13 ਤੋਂ 15 ਅਗਸਤ ਤੱਕ ਚਲਾਈ ਜਾਵੇਗੀ ‘ਹਰ ਘਰ ਤਿਰੰਗਾ’ ਮੁਹਿੰਮ

Spread the love

13 ਤੋਂ 15 ਅਗਸਤ ਤੱਕ ਚਲਾਈ ਜਾਵੇਗੀ ‘ਹਰ ਘਰ ਤਿਰੰਗਾ’ ਮੁਹਿੰਮ

ਬਰਨਾਲਾ, 2 ਅਗਸਤ

ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਤਹਿਤ ਜ਼ਿਲੇ ਦੇ ਯੂਥ ਕਲੱਬਾਂ ਨੂੰ ਕਾਰਜਸ਼ੀਲ ਅਤੇ ਨਵੇਂ ਕਲੱਬਾਂ ਦਾ ਗਠਨ ਲਈ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਯੂਥ ਕਲੱਬ ਵਿਕਾਸ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।

ਇਸ ਸਬੰਧੀ ਸਮੂਹ ਵਲੰਟੀਅਰਾਂ ਦੀ ਮੀਟਿੰਗ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਜ਼ਿਲਾ ਯੂਥ ਅਫਸਰ ਮੈਡਮ ਓਮਕਾਰ ਸਵਾਮੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਓਮਕਾਰ ਸਵਾਮੀ ਨੇ ਕਿਹਾ ਕਿ ਇਸ ਮੁਹਿੰਮ ਵਿਚ ਕਲੱਬਾਂ ਨਾਲ ਸਬੰਧਤ ਪੰਜ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ, ਜਿਸ ਵਿਚ ਪੁਰਾਣੇ ਕਲੱਬਾਂ ਨੂੰ ਕਾਰਜਸ਼ੀਲ ਕਰਨਾ, ਨਵੇਂ ਕਲੱਬਾਂ ਦੀ ਸਥਾਪਨਾ ਤੇ ਯੂਥ ਕਲੱਬਾਂ ਨੂੰ ਸੋਸ਼ਲ ਮੀਡੀਆ ਨਾਲ ਜੋੜਨਾ ਸ਼ਾਮਲ ਹੈ। ਇਸ ਤੋਂ ਇਲਾਵਾ 13 ਅਗਸਤ ਤੋਂ 15 ਅਗਸਤ ਤਕ ਹਰ ਘਰ ਤਿਰੰਗਾ ਮੁਹਿੰਮ ਚਲਾਈ ਜਾਵੇ, ਜਿਸ ਦੌਰਾਨ ਸਾਰਿਆਂ ਨੂੰ ਤਿਰੰਗਾ ਲਾਉਣ ਦੇ ਉਸ ਦੇ ਸਨਮਾਨ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਆਜ਼ਾਦੀ ਦੇ 75ਵੇਂ ਮਹੋਤਸਵ ਦੇ ਸਬੰਧ ਵਿਚ ਦੇਸ਼ ਦੇ ਸਮੂਹ ਨਹਿਰੂ ਯੁਵਾ ਕੇਂਦਰਾਂ ਵਲੋਂ ਜ਼ਿਲੇ ਦੇ ਯੂਥ ਕਲੱਬਾਂ ਰਾਹੀਂ ਮਿਤੀ 13 ਅਗਸਤ ਤੋਂ 15 ਅਗਸਤ ਤਕ ਘਰਾਂ ’ਤੇ ਤਿਰੰਗਾ ਲਹਿਰਾਇਆ ਜਾਵੇਗਾ।

ਇਸ ਮੌਕੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਰਿਸ਼ਿਵ ਸਿੰਗਲਾ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ 1 ਅਗਸਤ ਤੋਂ 15 ਅਗਸਤ ਤਕ ਸਵੱਛਤਾ ਪੰਦਰਵਾੜਾ ਵੀ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰਾਸ਼ਟਰੀ ਯੁਵਾ ਵਲੰਟੀਅਰ ਨਵਰਾਜ ਸਿੰਘ, ਜਸਪ੍ਰੀਤ ਸਿੰਘ, ਰਘਬੀਰ ਸਿੰਘ, ਜੀਵਨ ਸਿੰਘ, ਜਗਦੀਸ਼ ਸਿੰਘ, ਸਾਜਨ ਸਿੰਘ, ਅੰਮਿ੍ਤ ਸਿੰਘ, ਬਲਜਿੰਦਰ ਕੌਰ ਆਦਿ ਹਾਜਰ ਸਨ।     

 


Spread the love
Scroll to Top