15 ਅਗਸਤ ਕੈਲੰਡਰ ਤੇ ਲਿਖੀ ਇੱਕ ਤਾਰੀਖ ਨਹੀਂ ,ਸਗੋਂ ਇਹ ਸਾਡੇ ਦੇਸ਼ ਦੀ ਏਕਤਾ ਅਤੇ ਤਾਕਤ ਦਾ ਪ੍ਰਤੀਕ ਹੈ-ਚੇਅਰਮੈਨ ਵਿੱਗ

Spread the love

ਰਿਚਾ ਨਾਗਪਾਲ ,ਪਟਿਆਲਾ 16 ਅਗਸਤ 2023

      ਦੇਸ਼ ਨੂੰ ਅਜ਼ਾਦ ਹੋਇਆ 76 ਸਾਲ ਪੂਰੇ ਹੋ ਗਏ ਹਨ। ਦੇਸ਼ ਦੇ 77ਵੇਂ ਅਜ਼ਾਦੀ ਦਿਹਾੜੇ ਦੇ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਪਟਿਆਲੇ ਵਿਖੇ ਝੰਡਾ ਲਹਿਰਾਉਣ ਦੀ ਰਸਮ ਬੋਰਡ ਦੇ ਚੇਅਰਮੈਨ ਪ੍ਰੋ (ਡਾ.) ਆਦਰਸ਼ ਪਾਲ ਵਿੱਗ ਵੱਲੋਂ ਅਦਾ ਕੀਤੀ ਗਈ। ਸ੍ਰੀ ਵਿੱਗ ਨੇ ਸੁਤੰਤਰਤਾ ਸੈਲਾਨੀਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਕਿਹਾ ਕਿ ਅਸੀਂ ਇਹਨਾਂ ਦੀ ਕੁਰਬਾਨੀਆਂ ਸਦਕਾ ਹੀ ਅਜ਼ਾਦ ਦੇਸ਼ ਵਿੱਚ ਰਹਿ ਰਹੇ ਹਾਂ। ਉਹਨਾਂ ਨੇ ਇਸ ਸ਼ੁਭ ਅਵਸਰ ਤੇ ਬੋਰਡ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਵਾਤਾਵਰਣ ਪੱਖੀ ਹੋਣ ਦੇ ਨੁੱਕਤੇ ਸਾਂਝੇ ਕੀਤੇ। ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਲਈ ਚੇਅਰਮੈਨ ਨੇ ਕਿਹਾ ਕਿ ਬੋਰਡ ਦੇ ਅਧਿਕਾਰੀ/ਕਰਮਚਾਰੀਆਂ ਦੀ ਪ੍ਰਦੂਸ਼ਣ ਪ੍ਰਤੀ ਜਿੰਮੇਵਾਰੀ ਹੋਰ ਵੱਧ ਜਾਵੇਗੀ ਅਤੇ ਵਾਤਾਵਰਣ ਦੀ ਸੰਭਾਲ ਲਈ ਸਾਨੂੰ ਆਪਣੀ ਡਿਊਟੀ ਹੋਰ ਵੀ ਮਿਹਨਤ ਅਤੇ ਤਨਦੇਹੀ ਨਾਲ ਕਰਨੀ ਪਵੇਗੀ।     
      ਇਸ ਮੌਕੇ ਸ੍ਰੀ ਜੀ.ਐਸ. ਮਜੀਠੀਆ, ਮੈਂਬਰ ਸਕੱਤਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਜ਼ਾਦੀ ਦਿਵਸ, ਸਿਰਫ ਕੈਲੰਡਰ ਉਪਰ ਮਾਰਕ ਇੱਕ ਤਾਰੀਖ ਨਹੀਂ ਹੈ ਸਗੋਂ ਇਹ ਸਾਡੇ ਦੇਸ਼ ਦੀ ਏਕਤਾ ਅਤੇ ਤਾਕਤ ਦਾ ਪ੍ਰਤੀਕ ਹੈ। ਉਹਨਾਂ ਨੇ ਬੇਨਾਮ ਸ਼ਹੀਦਾਂ ਦੀ ਸ਼ਹਾਦਤ ਨੁੰ ਨਮਨ ਕਰਦਿਆਂ ਕਿਹਾ ਅਜ਼ਾਦੀ ਸਾਨੂੰ ਕਿਸੇ ਇਨਾਮ ਦੇ ਤੌਰ ਤੇ ਨਹੀਂ ਮਿਲੀ । ਸਗੋਂ ਇਸ ਅਜ਼ਾਦੀ ਲਈ ਸਾਡੇ ਸ਼ਹੀਦਾਂ ਨੇ ਆਪਣਾ ਖੂਨ ਡੋਲਿਆ ਹੈ। ਇਸ ਅਜ਼ਾਦੀ ਨੂੰ ਬਰਕਰਾਰ ਰੱਖਣ ਲਈ ਸਾਨੂੰ ਅੱਗੇ ਤੋਂ ਯੋਗ ਕਦਮ ਚੁੱਕਣ ਦੀ ਲੋੜ ਹੈ। ਜਿਸ ਵਿੱਚ ਵਾਤਾਵਰਣ ਪ੍ਰਤੀ ਸੁਚੇਤ ਕਰਦਿਆਂ ਭਾਰਤ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਲਾਇਫ ਬਾਰੇ ਜਾਣੂ ਕਰਵਾਇਆ। ਇਸ ਸਮਾਰੋਹ ਦੌਰਾਨ ਬੋਰਡ ਦੇ ਮੁੱਖ ਦਫਤਰ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।


Spread the love
Scroll to Top