ਫਲਾਇੰਗ ਫੈਦਰਜ਼ ਦਾ ਦਿਵਾਲੀ ਸਮਾਗਮ ‘ਫਿਵਾਈ-22” ਰਿਹਾ ਸਾਨਦਾਰ-ਸ੍ਰੀ ਸਿਵ ਸਿੰਗਲਾ

Spread the love

ਸੋਨੀ/ ਬਰਨਾਲਾ, 28 ਅਕਤੂਬਰ 2022

ਇਲਾਕੇ ਦੀ ਪ੍ਰਸਿੱਧ ਵਿਦਿਆਕ ਸੰਸਥਾ ਵਲਇੰਗ ਫੇਦਰਜ ਵੱਲੋ ਦਿਵਾਲੀ ਦੀ ਖੁਸ਼ੀ ਵਿੱਚ ਸਮਾਗਮ ਕਰਵਾਈਆ ਗਿਆ। ਇਹ ਸਮਾਗਮ ਸੰਸਥਾਂ ਵੱਲੋਂ ਗ੍ਰੇਡ ਕਸਲ ਬਰਨਾਲਾ ਵਿਖੇ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੀਆਂ ਸੰਸਥਾ ਦੇ ਕੰਟਰੀ ਹੈਡ ਸ੍ਰੀ ਸਿਵ ਸਿੰਗਲਾ ਜੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਮੁਚੇ ਫਲਾਇੰਗ ਫੈਦਰਜ (11 ਸਾਖਾਵਾ) ਦੇ ਕਰਮਚਾਰੀਆ ਨੇ ਭਾਗ ਲਿਆ ਅਤੇ ਖੂਬ ਸਮਾਂ ਬੰਨੀਆਂ।

ਉਨਾ ਦੱਸਿਆ ਕਿ ਇਸ ਸਮਾਗਮ ਵਿੱਚ ਸੱਭਿਆਚਾਰਕ, ਸੰਗੀਤਕ, ਡਾਂਸ,ਗਿੱਧਾ,ਬੋਲੀਆਂ, ਗਰੁੱਪ ਡਾਂਸ ਆਦਿ ਬੰਨਗੀਆਂ ਪੇਸ ਕੀਤੀਆ ਗਈਆਂ।ਇਸ ਸਮਾਰੋਹ ਵਿੱਚ ਮਿਸਟਰ ਅਤੇ ਮਿਸ ਫਲਾਇੰਗ ਫੋਦਰਜ਼ ਮੁਕਾਬਲਾ, ਮਿਸਟਰ ਅਤੇ ਮਿਸ ਐਲੀਗੈਂਟ, ਫਲਾਇੰਗ ਫਦਰਜ਼ ਆਈਡਲ ਸਿੰਗਿੰਗ), ਗਰੁੱਪ ਡਾਂਸ ਅਤੇ ਸਭ ਤੋਂ ਪ੍ਰਤਿਭਾਸ਼ਾਲੀ ਸਖਸੀਅਤ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਭ ਕਰਮਚਾਰੀਆਂ ਨੇ ਵੱਧ-ਚੜ ਕੇ ਹਿੱਸਾ ਲਿਆ ਅਤੇ ਅਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਅਤੇ ਸਭ ਦੇ ਦਿਲਾ ਨੂੰ ਪ੍ਰਭਾਵਿਤ ਕੀਤਾ।

ਇਸ ਸਮੇਂ ਸੰਸਥਾਂ ਦੇ ਖੇਤਰੀ ਨਿਰਦੇਸ਼ਕ ਸ੍ਰੀ ਸ਼ਸ਼ੀਕਾਂਤ ਸਰਮਾ ਜੀ ਨੇ ਦੱਸਿਆ ਕਿ ਸੰਸਥਾ ਸਮੇ ਸਮੇ ਤੇ ਅਜਿਹੇ ਸਮਾਗਮ ਕਰਵਾਉਂਦੀ ਰਹਿੰਦੀ ਹੈ ਜਿਸ ਨਾਲ ਕਰਮਚਾਰੀਆਂ ਦਾ ਮਨੋਰੰਜਨ ਹੋ ਸਕੇ ਅਤੇ ਉਹਨਾਂ ਨੂੰ ਅਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਸਕੇ। ਇਹੀ ਕਰਨ ਹੈ ਕਿ ਇਸ ਵਿਸ਼ਾਲ ਸਮਾਗਮ ਦਾ ਅਯੋਜਨ ਕੀਤਾ ਗਿਆ ਜਿ ਵਿੱਚ ਸਮੁਚੇ ਫਲਾਇੰਗ ਫੌਦਰਜ(11 ਸਾਖਾਵਾ ) ਦੇ ਕਰਮਚਾਰੀਆ ਨੇ ਸਮੂਹਿਕ ਰੂਪ ਵਿੱਚ ਹਿਸਾ ਲਿਆ ਅਤੇ ਅਪਣੇ ਅੰਦਰਲੇ ਹੁਨਰ ਨੂੰ ਪੇਸ਼ ਕਰ ਅਪਣੀ ਖੁਸੀ ਦਾ ਪਰਗਟਾਵਾ ਕੀਤਾ। ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਵੱਖ-ਵੱਖ ਮੁਕਾਬਲਿਆ ਦਾ ਵੀ ਅਯੋਜਨ ਕੀਤਾ ਗਿਆ ਜਿਹਨਾਂ ਵਿੱਚੋਂ ਜਸਪ੍ਰੀਤ ਲਾਟਰੀ ਨੂੰ ਮਿ ਫਲਾਇੰਗਫੇਦਰਜ਼ ਅਤੇ ਹਰਪ੍ਰੀਤ ਸੰਧੂ ਨੂੰ ਮਿਸਟਰ ਫਲਾਇੰਗਫੇਦਰਜ਼ ਦਾ ਖਿਤਾਬ ਦਿੱਤਾ ਗਿਆ।ਇਸ ਮੁਕਾਬਲੇ ਵਿੱਚ ਸ੍ਰੀ ਸੰਦੀਪ ਸਿੰਘ ਨੂੰ ਰਨਰਅੱਪ ਐਲਾਨਿਆ ਗਿਆ।ਇਸ ਉਪਰੰਤ ਪਰਜਿੰਦਰ ਸਿੰਘ ਅਤੇ ਲਵੀਨਾ ਸ਼ਰਮਾ ਨੂੰ ਮਿਸਟਰ ਅਤੇ ਮਿਸ ਐੱਲੀਗੇਟ ਦਾ ਖਿਤਾਬ ਦਿੱਤਾ ਗਿਆ।

ਮੁਹਾਲੀ ਦੇ ਮਿਸਟਰ ਰੋਹਿਤ ਨੇ ਫਲਾਇੰਗਫੈਦਰਜ਼ ਅਈਡਲ ਸਿੰਗਿੰਗ) ਮੁਕਾਬਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਜਦ ਕਿ ਵਿਕਰਮ ਰਨਰਅੱਪ ਰਿਹਾ।ਗਰੁੱਪ ਡਾਂਸ ਵਿੱਚ ਸੰਗਰੂਰ ਦੀ ਟੀਮ ਨੇ ਪਹਿਲਾਂ ਸਥਾਨ ਹਾਸਿਲ ਕੀਤਾ ਜਦਕਿ ਪਟਿਆਲਾ ਅਤੇ ਬਰਨਾਲ ਦੀ ਟੀਨ=ਮ ਨੇ ਕਰਮਵਾਰ ਦੂਜਾ ਅਤੇ ਤੀਜਾ ਸਥਾਨ।ਅਰਸ਼ਦੀਪ ਕੌਰ ਨੂੰ ਨ੍ਰਿਤ ਹੁਨਰ ਲਈ ਸਭ ਤੋਂ ਪ੍ਰਤਿਭਾਸ਼ਾਲੀ ਸਖਸੀਅਤ ਦਾ ਖਿਤਾਬ ਦਿੱਤਾ ਗਿਆ ਜਦੋਂਕਿ ਰਮਨਦੀਪ ਸਿੰਘ ਅਤੇ ਅਮਿਤੋਜ ਸਿੰਗ ਨੂੰ ਦੂਜਾ ਅਤੇ ਤੀਜਾ ਸਥਾਨ ਮਿਲਿਆ।

ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ 39 ਕਰਮਚਾਰੀਆਂ ਨੂੰ ਸਨਮਾਨਤ ਕੀਤਾ ਗਿਆ ਜਿਨ੍ਹਾਂ ਨੇ ਸੰਸਥਾ ਵਿੱਚ 3 ਸਾਲ ਤੋਂ ਵੱਧ ਸਮਾ ਅਪਣੀਆ ਸੇਵਾਵਾਂ ਪ੍ਰਦਾਨ ਕੀਤੀਆ ਹਨ।ਅੰਤ ਵਿੱਚ ਸੰਸਥਾ ਦੇ ਕੰਟਰੀ ਹੈਡ ਸ੍ਰੀ ਸਿਵ ਸਿੰਗਲਾ ਜੀ ਅਤੇ ਖੇਤਰੀ ਨਿਰਦੇਸ਼ਕ ਸ੍ਰੀ ਸ਼ਸ਼ੀਕਾਂਤ ਸਰਮਾ ਜੀ ਨੇ ਸਭ ਕਰਮਚਾਰੀਆ ਨੇ ਇਸ ਉਪਰਾਲੇ ਦੀ ਪ੍ਰਸੰਸ਼ਾ ਕੀਤੇ ਅਤੇ ਉਹਨਾਂ ਨੂੰ ਇਸ ਸਭ ਮੌਕੇ ਦਿਵਾਲੀ ਦੀ ਵਧਾਈ ਦਿੱਤੇ ਅਤੇ ਨਾਲ ਹੀ ਜਿਤੇ ਰਹੇ ਕਰਮਚਾਰੀਆ ਦੀ ਵੀ ਹੌਸਲਾ ਅਪਜਾਈ ਕੀਤੀ।


Spread the love
Scroll to Top