ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਤੇ ਅਮਰ ਹਸਪਤਾਲ ਦੇ ਸਹਿਯੋਗ ਨਾਲ ਮੈਡੀਕਲ ਕੈਂਪ 1 ਅਕਤੂਬਰ ਨੂੰ

Spread the love

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਤੇ ਅਮਰ ਹਸਪਤਾਲ ਦੇ ਸਹਿਯੋਗ ਨਾਲ ਮੈਡੀਕਲ ਕੈਂਪ 1 ਅਕਤੂਬਰ ਨੂੰ

ਪਟਿਆਲਾ, 26 ਸਤੰਬਰ (ਰਿਚਾ ਨਾਗਪਾਲ)

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਔਰਤਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਅਤੇ ਅਮਰ ਹਸਪਤਾਲ ਦੇ ਸਹਿਯੋਗ ਨਾਲ 1 ਅਕਤੂਬਰ (ਸ਼ਨੀਵਾਰ) ਨੂੰ ਧਰਮਸ਼ਾਲਾ, ਕ੍ਰਿਸ਼ਨਾ ਕਲੋਨੀ, ਨੇੜੇ ਐਵਰੈਸਟ ਸਕੂਲ, ਨਾਭਾ ਰੋਡ ਪਟਿਆਲਾ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਔਰਤਾਂ (ਰਿਪਰੋਡਕਟਿਵ ਏਜ਼ ਗਰੁੱਪ) ਲਈ ਲਗਾਏ ਜਾਣ ਵਾਲੇ ਇਸ ਮੈਡੀਕਲ ਕੈਂਪ ਦੌਰਾਨ ਮੁਫ਼ਤ ਡਾਕਟਰੀ ਸਲਾਹ, ਮੁਫ਼ਤ ਕੈਂਸਰ ਸਕਰੀਨਿੰਗ, ਬੀ.ਪੀ. ਚੈਕ, ਬਲੱਡ ਸ਼ੂਗਰ, ਹੈਪੇਟਾਈਟਸ ਬੀ ਤੇ ਸੀ ਦੇ ਮੁਫ਼ਤ ਟੈਸਟਾਂ ਸਮੇਤ ਮੁਫ਼ਤ ਬੀ.ਐਮ.ਡੀ. (ਕੈਲਸ਼ੀਅਮ ਟੈਸਟ), ਮੁਫ਼ਤ ਹੀਮੋਗਲੋਬਿਨ ਟੈਸਟ, ਮੁਫ਼ਤ ਸੈਨੇਟਰੀ ਪੈਡਸ, ਲੋੜ ਅਨੁਸਾਰ ਮੁਫ਼ਤ ਦਵਾਈਆਂ, ਕੋਵਿਡ ਟੀਕਾਕਰਨ ਅਤੇ ਸਰਕਾਰ ਦੀਆਂ ਸਕੀਮਾਂ ਬਾਰੇ ਜਾਗਰੂਕਤਾ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੈਂਪ ਦੀ ਸਮੁਚੀ ਦੇਖ-ਰੇਖ ਸਹਾਇਕ ਕਮਿਸ਼ਨਰ (ਆਈ.ਏ.ਐਸ. ਸਿਖਲਾਈ ਅਧੀਨ) ਡਾ. ਅਕਸ਼ਿਤਾ ਗੁਪਤਾ ਕਰ ਰਹੇ ਹਨ। ਉਨ੍ਹਾਂ ਇਲਾਕੇ ਦੀਆਂ ਮਹਿਲਾਵਾਂ ਨੂੰ ਇਸ ਕੈਂਪ ਦਾ ਲਾਭ ਲੈਣ ਦੀ ਅਪੀਲ ਕੀਤੀ।


Spread the love
Scroll to Top