ਸਕੂਲੀ ਬੱਚਿਆਂ ਨੇ ਭਾਰਤੀ ਫੌਜ ਦੇ ਜਵਾਨਾਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ

Spread the love

ਸਕੂਲੀ ਬੱਚਿਆਂ ਨੇ ਭਾਰਤੀ ਫੌਜ ਦੇ ਜਵਾਨਾਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ

ਪਟਿਆਲਾ, 11 ਅਗਸਤ 2022 (ਰਾਜੇਸ਼ ਗੌਤਮ)

ਰੱਖੜੀ ਦੇ ਤਿਉਹਾਰ ਅਤੇ ਅਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਦੇ ਮੌਕੇ ‘ਤੇ ਸਕੂਲੀ ਬੱਚਿਆਂ ਨੇ ਖੜਗਾ ਸੈਨਿਕ ਸੰਸਥਾ, ਵਿਖੇ ਭਾਰਤੀ ਫੌਜ ਦੀ ਖੜਗਾ ਕੋਰ ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀ ਅਤੇ ਤਿਰੰਗਾ ਭੇਟ ਕੀਤਾ। ਭਾਰਤੀ ਫ਼ੌਜ ਦੇ ਇੱਕ ਬੁਲਾਰ ਨੇ ਅੱਜ ਇਹ ਸੂਚਨਾ ਪਟਿਆਲਾ ਤੋਂ ਜਾਰੀ ਕਰਦਿਆਂ ਦੱਸਿਆ ਕਿ ਬੱਚੇ ਦੇਸ਼ ਪ੍ਰਤੀ ਸਮਰਪਿਤ ਸੈਨਿਕਾਂ ਦੀ ਸੇਵਾ ਨੂੰ ਸਨਮਾਨਿਤ ਕਰਨ ਲਈ ਬਹੁਤ ਪ੍ਰੇਰਿਤ ਅਤੇ ਖੁਸ਼ ਸਨ। ਸਕੂਲੀ ਬੱਚਿਆਂ ਦਾ ਇਹ ਸੈਨਿਕਾਂ ਪ੍ਰਤੀ ਇਹ ਪਿਆਰ ਸਾਡੇ ਦੇਸ਼ ਦੇ ਬਹਾਦਰ ਸੈਨਿਕਾਂ ਪ੍ਰਤੀ ਸਤਿਕਾਰ ਅਤੇ ਸ਼ੁਕਰਗੁਜ਼ਾਰੀ ਦੀ ਨਿਸ਼ਾਨੀ ਨੂੰ ਦਰਸਾਉਂਦਾ ਹੈ।

ਫ਼ੌਜ ਦੇ ਬੁਲਾਰੇ ਮੁਤਾਬਕ ਵਿਦਿਆਰਥੀਆਂ, ਖਾਸ ਤੌਰ ‘ਤੇ ਲੜਕੀਆਂ ਨੇ ਸੈਨਿਕਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਣਾ ਅਤੇ ਸੰਕਲਪ ਲਿਆ। ਇਨ੍ਹਾਂ ਸਕੂਲੀ ਬੱਚਿਆਂ ਨੇ ਸੈਨਿਕਾਂ ਦਾ ਸਨਮਾਨ ਕੀਤਾ ਅਤੇ ਬਦਲੇ ਵਿੱਚ ਸੈਨਿਕਾਂ ਨੇ ਆਪਣੇ ਦੇਸ਼ ਦੀ ਸੁਰੱਖਿਆ ਲਈ ਲਗਾਤਾਰ ਮਿਹਨਤ ਕਰਦੇ ਰਹਿਣ ਦਾ ਪ੍ਰਣ ਲਿਆ। ਇਸ ਮੌਕੇ ਬੱਚਿਆਂ ਵੱਲੋਂ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤਾਂ ਅਤੇ ਪ੍ਰੇਰਣਾਦਾਇਕ ਭਾਸ਼ਣਾਂ ਨਾਲ ਪੂਰਾ ਮਾਹੌਲ ਗੂੰਜ ਗਿਆ। ਇਹ ਤਿਉਹਾਰ ਨੌਜਵਾਨਾਂ ਅਤੇ ਦੇਸ਼ ਅਤੇ ਭਾਰਤੀ ਫੌਜ ਦੀਆਂ ਉੱਚ ਪਰੰਪਰਾਵਾਂ ਦਾ ਸੱਚਾ ਪ੍ਰਤੀਬਿੰਬ ਸੀ।


Spread the love
Scroll to Top