ਜਿਲਾ ਬਰਨਾਲਾ ਦੇ ਸਾਬਕਾ ਸੈਨਿਕਾ ਵੱਲੋ ਜੀ ਓ ਜੀ ਨੂੰ ਬਰਖਾਸਤ ਕਰਨ ਖਿਲਾਫ ਭਗਵੰਤ ਮਾਨ ਦਾ ਪੁੱਤਲਾ ਫੂਕੀਆ

Spread the love

ਜਿਲਾ ਬਰਨਾਲਾ ਦੇ ਸਾਬਕਾ ਸੈਨਿਕਾ ਵੱਲੋ ਜੀ ਓ ਜੀ ਨੂੰ ਬਰਖਾਸਤ ਕਰਨ ਖਿਲਾਫ ਭਗਵੰਤ ਮਾਨ ਦਾ ਪੁੱਤਲਾ ਫੂਕੀਆ

ਬਰਨਾਲਾ 15 (ਰਘੁਵੀਰ ਹੈੱਪੀ)

ਸਤੰਬਰ ਅੱਜ ਸਥਾਨਕ ਕਚਹਿਰੀ ਚੌਕ ਵਿਖੇ ਜ਼ਿਲ੍ਹਾ ਬਰਨਾਲਾ ਦੇ ਸਮੂਹ ਸਾਬਕਾ ਸੈਨਿਕਾਂ ਵੱਲੋਂ ਅਤੇ ਬਰਖਾਸਤ ਕੀਤੇ ਜੀ ਓ ਜੀ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਮਾਨ ਸਰਕਾਰ ਦੇ ਖਿਲਾਫ ਕੀਤਾ ਗਿਆ।  ਇਸ ਪ੍ਰਦਰਸ਼ਨ ਦੀ ਅਗਵਾਈ ਕਰਨਲ ਲਾਭ ਸਿੰਘ, ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ, ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਵੱਲੋਂ ਕੀਤੀ ਗਈ।  ਗੁੱਸੇ ਵਿੱਚ ਸਾਬਕਾ ਫ਼ੌਜੀਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਫੂਕਿਆ।  ਇਹ ਜਾਣਕਾਰੀ ਪ੍ਰੈੱਸ ਦੇ ਨਾਂ ਰੀਲੀਜ਼ ਕਰਦਿਆਂ ਸੈਨਿਕ ਵਿੰਗ ਦੇ ਸਾਬਕਾ ਸੂਬਾ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮਾਨ ਸਾਹਿਬ ਨੂੰ ਆਪਣੇ ਮੰਤਰੀਆਂ ਤੇ ਲਗਾਮ ਕੱਸਣੀ ਚਾਹੀਦੀ ਹੈ।  ਮੰਤਰੀ ਕਹਿੰਦੇ ਹਨ ਕਿ ਇਹ ਮੋਟੀਆਂ ਪੈਨਸ਼ਨਾਂ ਲੈਂਦੇ ਹਨ। ਇਹ ਮੋਟੀਆਂ ਪੈਨਸ਼ਨਾਂ ਅਸੀਂ ਕੋਈ ਏਅਰ ਕੰਡੀਸ਼ਨ ਦਫਤਰਾਂ ਚ ਬਹਿ ਕੇ ਨਹੀਂ ਕਮਾਈਆਂਂ, ਕਿਸੇ ਤੋ ਭੀਖ ਮੰਗਕੇ ਨਹੀ ਲਈਆ। ਸਗੋਂ ਸਮੁੰਦਰੀ, ਪਹਾੜੀੀ, ਰੇਗਿਸਤਾਨ ਅਤੇ ਹਵਾਈ ਸਰਹੱਦਾਂ ਦੀ ਰਾਖੀ ਕਰਕੇ ਕਮਾਈਆਂ ਹਨ। ਜ਼ਿੰਦਗੀ ਦੇ ਸੁਨਹਿਰੇ ਸਾਲ 15 ਤੋਂ 20 ਸਾਲ ਸਰਹੱਦਾਂ ਤੇ ਦੇਸ਼ ਲਈ ਕੁਰਬਾਨ ਕੀਤੇ ਹਨ।  ਸਰਕਾਰ ਵੱਲੋਂ ਸਿਰਫ਼ ਆਪਣੇ ਝੂਠੇ ਕੰਮਾਂ ਦਾ ਪ੍ਰਚਾਰ ਕਰਨ ਤੇ 38 ਕਰੋੜ ਰੁਪਏ ਖਰਚ ਕਰ ਦਿੱਤਾ।  ਹਿਮਾਚਲ ਅਤੇ ਗੁਜਰਾਤ ਫੇਰੀ ਦੌਰਾਨ ਕਰੋੜਾਂ ਰੁਪਏ ਖਰਚ ਦਿੱਤੇ ਹਨ। ਪਰੰਤੂ ਅੱਜ ਜਿਹੜੇ ਜੀ ਓ ਜੀ ਜਿਨ੍ਹਾਂ ਤੇ ਸਾਲਾਨਾ 75 ਕਰੋੜ ਰੁਪਏ ਖਰਚ ਆਉਂਦਾ ਸੀ। ਉਹ ਇਨ੍ਹਾਂ ਨੂੰ ਚੁਭਣ ਲੱਗ ਪਿਆ। ਵੋਟ ਰਾਜਨੀਤੀ ਕਾਰਨ ਮਾਨ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਆਟਾ ਪੀਸ ਕੇ ਦੇਣ ਲਈ 670 ਕਰੋਡ਼ ਸਲਾਨਾ ਖਰਚ ਰਹੀ ਹੈ। ਜੀਓਜੀ ਬਰਖਾਸਤ ਕਰਨ ਨਾਲ ਮਾਨ ਸਰਕਾਰ ਦਾ ਅਸਲੀ ਚੇਹਰਾ ਨੰਗਾ ਹੋ ਗਿਆ ਹੈ। ਕਰਨਲ ਲਾਭ ਸਿੰਘ ਨੇ ਕਿਹਾ ਜੀ ਓ ਜੀ ਅੋਰ ਸਾਬਕਾ ਫੌਜੀਆ ਦੀ ਸਾਨ ਦੇ ਖਿਲਾਫ ਕੁੱਝ ਭੀ ਬਰਦਾਸਤ ਨਹੀ ਕੀਤਾ ਜਾਵੇਗਾ। ਬੀ ਐਮ ਡਬਲਿਓ ਕਾਰ ਦੇ ਪੁਰਜੀਆ ਦੀ ਫੈਕਟਰੀ ਲਾਓਣ ਵਰਗੇ ਲਾਰੇ ਲਗਾ ਕੇ ਮੁੱਖ ਮੰਤਰੀ ਲੋਕਾ ਨੂੰ ਗੁਮਰਾਹ ਕਰ ਰਿਹਾ ਹੈ। ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਨੇ ਕਿਹਾ ਜੀ ਓ ਜੀ ਬੰਦ ਕਰਨ ਨਾਲ ਰਾਜ ਵਿੱਚ ਭਰਿਸਟਾਚਾਰ ਵਿੱਚ ਵਾਧਾ ਹੋਵੇਗਾ ਅਤੇ ਮਾਨ ਸਰਕਾਰ ਨੂੰ ਸਮੂਹ ਫੌਜੀ ਵੀਰ 2024 ਵਿੱਚ ਸਬਕ ਸਿਖਾਓਣਗੇ।

ਕੈਪਟਨ ਬਲੋਰਾ ਸਿੰਘ ਜਗਰਾਓ, ਹੌਲਦਾਰ ਅਮਰਜੀਤ ਸਿੰਘ, ਹੌਲਦਾਰ ਮੋਹਨ ਸਿੰਘ ਸਹਿਜੜਾ ਨੇ ਭੀ ਸਬੋਧਨ ਕੀਤਾ। ਇਸ ਮੌਕੇ ਕੈਪਟਨ ਗੁਰਜੰਟ ਸਿੰਘ, ਕੈਪਟਨ ਰਣਜੀਤ ਸਿੰਘ ਦੀਵਾਨਾ, ਹੌਲਦਾਰ ਸੰਪੂਰਣ ਸਿੰਘ ਚੂੰਘਾ, ਕੈਪਟਨ ਵਿੱਕਰਮ ਸਿੰਘ, ਲੈਫ. ਭੋਲਾ ਸਿੰਘ ਸੂਬੇਦਾਰ ਮੇਜਰ ਸਾਗਰ ਸਿੰਘ ਮੂਮ ਸੂਬੇਦਾਰ ਚਮਕੌਰ ਸਿੰਘ, ਸੂਬੇਦਾਰ ਦਰਸਨ ਸਿੰਘ, ਸੂਬੇਦਾਰ ਗੁਰਬਖਸ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਪ੍ਧਾਨ ਕਿਸਾਨ ਯੂਨੀਅਨ ਬੀਬੀ ਸਿਮਲਾ ਦੇਵੀ, ਗੁਰਪਰੀਤ ਬਦਰਾ, ਗੁਰਦੇਵ ਮੱਕੜਾ, ਹੌਲਦਾਰ ਕੁਲਦੀਪ ਸਿੰਘ, ਹੌਲਦਾਰ ਜਾਸਮੇਲ ਸਿੰਘ, ਸੂਬੇਦਾਰ ਗੁਰਤੇਜ ਸਿੰਘ ਅਤੇ ਸੈਕੜੇ ਸਾਬਕਾ ਫੌਜੀ ਅਤੇ ਬਰਖਾਸਤ ਕੀਤੇ ਜੀ ਓ ਜੀ ਹਾਜਰ ਸਨ।


Spread the love
Scroll to Top