ਼ਟੀਕਰਨ ਦਿੰਦਿਆ ਕਿਹਾ ਕਿ ਬੀਤੇ ਦਿਨ ਸਿਵਲ ਹਸਪਤਾਲ ਵਿੱਚ ਦਾਖਲ ਕਰਾਈ ਔਰਤ ਦੇ ਭੇਜੇ ਸੈਂਪਲ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਮ੍ਰਿਤਕ ਔਰਤ ਭੁਪਿੰਦਰ ਕੌਰ (ਕਾਲਪਨਿਕ ਨਾਮ) ਕਰੋਨਾ ਵਾਇਰਸ ਤੋਂ ਪੀੜਤ ਨਹੀਂ ਸੀ। ਉਸ ਨੂੰ ਖੰਘ,ਬੁਖਾਰ ਆਦਿ ‘ਦੇ ਹਸਪਤਾਲ ਦਾਖਲ ਕਰਾਇਆ ਗਿਆ ਸੀ ਤੇ ਇਹਤਿਆਤੀ ਤੌਰ ‘ਤੇ ਉਸ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ। ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਈ ਵੀ ਕੋਰੋਨਾ ਦਾ ਪਾਜ਼ਿਟੀਵ ਕੇਸ ਨਹੀਂ ਹੈ। ਡਾ. ਗੁਰਿੰਦਰ ਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਾਰੇ ਜਿਲੇ ਵਿੱਚ ਸ਼ੱਕੀ ਮਰੀਜ਼ਾਂ ਦੀ ਪਛਾਣ, ਬਾਹਰਲੇ ਦੇਸ਼ ਤੋਂ ਪਰਤਣ ਵਾਲਿਆ ਦੀ ਪਛਾਣ ਤੇ ਉਨ੍ਹਾਂ ਨੂੰ ਇਕਾਂਤਵਾਸ ਕਰਨ ਲਈ ਜ਼ਰੂਰੀ ਸੇਵਾਵਾਂ ਲਗਾਤਾਰ ਦਿੱਤੀਆਂ ਜਾ ਰਹੀਆਂ ਹਨ।