ਆਮ ਆਦਮੀ ਕਲੀਨਿਕ ਖੁੱਲਣ ਦੇ ਪਹਿਲੇ ਦਿਨ ਹੀ ਚੈੱਕਅੱਪ ਕਰਵਾਉਣ ਵਾਲਿਆਂ ਦੀਆਂ ਲੱਗੀਆਂ ਰੌਣਕਾਂ
ਪ੍ਰਦੀਪ ਕਸਬਾ , ਸੰਗਰੂਰ, 16 ਅਗਸਤ 2022
ਆਮ ਆਦਮੀ ਕਲੀਨਿਕ ਖੁੱਲਣ ਦੇ ਪਹਿਲੇ ਦਿਨ ਹੀ ਲੋਕ ਇੱਥੇ ਇਲਾਜ ਲਈ ਪਹੁੰਚਣ ਲੱਗੇ। ਉਨ੍ਹਾਂ ਦੇ ਚਿਹਰੇ ਉੱਤੇ ਰਾਹਤ ਤੇ ਖ਼ੁਸ਼ੀ ਦੇ ਭਾਵ ਸਾਫ਼ ਨਜ਼ਰ ਆ ਰਹੇ ਸੀ। ਮਰੀਜ਼ਾਂ ਦੇ ਇਲਾਜ ਅਤੇ ਬਿਮਾਰੀਆਂ ਦਾ ਪਤਾ ਲਾਉਣ ਲਈ ਸੈਂਟਰ ਵਿਚ ਐਮ.ਬੀ.ਬੀ.ਐਸ. ਡਾਕਟਰ, ਫਾਰਮਾਸਿਸਟ, ਨਰਸ ਤੇ ਹੋਰਾਂ ਸਣੇ ਸਟਾਫ਼ ਦੇ 4-5 ਵਿਅਕਤੀ ਮੌਜੂਦ ਹਨ।
ਕਿਵੇਂ ਕੀਤਾ ਜਾਂਦਾ ਹੈ ਚੈੱਕਅੱਪ ਮਰੀਜ਼ਾਂ ਦਾ
ਕਲੀਨਿਕ ਵਿੱਚ ਚੈੱਕਅੱਪ ਕਰਵਾਉਣ ਲਈ ਪਹੁੰਚੇ ਮਰੀਜ਼ਾਂ ਨੂੰ ਸਭ ਤੋਂ ਪਹਿਲਾਂ ਟੋਕਨ ਦਿੱਤਾ ਜਾਂਦਾ ਅਤੇ ਉਸ ਦਾ ਰਿਸੈਪਸ਼ਨ ਤੇ ਰਜਿਸਟ੍ਰੇਸ਼ਨ ਹੁੰਦਾ ਰਜਿਸਟ੍ਰੇਸ਼ਨ ਉਪਰੰਤ ਮਰੀਜ਼ ਡਾਕਟਰ ਕੋਲ ਆਪਣਾ ਚੈੱਕਅੱਪ ਕਰਵਾਉਣ ਲਈ ਭੇਜਿਆ ਜਾਂਦਾ ਹੈ । ਚੈੱਕਅੱਪ ਕਰਨ ਉਪਰੰਤ ਡਾਕਟਰ ਵੱਲੋਂ ਮਰੀਜ਼ ਦੀ ਆਨ ਲਾਈਨ ਹੀ ਪਰਚੀ ਕੱਟੀ ਜਾਂਦੀ ਅਤੇ ਅਤੇ ਫਾਰਮਸਿਸਟ ਵੱਲੋਂ ਦਫਤਰ ਦੁਆਰਾ ਲਿਖੀ ਗਈ ਦਵਾਈ ਦਿੱਤੀ ਜਾਂਦੀ ਹੈ
ਆਮ ਆਦਮੀ ਕਲੀਨਿਕ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਘਰਾਚੋਂ ਵੀ ਆਪਣਾ ਚੈੱਕਅੱਪ ਕਰਾਉਣ ਲਈ ਪਹੁੰਚੇ। ਚੈੱਕਅੱਪ ਉਪਰੰਤ ਗੁਰਮੇਲ ਸਿੰਘ ਘਰਾਚੋਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਬਣਾਏ ਗਏ ਆਮ ਆਦਮੀ ਕਲੀਨਕ ਸਰਕਾਰ ਦਾ ਸਭ ਤੋਂ ਵੱਡਾ ਅਤੇ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਹੱਲਾ ਕਲੀਨਿਕਾਂ ਨਾਲ ਮੁਹੱਲੇ ਅਤੇ ਆਲੇ ਦੁਆਲੇ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ । ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕਾਂ ਦੇ ਤਜਰਬੇ ਤੋਂ ਬਾਅਦ ਪੰਜਾਬ ਵਿੱਚ ਹੋਰ ਵੀ ਵੱਖ ਵੱਖ ਥਾਵਾਂ ਤੇ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ ।
ਆਮ ਆਦਮੀ ਕਲੀਨਿਕ ਦੇ ਡਾ ਭਗਵਾਨ ਸਿੰਘ ਨੇ ਦੱਸਿਆ ਕਿ ਅੱਜ ਕਲੀਨਿਕ ਵਿੱਚ ਸਵੇਰੇ ਅੱਠ ਵਜੇ ਤੋਂ ਵੀ ਆਉਣੇ ਸ਼ੁਰੂ ਹੋ ਗਏ ਸਨ ।ਉਨ੍ਹਾਂ ਦੱਸਿਆ ਕਿ ਇੱਥੇ ਕਲੀਨਿਕ ਸਵੇਰੇ ਅੱਠ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਖੁੱਲ੍ਹਿਆ ਕਰੇਗੀ। ਜਿਸ ਵਿਚ 75 ਤਰ੍ਹਾਂ ਦੀਆਂ ਦਵਾਈਆਂ ਅਤੇ 41 ਤਰ੍ਹਾਂ ਦੇ ਟੈਸਟ ਮੁਫ਼ਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਲੀਨਿਕ ਵਿਚ ਸਾਰੇ ਕੰਮ ਆਨਲਾਈਨ ਕੀਤੇ ਜਾ ਰਹੇ ਹਨ। ਜਿਸ ਦਾ ਰਿਕਾਰਡ ਸਿੱਧਾ ਸਰਕਾਰ ਦੇ ਮਹਿਕਮੇ ਕੋਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੁਪਹਿਰ 12 ਵਜੇ ਤਕ ਲਗਪਗ 50 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਨ੍ਹਾਂ ਨੂੰ ਦਵਾਈ ਦਿੱਤੀ ਜਾ ਚੁੱਕੀ ਹੈ।
ਮੁਹੱਲਾ ਕਲੀਨਿਕ ਤੇ ਚੈੱਕਅੱਪ ਕਰਵਾਉਣ ਆਏ ਅਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕਾਂ ਬਣਾਉਣ ਦਾ ਫ਼ੈਸਲਾ ਬਹੁਤ ਵਧੀਆ ਅਤੇ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇੱਥੇ ਦਵਾਈ ਬਿਨਾਂ ਕਿਸੇ ਪਰੇਸ਼ਾਨੀ ਤੋਂ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇਥੇ ਮਰੀਜ਼ਾਂ ਦੇ ਬੈਠਣ ਲਈ ਵੀ ਖਾਸ ਸਹੂਲਤ ਹੈ ।
ਮੁਹੱਲਾ ਕਲੀਨਿਕ ਤੇ ਆਪਣਾ ਚੈੱਕਅੱਪ ਕਰਵਾਉਣ ਆਏ ਰਮੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮੁਹੱਲਾ ਕਲੀਨਿਕ ਦੀ ਦਿੱਤੀ ਗਈ ਸਹੂਲਤ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇੱਥੇ ਆਪਣਾ ਚੈੱਕਅੱਪ ਕਰਾਉਣ ਸਮੇਂ ਕਿਸੇ ਵੀ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮੁਹੱਲਾ ਕਲੀਨਿਕਾਂ ਨੂੰ ਵਧੀਆ ਢੰਗ ਨਾਲ ਚਲਾਉਣ ਵਿੱਚ ਸਫ਼ਲ ਹੋ ਜਾਂਦੀ ਹੈ ਤਾਂ ਇਸ ਨਾਲ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਸਹੂਲਤਾਂ ਘਰ ਬੈਠੇ ਹੀ ਮਿਲ ਜਾਣਗੀਆਂ।