48 ਕਰਿਆਣਾ ਸਟੋਰਾਂ ਦੀ ਸੂਚੀ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ ‘ਤੇ ਹੋਵੇਗੀ ਮੁਹੱਈਆ
ਐਮਰਜੈਂਸੀ ਸੇਵਾ ਲਈ ਕੰਟਰੋਲ ਰੂਮ ਦੇ ਨੰੰਬਰ 01679-230032 * ਈਮੇਲਆਈਡੀ controlroomcovid19bnl2@gmail.com
ਬਰਨਾਲਾ, 24 ਮਾਰਚ
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਭਲਕੇ 25 ਮਾਰਚ ਨੂੰ ਕਰਫਿਊ ਵਿਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਭਲਕੇ ਦੁੱਧ ਦੀ ਸਪਲਾਈ ਦੋਧੀ ਉਸੇ ਤਰ੍ਹਾਂ ਕਰਨਗੇ ਅਤੇ ਰਾਸ਼ਨ ਦੀ ਸਪਲਾਈ ਕਰਿਆਣੇ ਵਾਲੇ ਦੁਕਾਨਦਾਰ ਘਰ ਘਰ ਜਾ ਕੇ ਕਰਨਗੇ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਪੱਧਰ ‘ਤੇ 48 ਕਰਿਆਣਾ ਸਟੋਰਾਂ ਦੀ ਸੂਚੀ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ ‘ਤੇ ਮੁਹੱਈਆ ਕਰਾ ਦਿੱਤੀ ਜਾਵੇਗੀ, ਜਿਨ੍ਹਾਂ ਤੋਂ ਰਾਸ਼ਨ ਘਰ ਮੰਗਵਾਇਆ ਜਾ ਸਕੇਗਾ। ਇਸੇ ਤਰ੍ਹਾਂ ਸਬਜ਼ੀਆਂ ਵਾਲੀਆਂ ਰੇਹੜੀਆਂ ਹਰ ਗਲੀ ਮੁਹੱਲੇ ਵਿਚ ਭੇਜਣ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਹੋਮ ਡਿਲਿਵਰੀ ਕਰਨ ਵਾਲੇ ਕਰਿਆਣਾ ਦੁਕਾਨਦਾਰ ਤੇ ਹੋਰ ਕਿਸੇ ਐਮਰਜੈਂਸੀ ਸੇਵਾ ਲਈ ਕੰਟਰੋਲ ਰੂਮ ਦੇ ਨੰੰਬਰ 01679-230032 ਤੇ ਸੰਪਰਕ ਕਰਨ ਅਤੇ ਦੁਕਾਨਦਾਰ ਆਪਣੇ ਵੇਰਵੇ ਈਮੇਲਆਈਡੀ controlroomcovid19bnl2@gmail.com ਉਤੇ ਭੇਜਣ।
I m ready for social services if administration allow to me my m.no 9872184011
I m from barnala
I m ready for social services if administration allow to me my m.no 9872184011.i m belong to Barnala
01679230032 control room Barnala
Controlroomcovid19bnl2@gmail.com
You can contact on this telephone no. And email for getting permission .
Vegetable