ਆਈਸੂਲੇਸ਼ਨ ਵਾਰਡ ,ਚ ਭਰਤੀ, ਜਾਂਚ ਲਈ ਭੇਜੇ ਸੈਂਪਲ
ਬੀ.ਟੀ.ਐਨ.ਬਰਨਾਲਾ
ਕੋਰੋਨਾ ਵਾਇਰਸ ਦਾ ਖੌਫ ਲੋਕਾਂ ਦੇ ਸਿਰ ਚੜ੍ਹ ਕੇ ਬੋਲਣਾ ਸ਼ੁਰੂ ਹੋ ਗਿਆ ਹੈ। ਕੋਰੋਨਾ ਦਾ ਸ਼ੱਕ ਦੂਰ ਕਰਨ ਲਈ ਕੋਰੋਨਾ ਦੇ ਇੱਕ ਸ਼ੱਕੀ ਮਰੀਜ਼ ਪੁਲਿਸ ਕਰਮਚਾਰੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਡਾਕਟਰਾਂ ਅਨੁਸਾਰ ਇਹ ਸ਼ੱਕੀ ਮਰੀਜ਼ ਪੁਲਿਸ ਕਰਮਚਾਰੀ ਬਰਨਾਲਾ ਵਿਖੇ ਤਾਇਨਾਤ ਹੈ, ਇਸ ਦੀ ਡਿਊਟੀ ਪਿਛਲੇ ਦਿਨੀਂ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਲੱਗੀ ਹੋਈ ਸੀ। ਸ਼ੁਕਰਵਾਰ ਸ਼ਾਮ ਨੂੰ ਇਸ ਨੂੰ ਤੇਜ਼ ਬੁਖਾਰ,ਖੰਘ ਤੇ ਜੁਕਾਮ ਦੀ ਵਜ੍ਹਾ ਕਾਰਣ ਹਸਪਤਾਲ ਭਰਤੀ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਕੋਰੋਨਾ ਦੀ ਜਾਂਚ ਲਈ ਸੈਂਪਲ ਰਜਿੰਦਰਾ ਹਸਪਤਾਲ ਭੇਜ ਦਿੱਤੇ ਹਨ। ਜਾਂਚ ਰਿਪੋਰਟ ਆ ਜਾਣ ਤੱਕ ਇਸਦਾ ਇੰਤਜਾਰ ਹੀ ਕਰਨਾ ਪਵੇਗਾ। ਜਾਣਕਾਰੀ ਦਿੰਦਿਆਂ ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਦੱਸਿਆ ਕਿ ਜਾਂਚ ਰਿਪੋਰਟ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈ। ਪਰੰਤੂ ਮਰੀਜ ਦੀ ਹਾਲਤ ਹਾਲੇ ਪੂਰੀ ਤਰਾਂ ਠੀਕ ਹੈ। ਉੱਨ੍ਹਾਂ ਇਲਾਕੇ ਦੇ ਲੋਕਾਂ ਨੂੰ ਭੈਅ ਭੀਤ ਹੋਣ ਦੀ ਬਜ਼ਾਏ ਕਰੋਨਾ ਵਾਇਰਸ ਦੇ ਬਚਾਉ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਰੱਖਣ ਦੀ ਅਹਿਮ ਜਰੂਰਤ ਹੈ।