11 ਕੌਮੀ ਨਾਟਕ ਮੇਲੇ ਦੇ ਦੂਜੇ ਦਿਨ ਦੋ-ਪਾਤਰੀ ਨਾਟਕ ਚਿੜੀਆ ਘਰ ਦਾ ਬਠਿੰਡਾ ਵਾਸੀਆ ਨੇ ਮਾਣਿਆ ਆਨੰਦ

Spread the love

11 ਕੌਮੀ ਨਾਟਕ ਮੇਲੇ ਦੇ ਦੂਜੇ ਦਿਨ ਦੋ-ਪਾਤਰੀ ਨਾਟਕ ਚਿੜੀਆ ਘਰ ਦਾ ਬਠਿੰਡਾ ਵਾਸੀਆ ਨੇ ਮਾਣਿਆ ਆਨੰਦ

ਬਠਿੰਡਾ, 3 ਅਕਤੂਬਰ (ਅਸ਼ੋਕ ਵਰਮਾ)

 

ਇਹ ਸੰਸਾਰ ਇੱਕ ਵਿਸ਼ਾਲ ਚਿੜੀਆ ਘਰ ਹੈ ਅਤੇ ਜਿਵੇਂ ਜਾਨਵਰ ਆਪੋ- ਆਪਣੇ ਪਿੰਜਰੇ ਵਿੱਚ ਕੈਦ ਹੁੰਦੇ ਹਨ, ਉਵੇਂ ਹੀ ਇਨਸਾਨ ਵੀ ਵੱਖ ਵੱਖ ਵਰਗਾਂ, ਅਮੀਰ-ਗਰੀਬ, ਅਨਪੜ੍ਹ-ਪੜਿਆ ਲਿਖਿਆਂ ਆਦਿ ਦੀਆਂ ਵੰਡੀਆਂ ਵਿੱਚ ਜਕੜਿਆ ਹੋਇਆ ਹੈ, ਜੋ ਖੁੱਲ ਕੇ ਆਪਣੀ ਜ਼ਿੰਦਗੀ ਨਹੀਂ ਬਿਤਾ ਸਕਦਾ। ਇਹ ਵਿਚਾਰ ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸ਼ਦ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਜਾ ਰਹੇ 11ਵੇਂ ਕੌਮੀ ਨਾਟਕ ਮੇਲੇ ਦੇ ਦੂਸਰੇ ਦਿਨ ਪੇਸ਼ ਹੋਏ ਨਾਟਕ ਚਿੜਿਆ ਘਰ ਰਾਹੀਂ ਪ੍ਰਗਟ ਕੀਤੇ ਗਏ। ਨਾਟਿਅਮ ਪੰਜਾਬ ਦੇ ਡਾਇਰੈਕਟਰ ਕੀਰਤੀ ਕਿਰਪਾਲ ਅਤੇ ਪ੍ਰਧਾਨ ਸੁਧਰਸ਼ਨ ਗੁਪਤਾ ਨੇ ਦੱਸਿਆ ਕਿ ਯੁਵਾ ਥੇਟਰ ਜਲੰਧਰ ਵੱਲੋਂ ਡਾ. ਅੰਕੁਰ ਸ਼ਰਮਾ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੇ ਗਏ ਇਸ ਦੋ-ਪਾਤਰੀ ਨਾਟਕ ਵਿੱਚ ਇੱਕ ਸੁਨਸਾਨ ਪਾਰਕ ਵਿੱਚ ਮਿਲਣ ਵਾਲੇ ਦੋ ਪਾਤਰਾਂ ਦੇ ਵਾਰਤਾਲਾਪ ਨੂੰ ਰੌਚਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਐਮਆਰਐਸਪੀਟੀਯੂ ਵਿਖੇ ਜਾਰੀ ਇਸ 15 ਰੋਜ਼ਾ ਨਾਟਕ ਮੇਲੇ ਦੇ ਦੂਸਰੇ ਪੰਜਾਬ ਦੇ ਸਾਬਕਾ ਵਿੱਤ-ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਅਯੌਜਨ ਲਈ ਜਿੱਥੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ, ਉੱਥੇ ਹੀ ਆਪਣੇ ਖੂਬਸੂਰਤ ਸ਼ਬਦਾਂ ਰਾਹੀਂ ਨੌਜਵਾਨਾਂ ਨੂੰ ਕਲਾ, ਸਾਹਿਤ ਅਤੇ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਆ। ਇਸ ਮੌਕੇ ਬਠਿੰਡਾ ਦੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਸ਼ਹਿਰੀ ਕਾਂਗਰਸ ਪ੍ਰਧਾਨ ਅਰੁਣ ਵਧਾਵਨ, ਗਿੱਦੜਬਾਹਾ ਤੋਂ ਡਾ. ਰਵੀ ਕੰਬੋਜ ਅਤੇ ਸਮਾਜ ਸੇਵੀ ਵਿਕਾਸ ਗਰੋਵਰ ਨੇ ਵੀ ਸਮਾਗਮ ਦੀ ਰੌਣਕ ਵਧਾਈ।


Spread the love
Scroll to Top