9 ਸਾਲਾ ਜਪਲੀਨ ਬੈਡਮਿੰਟਨ ਦੀ ਅੰਡਰ 11ਦੀ ਬਣੀ ਪੰਜਾਬ ਚੈਂਪੀਅਨ

Spread the love

ਬਿੱਟੂ ਜਲਾਲਾਬਾਦੀ/ ਫਿਰੋਜ਼ਪੁਰ 30 ਅਕਤੂਬਰ 2022

ਮੋਗਾ ਦੇ ਟਾਊਨ ਹਾਲ ਬੈਡਮਿੰਟਨ ਕਲੱਬ ਵਿੱਚ ਹੋਏ ਅੰਡਰ 11 ਤੇ ਅੰਡਰ 13 ਦੀ ਪੰਜਾਬ ਓਪਨ ਚੈਂਪੀਅਨਸ਼ਿਪ ਵਿੱਚ ਫ਼ਿਰੋਜ਼ਪੁਰ ਦੀ 9 ਸਾਲਾ ਜਪਲੀਨ ਕੌਰ ਨੇ ਇਕ ਵੱਡਾ ਉਲਟਫੇਰ ਕਰਦੇ ਹੋਏ ਆਪਣੀ ਉਮਰ ਤੋਂ ਵੱਡੀ ਉਮਰ ਅੰਡਰ 11 ਵਿਚ ਖੇਡਦੇ ਹੋਏ ਗੋਲਡ ਮੈਡਲ ਤੇ ਕਬਜ਼ਾ ਕੀਤਾ ਅਤੇ ਪੰਜਾਬ ਚੈਂਪੀਅਨ ਬਣੀ ਜਪਲੀਨ ਕੌਰ ਫ਼ਿਰੋਜ਼ਪੁਰ ਦੀ ਦੂਸਰੀ ਖਿਡਾਰਨ ਹੈ ਜੋ ਕਿ ਓਪਨ ਨੈਸ਼ਨਲ ਵਿਚ ਪੰਜਾਬ ਦੀ ਪਹਿਲੀ ਖਿਡਾਰਨ ਦੇ ਤੌਰ ਤੇ ਸ਼ਿਰਕਤ ਕਰਨ ਜਾ ਰਹੀ ਹੈ ਇਸ ਤੋਂ ਪਹਿਲਾਂ ਇਹ ਕਾਰਨਾਮਾ ਫਿਰੋਜ਼ਪੁਰ ਦੀ ਖਿਡਾਰਣ ਸਵਰੀਤ ਕੌਰ ਨੇ ਕੀਤਾ ਹੈ ਜੋ ਕਿ ਲਗਾਤਾਰ ਸੱਤ ਸਾਲ ਨੈਸ਼ਨਲ ਖੇਡਦੀ ਰਹੀ ਹੈ ਇੱਥੇ ਦੱਸਣਯੋਗ ਹੈ ਕਿ ਫਾਈਨਲ ਮੈਚ ਵਿੱਚ ਜਪਲੀਨ ਕੌਰ ਨੇ ਜਲੰਧਰ ਦੀ ਇਨਾਇਤ ਗੁਲਾਟੀ ਨੂੰ ਫਸਵੇਂ ਮੈਚ ਵਿੱਚ ਹਰਾਇਆ ਜੋ ਕਿ ਇਸ ਤੋਂ ਦੋ ਸਾਲ ਉਮਰ ਵਿੱਚ ਵੱਡੀ ਸੀ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਪਲੀਨ ਦੇ ਕੋਚ ਜਸਵਿੰਦਰ ਸਿੰਘ ਨੇ ਕਿਹਾ ਕਿ ਡੀ ਸੀ ਮਾਡਲ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਜਪਲੀਨ ਕੌਰ ਸ਼ਹੀਦ ਭਗਤ ਸਿੰਘ ਇਨਡੋਰ ਹਾਲ ਵਿਚ ਪ੍ਰੈਕਟਿਸ ਕਰਦੀ ਹੈ ਫਿਰੋਜ਼ਪੁਰ ਦੇ ਬੈਡਮਿੰਟਨ ਦੇ ਇਤਿਹਾਸ ਵਿੱਚ ਦੂਜੀ ਖਿਡਾਰਨ ਹੈ ਜੋ ਕਿ ਸਟੇਟ ਚੈਂਪੀਅਨ ਬਣੀ ਹੈ ਅਤੇ ਫਿਰੋਜ਼ਪੁਰ ਵੱਲੋਂ ਪੰਜਾਬ ਦੀ ਓਪਨ ਨੈਸ਼ਨਲ ਵਿਚ ਰਹਿਨੁਮਾਈ ਕਰੇਗੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਆਉਣ ਵਾਲੇ ਸਮੇਂ ਵਿਚ ਫਿਰੋਜ਼ਪੁਰ ਦੇ ਬੱਚੇ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਉਨ੍ਹਾਂ ਕਿਹਾ ਕਿ ਉਹ ਇਹ ਰੀਤ ਵੀ ਤੋੜਨਾ ਚਾਹੁੰਦੇ ਹਨ ਕਿ ਜੋ ਛੋਟੇ ਸ਼ਹਿਰਾਂ ਦੇ ਬੱਚੇ ਵੱਡੇ ਸ਼ਹਿਰਾਂ ਵਿੱਚ ਜਾ ਕੇ ਪ੍ਰੈਕਟਿਸ ਕਰਦੇ ਹਨ ਉਹ ਹੁਣ ਇਸ ਤੋਂ ਉਲਟ ਸਾਡੇ ਸ਼ਹਿਰ ਵਿੱਚ ਆ ਕੇ ਖੇਡਣ ਦੇ ਚਾਹਵਾਨ ਹੋਣ ਉਨ੍ਹਾਂ ਇਹ ਵੀ ਕਿਹਾ ਕਿ ਇਹ ਜੋ ਗੇਮ ਅਮੀਰਾਂ ਦੀ ਗੇਮ ਕਹਾਉਂਦੀ ਹੈ ਉਨ੍ਹਾਂ ਦਾ ਇਹ ਟੀਚਾ ਹੈ ਕਿ ਇਕ ਆਮ ਘਰ ਦੇ ਬੱਚਿਆਂ ਤਕ ਵੀ ਇਸ ਦੀ ਪਹੁੰਚ ਹੋ ਸਕੇ ਜੋ ਕਿ ਉਨ੍ਹਾਂ ਨੇ ਕੀਤੀ ਵੀ ਹੈ ਇਸ ਮੌਕੇ ਖਿਡਾਰਨ ਜਪਲੀਨ ਨੇ ਕਿਹਾ ਕਿ ਉਸ ਦਾ ਆਉਣ ਵਾਲਾ ਟੀਚਾ ਨੈਸ਼ਨਲ ਵਿਚ ਮੈਡਲ ਲੈਣਾ ਅਤੇ ਉਸ ਤੋਂ ਬਾਅਦ ਭਾਰਤ ਦੀ ਰਹਿਨੁਮਾਈ ਕਰਨਾ ਹੈ ਇਸ ਮੌਕੇ ਜਪਲੀਨ ਨੂੰ ਵਧਾਈ ਦੇਣ ਵਾਲਿਆਂ ਵਿੱਚ ਡੀ ਐਸ ਓ ਮੈਡਮ ਅਨਿੰਦਰਵੀਰ ਕੌਰ ਸਵਿਮਿੰਗ ਕੋਚ ਗਗਨ ਮਾਟਾ ਹੈਂਡਬਾਲ ਕੋਚ ਗੁਰਜੀਤ ਸਿੰਘ ਤੋਂ ਇਲਾਵਾ ਰਮਨਦੀਪ ਸਿੰਘ ਅਤੇ ਗੁਰਿੰਦਰ ਸਿੰਘ ਸ਼ਾਮਲ ਸਨ ਇਸ ਮੌਕੇ ਡੀ ਬੀ ਏ ਫਿਰੋਜ਼ਪੁਰ ਵੱਲੋਂ ਵੀ ਖਿਡਾਰੀ ਨੂੰ ਸਨਮਾਨ ਦਿੱਤਾ ਗਿਆ ਅਤੇ ਅੱਗੇ ਤੋਂ ਹੋਰ ਵਧੀਆ ਪ੍ਰਦਰਸ਼ਨn ਕਰਨ ਲਈ ਪ੍ਰੇਰਿਆ ਗਿਆ। ਇਸ ਮੌਕੇ ਉੱਘੇ ਸਮਾਜ ਸੇਵੀ ਅਮਿਤ ਸ਼ਰਮਾ ਤੋਂ ਇਲਾਵਾ ਅਸ਼ਵਨੀ ਸ਼ਰਮਾ, ਤਰਲੋਕ ਸਿੰਘ,  ਜਗਨਦੀਪ ਸਿੰਘ, ਵਿਨੈ ਵੋਹਰਾ ਅਤੇ ਸੰਜੇ ਕਟਾਰੀਆ ਹਾਜ਼ਰ ਸਨ।


Spread the love
Scroll to Top