74 ਵੇਂ ਗਣਤੰਤਰ ਦਿਵਸ ਦੀ ਤਿਆਰੀ ਵਜੋਂ ਹੋਈ ਫੁੱਲ ਡਰੈੱਸ ਰਿਹਰਸਲ

Spread the love

ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਲਹਿਰਾਉਣਗੇ ਕੌਮੀ ਝੰਡਾ
ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਹੋਈ ਰਿਹਰਸਲ
ਵਧੀਕ ਡਿਪਟੀ ਕਮਿਸ਼ਨਰ ਲਵਜੀਤ ਕਲਸੀ ਨੇ ਲਹਿਰਾਇਆ ਤਿਰੰਗਾ


ਸੋਨੀ ਪਨੇਸਰ , ਬਰਨਾਲਾ, 24 ਜਨਵਰੀ 2023
26 ਜਨਵਰੀ ਮੌਕੇ 74ਵੇਂ ਗਣਤੰਤਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਰਾਇਆ ਜਾਵੇਗਾ, ਜਿਸ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਵੱਲੋਂ ਨਿਭਾਈ ਜਾਵੇਗੀ।                                                       
ਇਸ ਦੌਰਾਨ ਅੱਜ ਗਣਤੰਤਰ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਹੋਈ, ਜਿਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਲਵਜੀਤ ਕਲਸੀ ਨੇ ਨਿਭਾਈ, ਜਿਸ ਮਗਰੋਂ ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਸਮਾਗਮ ਮੌਕੇ ਸ਼ਾਨਦਾਰ ਪਰੇਡ ਤੋਂ ਇਲਾਵਾ ਝਾਕੀਆਂ ਤੇ ਸੱਭਿਆਚਾਰਕ ਪੇਸ਼ਕਾਰੀਆਂ ਹੋਣਗੀਆਂ। ਪਰੇਡ ਕਮਾਂਡਰ ਡੀ. ਐੱਸ. ਪੀ (ਡੀ.) ਬਰਨਾਲਾ ਮਾਨਵਜੀਤ ਸਿੰਘ ਹੋਣਗੇ।                         ਪੰਜਾਬ ਪੁਲਿਸ ਪੁਰਸ਼ਾਂ ਦੀ ਟੁਕੜੀ ਦੀ ਅਗਵਾਈ ਏ.ਐੱਸ.ਆਈ ਪਵਨ ਕੁਮਾਰ, ਪੰਜਾਬ ਪੁਲਿਸ ਮਹਿਲਾ ਟੁਕੜੀ ਦੀ ਅਗਵਾਈ ਐੱਸ. ਆਈ. ਰੇਣੂ ਪ੍ਰੋਚਾ, ਪੰਜਾਬ ਹੋਮ ਗਾਰਡ ਟੁਕੜੀ ਦੀ ਅਗਵਾਈ ਸਰਜੀਐਂਟ ਸੋਹਣ ਸਿੰਘ, ਐਨ.ਸੀ.ਸੀ ਦੀ ਐੱਸ. ਡੀ ਕਾਲਜ ਦੀ ਟੁਕੜੀ ਦੀ ਅਗਵਾਈ ਆਕਾਸ਼ਦੀਪ ਬਾਂਸਲ,  ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਟੁਕੜੀ ਦੀ ਅਗਵਾਈ ਸਰਜੀਐਂਟ ਲੋਚਨ ਸ਼ਰਮਾ, ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਟੁਕੜੀ ਦੀ ਅਗਵਾਈ ਵਿਸ਼ਵਨੂਰ ਕੌਰ, ਅਕਾਲ ਅਕੈਡਮੀ ਟੱਲੇਵਾਲ ਦੀ ਟੁਕੜੀ ਦੀ ਅਗਵਾਈ ਜੋਬਨਪ੍ਰੀਤ ਸਿੰਘ, ਬਾਬਾ ਗਾਂਧਾ ਸਕੂਲ ਦੀ ਟੁਕੜੀ ਦੀ ਅਗਵਾਈ ਦਿਵਲੀਨ ਕੌਰ ਕਰਨਗੇ। ਸੈਕਰਡ ਹਾਰਟ ਕਾਨਵੈਂਟ ਸਕੂਲ ਦਾ ਬੈਂਡ ਹੋਵੇਗਾ, ਜਿਸ ਦੀ ਅਗਵਾਈ ਮਰਕਰਨਜੋਤ ਸਿੰਘ ਤੇ ਪੁਲੀਸ ਬੈਂਡ ਦੀ ਅਗਵਾਈ ਏ. ਐੱਸ. ਆਈ ਗੁਰਚਰਨ ਸਿੰਘ ਕਰਨਗੇ।                                             
ਇਸ ਤੋਂ ਇਲਾਵਾ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ (ਇੰਚਾਰਜ ਸੰਜੈ ਵਰਮਾ), ਸ. ਸ.ਸ.ਸ. ਮੌੜਾਂ (ਇੰਚਾਰਜ ਅਧਿਆਪਕ ਸੁਖਰਾਜ ਕੌਰ ਅਤੇ ਤਜਿੰਦਰ ਸਿੰਘ), ਪਵਨ ਸੇਵਾ ਸੰਮਤੀ ਸਕੂਲ (ਇੰਚਾਰਜ ਦੀਪਤੀ ਸ਼ਰਮਾ), ਸਰਵਹਿੱਤਕਾਰੀ ਵਿੱਦਿਆ ਮੰਦਰ ਬਰਨਾਲਾ (ਇੰਚਾਰਜ ਰਜਿੰਦਰ ਕੌਰ ਅਤੇ ਗਗਨਦੀਪ ਸਿੰਘ), ਬਾਬਾ ਗਾਂਧਾ ਸਕੂਲ (ਇੰਚਾਰਜ ਹਰਦੇਵ ਸਿੰਘ), ਸਰਕਾਰੀ ਪ੍ਰਾਇਮਰੀ ਸਕੂਲ ਸੁਰਜੀਤਪੁਰ (ਇੰਚਾਰਜ ਸੁਖਵਿੰਦਰ ਕੌਰ) ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਰੰਗ ਬੰਨਿ੍ਹਆ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਪੀਟੀ ਸ਼ੋਅ ਅਤੇ ਗਿੱਧਾ-ਭੰਗੜਾ ਵੀ ਪੇਸ਼ ਕੀਤਾ ਜਾਵੇਗਾ।
ਅੱਜ ਰਿਹਰਸਲ ਮੌਕੇ ਐੱਸਐੱਸਪੀ ਸ੍ਰੀ ਸੰਦੀਪ ਕੁਮਾਰ ਮਲਿਕ, ਐਸਡੀਐਮ ਗੋਪਾਲ ਸਿੰਘ ਤੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।


Spread the love
Scroll to Top