ਐਮ. ਸੀ. ਜਗਰਾਜ ਪੰਡੋਰੀ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਦੁੱਧ ਅਤੇ ਭੋਜ਼ਨ
ਬੀ.ਟੀ.ਐਨ. ਬਰਨਾਲਾ
ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਲਾਗੂ ਕਰਫ਼ਿਊ ਦੇ ਕਾਰਣ ਘਰਾਂ ਵਿੱਚ ਬੰਦ ਗਰੀਬ ਦਿਹਾੜੀਦਾਰ ਲੋਕਾਂ ਦੇ ਚੁੱਲ੍ਹੇ ਠੰਡੇ ਹੋਏ ਪਏ ਹਨ। ਲੋਕਾਂ ਦੀ ਇਸ ਪੀੜਾ ਨੂੰ ਸਮਝਦੇ ਹੋਏ ਬਰਨਾਲਾ ਦੇ ਵਾਰਡ ਨੰਬਰ 17 ਦੇ ਐਮ. ਸੀ. ਜਗਰਾਜ ਸਿੰਘ ਪੰਡੋਰੀ ਵੱਲੋਂ ਵੀ ਵਾਰਡ ਨੰਬਰ 17 ਅਤੇ 15 ਦੇ ਲੋੜਵੰਦ ਪਰਿਵਾਰਾਂ ਨੂੰ ਰੋਜ਼ਾਨਾ ਸ਼ਾਮ ਦੇ ਟਾਈਮ ਦੁੱਧ ਤੇ ਭੋਜ਼ਨ ਵੰਡਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਮ. ਸੀ. ਪੰਡੋਰੀ ਨੇ ਦੱਸਿਆ ਕਿ ਵਾਰਡ ਵਿੱਚ ਕੁਝ ਘਰ ਇਸ ਤਰਾਂ ਦੇ ਵੀ ਹਨ। ਜਿਨ੍ਹਾਂ ਦੇ ਚੁੱਲ੍ਹਿਆਂ ਚ, ਅੱਗ ਬਲਣੀ ਬੰਦ ਹੋ ਗਈ ਹੈ। ਕੁਝ ਘਰਾਂ ਵਿੱਚ ਤਾਂ ਕੋਈ ਕਮਾਉਣ ਵਾਲਾ ਵੀ ਕੋਈ ਨਹੀਂ ਹੈ। ਕਈ ਬਜ਼ੁਰਗਾਂ ਦਾ ਕੋਈ ਸਹਾਰਾ ਨਹੀਂ ਹੈ। ਅਜ਼ਿਹੇ ਹਾਲਤਾਂ ਨਾਲ ਜੂਝ ਰਹੇ ਪਰਿਵਾਰਾਂ ਲਈ ਉਹਨਾਂ ਆਪਣੇ ਸਾਥੀਆਂ ਦੀ ਮੱਦਦ ਨਾਲ ਆਪਣੇ ਸੀਮਤ ਸਾਧਨਾਂ ਦੇ ਜਰੀਏ ਰੋਜ਼ਾਨਾ ਸ਼ਾਮ ਨੂੰ ਦੁੱਧ ਅਤੇ ਭੋਜ਼ਨ ਵੰਡਣ ਦਾ ਉਪਰਾਲਾ ਆਰੰਭਿਆ ਹੈ। ਉਹਨਾਂ ਸਰਕਾਰ ਕੋਲੋਂ ਵੀ ਮੰਗ ਕੀਤੀ ਕਿ ਸਰਕਾਰ ਲੋੜਵੰਦ ਲੋਕਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਨ੍ਹਾਂ ਦੇ ਘਰੀਂ ਰਾਸ਼ਨ ਮੁਹੱਈਆ ਕਰਵਾਉਣ ਵਿੱਚ ਹੋਰ ਦੇਰੀ ਨਾ ਕਰੇ। ਇਸ ਸਮੇਂ ਉਹਨਾਂ ਨਾਲ ਲਛਮਣ ਸਿੰਘ, ਕਾਕਾ ਬੇਰੀਆਂ ਵਾਲਾ,ਤਰਸੇਮ ਬਰਨਾਲਾ, ਗੁਰਜੰਟ ਸਿੰਘ ਜੌਹਲਾਂ ਵਾਲੇ ਹਾਜ਼ਿਰ ਸਨ।