ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਵਿੱਚ ਸਾਰੇ ਇਕੱਠਾਂ ‘ਤੇ ਰੋਕ ਲਾਈ, ਨਿਜ਼ਾਮੂਦੀਨ ਤੋਂ ਪਰਤਣ ਵਾਲਿਆਂ ਨੂੰ ਲੱਭ ਕੇ ਟੈਸਟ ਕਰਨ ਅਤੇ 21 ਦਿਨ ਦੇ ਏਕਾਂਤਵਾਸ ਦੇ ਭੇਜਣ ਲਈ ਕਿਹਾ

Spread the love

• ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਸਮੀਖਿਆ ਲਈ ਸੱਦੀ ਵੀਡਿਊ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੇ ਪਾਕਿਸਤਾਨੀ ਨਾਗਰਿਕਾਂ ਲਈ ਏਕਾਂਤਵਾਸ ਦੇ ਆਦੇਸ਼ ਦਿੱਤੇ
• ਕੋਵਿਡ-19 ਖਿਲਾਫ ਲੰਬੇ ਸਮੇਂ ਦੀ ਜੰਗ ਵਾਸਤੇ ਕਿਸੇ ਵੀ ਤਰ•ਾਂ ਦੀ ਸੰਭਾਵਨਾ ਨਾਲ ਨਜਿੱਠਣ ਦਾ ਸੱਦਾ ਦਿੱਤਾ

ਚੰਡੀਗੜ•, 2 ਅਪਰੈਲ (ਮੋਹਿਤ ਸਿੰਗਲਾ)-
ਨਿਜ਼ਾਮੂਦੀਨ ਘ’’ਟਨਾ ਦੀ ਰੌਸ਼ਨੀ ਵਿੱਚ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਖਤ ਕਦਮ ਚੁੱਕਦਿਆਂ ਧਾਰਮਿਕ ਸਮਾਗਮਾਂ ਸਣੇ ਸੂਬੇ ਵਿੱਚ ਹਰ ਤਰ•ਾਂ ਦੇ ਇਕੱਠ ਉਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਸਾਰੇ ਇਕੱਠਾਂ ‘ਤੇ ਪਾਬੰਦੀ ਲਗਾਏਗੀ ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ।
ਅੱਗੇ ਆਉਣ ਵਾਲੇ ਵਿਸਾਖੀ ਦੇ ਤਿਉਹਾਰ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਗੱਲ ਕਰਨਗੇ ਜਦੋਂ ਕਿ ਮੁੱਖ ਸਕੱਤਰ ਨੂੰ ਇਹ ਮਾਮਲਾ ਸ਼੍ਰੋਮਣੀ ਕਮੇਟੀ ਨਾਲ ਵਿਚਾਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਉਨ•ਾਂ ਸਾਰਿਆਂ ਨੂੰ 21 ਦਿਨਾਂ ਦੇ ਏਕਾਂਤਵਾਸ ਉਤੇ ਭੇਜਣ ਦੇ ਆਦੇਸ਼ ਦਿੱਤੇ ਹਨ ਜਿਹੜੇ ਇਸ ਸਾਲ ਜਨਵਰੀ ਮਹੀਨੇ ਤੋਂ ਨਿਜ਼ਾਮੂਦੀਨ (ਦਿੱਲੀ) ਤੋਂ ਪਰਤੇ ਹਨ ਅਤੇ ਪੁਲਿਸ ਤੇ ਸਿਵਸ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਨਿਜ਼ਾਮੂਦੀਨ ਤੋਂ ਪਰਤਣ ਵਾਲਿਆਂ ਨੂੰ ਲੱਭਣ ਲਈ ਮੁਸਤੈਦੀ ਨਾਲ ਮੁਹਿੰਮ ਵਿੱਢੀ ਜਾਵੇ। ਉਨ•ਾਂ ਪੁਲਿਸ ਤੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਵਿਸ਼ੇਸ਼ ਟੀਮਾਂ ਬਣਾ ਕੇ ਨਿਜ਼ਾਮੂਦੀਨ ਤੋਂ ਪੰਜਾਬ ਆਉਣ ਵਾਲਿਆਂ ਨੂੰ ਲੱਭ ਕੇ ਉਨ•ਾਂ ਦਾ ਫਾਲੋਅੱਪ ਰੱਖਣ।
ਕੈਪਟਨ ਅਮਰਿੰਦਰ ਸਿੰਘ ਸਿਵਲ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਨਾਲ ਲੈ ਕੇ ਵੀਡਿਓ ਕਾਨਫਰਸਿੰਗ ਰਾਹੀਂ ਡੀ.ਸੀਜ਼ ਨਾਲ ਮੌਜੂਦਾ ਸਥਿਤੀ ਦੀ ਸਮੀਖਿਆ ਕਰ ਰਹੇ ਸਨ।
ਡੀ.ਜੀ.ਪੀ. ਦਿਨਕਰ ਗੁਪਤਾ ਅਨੁਸਾਰ ਵੱਖ-ਵੱਖ ਸਮਿਆਂ ‘ਤੇ ਪੰਜਾਬ ‘ਚੋਂ 200 ਵਿਅਕਤੀ ਨਿਜ਼ਾਮੂਦੀਨ ਗਏ ਸਨ ਅਤੇ ਵਾਪਸ ਪਰਤੇ ਸਨ। ਇਸ ਤਰ•ਾਂ 12 ਜ਼ਿਲਿ•ਆਂ ਦੇ ਪ੍ਰਭਾਵਿਤ ਹੋਣ ਦਾ ਆਸ਼ੰਕਾ ਹੈ। ਉਨ•ਾਂ ਨੂੰ ਲੱਭਣ ਤੋਂ ਇਲਾਵਾ ਹੋਰਨਾਂ ਸੂਬਿਆਂ ਦੇ ਵਿਅਕਤੀਆਂ ਨੂੰ ਵੀ ਲੱਭਿਆ ਜਾ ਰਿਹਾ ਹੈ ਜਿਹੜੇ ਤਬਲੀਗੀ ਜਮਾਤ ਦੇ ਕੰਮ ਲਈ ਪੰਜਾਬ ਆਏ ਹਨ। ਸਿਹਤ ਵਿਭਾਗ ਨੂੰ ਵੀ ਇਸ ਬਾਰੇ ਦੱਸ ਦਿੱਤਾ ਹੈ ਅਤੇ ਉਨ•ਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਲੇ ਤੱਕ ਕੋਰੋਨਾ ਪ੍ਰਭਾਵਿਤ ਅਜਿਹਾ ਕੋਈ ਕੇਸ ਸਾਹਮਣੇ ਨਹੀਂ ਆਇਆ।
ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਨੁਰਾਗ ਅੱਗਰਵਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਵਿਭਾਗ ਨੂੰ ਹੁਣ ਤੱਕ ਅਜਿਹੇ ਵਿਅਕਤੀਆਂ ਵਿੱਚੋਂ 125 ਦੀ ਸੂਚੀ ਮਿਲੀ ਹੈ ਜਿਨ•ਾਂ ਵਿੱਚੋਂ 73 ਦਾ ਪਤਾ ਲਗਾਇਆ ਹੈ ਅਤੇ 25 ਕੇਸਾਂ ਦੇ ਨਮੂਨੇ ਇਕੱਤਰ ਕਰ ਲਏ ਹਨ ਜਿਨ•ਾਂ ਵਿੱਚੋਂ ਕੁਝ 19 ਮਾਰਚ ਨੂੰ ਮਾਨਸਾ ਆਏ ਸਨ। ਉਨ•ਾਂ ਕਿਹਾ ਕਿ ਇਹਤਿਆਤ ਵਜੋਂ ਕਦਮ ਚੁੱਕਦਿਆਂ ਸਾਰਿਆਂ ਨੂੰ ਏਕਾਂਤਵਾਸ ਉਤੇ ਭੇਜ ਦਿੱਤਾ ਹੈ।
ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਨਿਜ਼ਾਮੂਦੀਨ ਤੋਂ ਪਰਤੇ 31 ਵਿਅਕਤੀਆਂ ਨੂੰ ਏਕਾਂਤਵਾਸ ਵਿੱਚ ਰੱਖਿਆ ਗਿਆ ਹੈ, ਭਾਵੇਂ ਕਿ ਉਨ•ਾਂ ਵਿੱਚ ਅਜੇ ਤੱਕ ਲੱਛਣ ਨਹੀਂ ਪਾਏ ਗਏ। ਪਟਿਆਲਾ ਵਿੱਚ ਵੀ 29 ਵਿਅਕਤੀਆਂ ਨੂੰ ਏਕਾਂਤਵਾਸ ਵਿੱਚ ਰੱਖਿਆ ਗਿਆ ਹੈ ਪਰ ਉਨ•ਾਂ ਵਿੱਚ ਵੀ ਲੱਛਣ ਨਹੀਂ ਪਾਏ ਗਏ। ਸੰਗਰੂਰ ਦੇ ਜ਼ਿਲ•ਾ ਪੁਲੀਸ ਮੁਖੀ ਨੇ ਦੱਸਿਆ ਕਿ ਨਿਜ਼ਾਮੂਦੀਨ ਤੋਂ ਪਰਤੇ ਜਿਨ•ਾਂ ਵਿਅਕਤੀਆਂ ਦੇ ਨਾਂ ਉਨ•ਾਂ ਨੂੰ ਹਾਸਲ ਹੋਏ ਹਨ, ਉਨ•ਾਂ ਸਾਰਿਆਂ ਨੂੰ ਲੱਭਿਆ ਜਾ ਚੁੱਕਿਆ ਹੈ ਅਤੇ ਉਨ•ਾਂ ਦੇ ਨਮੂਨੇ ਲਏ ਗਏ ਹਨ ਅਤੇ ਬਹੁਤੇ ਮਾਮਲਿਆਂ ਵਿੱਚ ਵੱਖ ਰਹਿਣ ਦਾ ਸਮਾਂ ਮੁੱਕ ਗਿਆ ਹੈ।
ਡੀ.ਜੀ.ਪੀ. ਦਿਨਕਰ ਗੁਪਤਾ ਦੇ ਸੁਝਾਅ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿੱਚ ਮੌਜੂਦ ਪਾਕਿਸਤਾਨੀ ਨਾਗਰਿਕਾਂ ਦੇ ਵੀ ਇਕਾਂਤਵਾਸ ਦੇ ਵੀ ਹੁਕਮ ਦਿੱਤੇ ਹਨ। ਉਨ•ਾਂ ਕਿਹਾ ਕਿ ਇਸ ਨਾਜ਼ੁਕ ਸਮੇਂ ‘ਤੇ ਕਿਸੇ ਤਰ•ਾਂ ਦੇ ਰਿਸਕ ਨੂੰ ਸੂਬਾ ਨਹੀਂ ਝੱਲ ਸਕਦਾ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਕਿਸਤਾਨ ਨੇ ਦਿੱਲੀ ਤੋਂ ਪਰਤੇ ਆਪਣੇ ਨਾਗਰਿਕਾਂ ਵਿੱਚੋਂ ਚਾਰ ਨੂੰ ਮੁਲਕ ਆਉਣ ਦੀ ਇਜਾਜ਼ਤ ਦਿੱਤੀ ਹੈ ਜਿਨ•ਾਂ ਵਿੱਚੋਂ ਤਿੰਨ ਪਾਜ਼ੇਟਿਵ ਹਨ। ਉਨ•ਾਂ ਦੱਸਿਆ ਕਿ ਬੀ.ਐਸ.ਐਫ. ਅਤੇ ਇਮੀਗ੍ਰੇਸ਼ਨ ਸਟਾਫ ਜਿਨ•ਾਂ ਨਾਲ ਉਨ•ਾਂ ਦਾ ਵਾਹ ਪਿਆ ਸੀ, ਨੂੰ ਵੀ ਏਕਾਂਤਵਾਸ ਵਿੱਚ ਰੱਖਿਆ ਗਿਆ ਹੈ। ਉਨ•ਾਂ ਦੱਸਿਆ ਕਿ ਕੁਝ ਪਾਕਿਸਤਾਨੀ ਅਜੇ ਵੀ ਅੰਮ੍ਰਿਤਸਰ ਵਿੱਚ ਫਸੇ ਹੋਏ ਹਨ।
ਡਿਪਟੀ ਕਮਿਸ਼ਨਰ ਮੁਤਾਬਕ ਜੰਮੂ ਕਸ਼ਮੀਰ ਤੋਂ ਕੁਝ ਮੈਡੀਕਲ ਦੇ ਵਿਦਿਆਰਥੀ ਵੀ ਲੌਕਡਾਊਨ ਕਾਰਨ ਫਸੇ ਹੋਏ ਹਨ, ਭਾਵੇਂ ਕਿ ਉਨ•ਾਂ ਨੇ ਏਕਾਂਤਵਾਸ ਦਾ ਸਮਾਂ ਵੀ ਮੁਕੰਮਲ ਕਰ ਲਿਆ ਹੈ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਹਜ਼ੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਜੀ ਜੋ ਅੱਜ ਚੱਲ ਵਸੇ, ਦੇ ਪਰਿਵਾਰ ਨੂੰ ਵੀ ਏਕਾਂਤਵਾਸ ਵਿੱਚ ਰੱਖਿਆ ਗਿਆ ਹੈ। ਭਾਈ ਨਿਰਮਲ ਸਿੰਘ ਜੀ ਨੇ ਮੋਗਾ ਵਿੱਚ ਇਕ ਵਿਆਹ ਸਮਾਗਮ ‘ਚ ਸ਼ਿਰਕਤ ਕੀਤੀ ਸੀ ਅਤੇ ਜਿਹੜੇ ਵਿਅਕਤੀ ਇਸ ਸਮਾਗਮ ਵਿੱਚ ਉਨ•ਾਂ ਦੇ ਸੰਪਰਕ ਵਿੱਚ ਆਏ ਸਨ, ਨੂੰ ਵੀ ਏਕਾਂਤਵਾਸ ਵਿੱਚ ਰੱਖਿਆ ਗਿਆ, ਭਾਵੇਂ ਕਿ ਉਨ•ਾਂ ਵਿੱਚ ਲੱਛਣ ਨਹੀਂ ਪਾਏ ਗਏ।
ਮੁੱਖ ਮੰਤਰੀ ਜੋ ਤੇਜ਼ੀ ਨਾਲ ਬਦਲ ਰਹੀ ਸਥਿਤੀ ਦੀ ਖੁਦ ਨਿਗਰਾਨੀ ਕਰ ਰਹੇ ਹਨ, ਨੇ ਇਸ ਅਣਕਿਆਸੇ ਸੰਕਟ ਦੇ ਘੱਟ ਤੋਂ ਘੱਟ ਅਸਰ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸੀਨੀਅਰ ਅਧਿਕਾਰੀਆਂ ਨੂੰ ਆਪਣੇ ਯਤਨ ਹੋਰ ਤੇਜ਼ ਲਈ ਆਖਿਆ। ਇਸ ਨਾਜ਼ੁਕ ਸਮੇਂ ਵਿੱਚ ਹਰੇਕ ਅਧਿਕਾਰੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਸਾਨੂੰ ਲੰਮੀ ਚੱਲਣ ਵਾਲੀ ਜੰਗ ਵਾਂਗ ਤਿਆਰੀ ਕਰਨ ਦੀ ਲੋੜ ਹੈ।” ਉਨ•ਾਂ ਨੇ ਅਧਿਕਾਰੀਆਂ ਨੂੰ ਮਰੀਜ਼ਾਂ ਦੇ ਇਲਾਜ ਲਈ ਢੁੱਕਵੀਂਆਂ ਥਾਵਾਂ ਦੀ ਸ਼ਨਾਖ਼ਤ ਕਰਨ ਲਈ ਵੀ ਆਖਿਆ। ਉਨ•ਾਂ ਕਿਹਾ ਕਿ ਉਹ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੁੰਦੇ ਪਰ ਮੌਜੂਦਾ ਹਾਲਤਾਂ ਵਿੱਚ ਯਥਾਰਥਵਾਦੀ ਹੋਣਾ ਮਹੱਤਵਪੂਰਨ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਰਫਿਊ ਨੂੰ ਲਾਗੂ ਕਰਨ ਅਤੇ ਅਮਨ-ਕਾਨੂੰਨ ਦੀ ਵਿਵਸਥਾ ਦੀ ਪਾਲਣਾ ਦੇ ਨਾਲ-ਨਾਲ ਜ਼ਰੂਰੀ ਵਸਤਾਂ ਦੀ ਸਪਲਾਈ ਅਤੇ ਰਾਹਤ ਕਦਮਾਂ ਵਿੱਚ ਕਿਸੇ ਤਰ•ਾਂ ਦੀ ਢਿੱਲ ਵਰਤਣ ਵਿਰੁੱਧ ਉਨ•ਾਂ ਨੂੰ ਚਿਤਾਵਨੀ ਵੀ ਦਿੱਤੀ।
ਡੀ.ਜੀ.ਪੀ. ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬੇ ਭਰ ਵਿੱਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਕੰਟਰੋਲ ਵਿੱਚ ਹੈ ਪਰ ਕੁਝ ਹੋਰ ਸਮੇਂ ਲਈ ਕਰਫਿਊ ਪਾਬੰਦੀਆਂ ਜਾਰੀ ਰੱਖਣ ਦਾ ਸੁਝਾਅ ਦਿੱਤਾ। ਉਨ•ਾਂ ਦੱਸਿਆ ਕਿ ਠੀਕਰੀ ਪਹਿਰਾ (ਪਿੰਡਾਂ ਵਿਚਲੇ ਵਲੰਟੀਅਰ) ਕਰਫਿਊ ਦੇ ਅਮਲ ਅਤੇ ਰਾਹਤ ਕਾਰਜਾਂ ਵਿੱਚ ਮਹੱਤਵਪੂਰਣ ਯੋਗਦਾਨ ਦੇ ਰਹੇ ਹਨ। ਮੌਜੂਦਾ ਸਮੇਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਲਈ ਲਗਭਗ 2000 ਅਜਿਹੇ ਵਲੰਟੀਅਰ ਨਿਯੁਕਤ ਕੀਤੇ ਗਏ ਸਨ।
ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਮੀਟਿੰਗ ਵਿੱਚ ਦੱਸਿਆ ਕਿਹਾ ਬੈਂਕਾਂ ਵਿਖੇ ਭੀੜ ਹੋਣ ਨੂੰ ਰੋਕਣ ਲਈ ਬੈਂਕਾਂ ਨੂੰ ਫੋਨ ‘ਤੇ ਅਪਾਇੰਟਮੈਂਟ ਦੇਣ ਅਤੇ ਏ.ਟੀ.ਐਮਜ਼ ਵਿੱਚ ਇੱਕ-ਦੂਜੇ ਤੋਂ ਦੂਰੀ ਵਾਲੇ ਨਿਸ਼ਾਨ ਲੱਗੇ ਹੋਣ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ•ਾਂ ਇਹਤਿਆਤ ਵਜੋਂ ਜ਼ਿਲਿ•ਆਂ ਦਰਮਿਆਨ ਯਾਤਰਾ ਕਰਨ ਵਾਲੇ ਵਿਅਕਤੀਆਂ ਲਈ ਏਕਾਂਤਵਾਸ ਦਾ ਸੁਝਾਅ ਦਿੱਤਾ ਅਤੇ ਨਾਲ ਹੀ ਇਹ ਸਪੱਸ਼ਟ ਕੀਤਾ ਕਿ ਵਾਢੀ ਵਾਲੀਆਂ ਕੰਬਾਇਨਾਂ ਅਤੇ ਜ਼ਰੂਰੀ ਵਸਤਾਂ ਲਿਜਾਣ ਵਾਲੇ ਟਰੱਕਾਂ ਦੀ ਆਵਾਜਾਈ ਦੀ ਆਗਿਆ ਹੈ।
ਮੁੱਖ ਮੰਤਰੀ ਨੇ ਸਰਹੱਦਾਂ ਸੀਲ ਕਰਨ ਅਤੇ ਹੋਰ ਪਾਬੰਦੀਆਂ ਕਰਕੇ ਪੰਜਾਬ ਵਿੱਚ ਫਸੇ ਪਰਵਾਸੀਆਂ ਦੀ ਸੁਰੱਖਿਆ ਅਤੇ ਉਨ•ਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਲਈ।
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਦੱਸਿਆ ਕਿ ਜ਼ਿਲ•ੇ ਵਿਚ ਪਰਵਾਸੀ ਮਜ਼ਦੂਰਾਂ ਦਾ ਮਸਲਾ ਇੰਨਾ ਵੱਡਾ ਨਹੀਂ ਹੈ ਕਿਉਂਕਿ ਇਨ•ਾਂ ਵਿਚੋਂ ਬਹੁਤੇ ਟਰਾਂਸਪੋਰਟ, ਰੇਲਵੇ ਅਤੇ ਹੋਰ ਵਿਭਾਗਾਂ ਵਿੱਚ ਕੰਮ ਵਿੱਚ ਲੱਗੇ ਹੋਏ ਸਨ। ਉਨ•ਾਂ ਕਿਹਾ ਕਿ ਜਿਨ•ਾਂ ਕੋਲ ਨੌਕਰੀ ਨਹੀਂ ਸੀ, ਉਨ•ਾਂ ਲਈ ਰਹਿਣ ਅਤੇ ਖਾਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਦੇ 111 ਪਰਵਾਸੀ ਮਜ਼ਦੂਰ ਫਸੇ ਹੋਏ ਸਨ ਅਤੇ ਉਨ•ਾਂ ਨੂੰ ਮੈਰਿਜ ਪੈਲੇਸਾਂ ਅਤੇ ਹੋਰ ਥਾਵਾਂ ‘ਤੇ ਸ਼ਰਨ ਦਿੱਤੀ ਗਈ ਹੈ ਅਤੇ ਸਰੀਰਕ ਵਿੱਥ ਰੱਖਣ ਸਬੰਧੀ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਤਿੰਨ ਨੂੰ ਬੁਖਾਰ ਅਤੇ ਖੰਘ ਹੋਣ ਕਾਰਨ ਏਕਾਂਤਵਾਸ ਕੀਤਾ ਗਿਆ ਸੀ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੁਧਿਆਣਾ ਵਿੱਚ 5.25 ਲੱਖ ਪਰਵਾਸੀ ਮਜਦੂਰਾਂ ਲਈ 60 ਕੈਂਪ ਬਣਾਏ ਹਨ ਹਾਲਾਂਕਿ ਸਿਰਫ ਦੋ ਵਰਤੇ ਗਏ ਹਨ। ਉਨ•ਾਂ ਅੱਗੇ ਕਿਹਾ ਕਿ ਉਨ•ਾਂ ਨੂੰ ਨਿਰੰਤਰ ਭੋਜਨ ਦਿੱਤਾ ਜਾ ਰਿਹਾ ਹੈ।
ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਧਾ ਸੁਆਮੀ ਭਵਨ ਵੀ ਉਪਲੱਬਧ ਹਨ ਪਰ ਇਸ ਵੇਲੇ ਪਰਵਾਸੀ ਮਜਦੂਰ ਇੱਟਾਂ ਭੱਠਿਆਂ ਦੇ ਮਾਲਕਾਂ ਕੋਲ ਰਹਿ ਰਹੇ ਹਨ ਜਿੱਥੇ ਉਹ ਕੰਮ ਕਰ ਰਹੇ ਹਨ। ਤਰਨਤਾਰਨ ਵਿਚ ਪਰਵਾਸੀਆਂ ਦੇ ਰਹਿਣ ਲਈ ਚਾਰ ਕੇਂਦਰ ਖੋਲ•ੇ ਗਏ ਹਨ। ਐਸ.ਐਸ.ਪੀ. ਗੁਰਦਾਸਪੁਰ ਨੇ ਕਿਹਾ ਕਿ ਲੋਕਾਂ ਦਾ ਮਨੋਬਲ ਉੱਚਾ ਚੁੱਕਣ ਲਈ ਸ਼ਹਿਰੀ ਇਲਾਕਿਆਂ ਵਿੱਚ ਫਲੈਗ ਮਾਰਚ ਕੀਤੇ ਜਾ ਰਹੇ ਹਨ ਜੋ ਪੁਲਿਸ ਨਾਲ ਪੂਰਾ ਸਹਿਯੋਗ ਦੇ ਰਹੇ ਹਨ।
ਸਿਵਲ ਸਰਜਨ ਦੇ ਅਨੁਸਾਰ ਸਭ ਤੋਂ ਪ੍ਰਭਾਵਿਤ ਮੁਹਾਲੀ (ਐਸ.ਏ.ਐਸ. ਨਗਰ) ਜ਼ਿਲ•ੇ ਵਿੱਚ ਕੋਵਿਡ-19 ਦੇ ਪ੍ਰਕੋਪ ਦੀ ਪੁਸ਼ਟੀ ਹੋਣ ਤੋਂ ਬਾਅਦ ਜਗਤਪੁਰਾ ਇਲਾਕੇ ਨੂੰ ਪੂਰੀ ਤਰ•ਾਂ ਸੀਲ ਕਰ ਦਿੱਤਾ ਗਿਆ ਸੀ ਅਤੇ ਨਯਾਗਾਓਂ ਅਤੇ ਇਸ ਖੇਤਰ ਵਿੱਚ ਨਮੂਨੇ ਲਏ ਗਏ ਹਨ। ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਜ਼ਿਲ•ਾ ਪ੍ਰਸ਼ਾਸਨ ਕੁਝ ਬੈਡ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਉਪਲੱਬਧ ਲਗਭਗ 140 ਵੈਂਟੀਲੇਟਰਾਂ ਦੀ ਵਰਤੋਂ ਲਈ ਵਿਸ਼ੇਸ਼ ਅਧਿਕਾਰ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿਚ ਹੈ।
ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਨੁਸਾਰ ਉਨ•ਾਂ ਦੇ ਜ਼ਿਲੇ ਵਿੱਚ ਦੋ ਵੱਖ-ਵੱਖ ਸੈਂਟਰਾਂ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ ਕੁੱਲ 150 ਬੈਡ ਹਨ ਅਤੇ ਜ਼ਿਲਾ ਪ੍ਰਸ਼ਾਸਨ ਨੇ ਯੂਨੀਵਰਸਿਟੀ ਹੋਸਟਲਾਂ ਨੂੰ ਏਕਾਂਤਵਾਸ ਵਾਰਡਾਂ ਵਜੋਂ ਸਥਾਪਤ ਕਰਨ ਲਈ ਆਪਣੇ ਅਧਿਕਾਰ ਵਿੱਚ ਲੈ ਲਿਆ ਹੈ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਕੋਵਿਡ-19 ਦੇ ਮਰੀਜ਼ਾਂ ਲਈ ਕੁਝ ਨਿੱਜੀ ਹਸਪਤਾਲਾਂ ਦੇ ਵਿੰਗ ਹਾਸਲ ਕਰਨ ਦੀ ਪ੍ਰਕਿਰਿਆ ਵਿਚ ਹੈ। ਸ਼ਹਿਰੀ ਖੇਤਰਾਂ ਵਿੱਚ ਤਿੰਨ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੁਧਿਆਣਾ ਵਿੱਚ ਸੈਂਪਲਿੰਗ ਵਧਾ ਦਿੱਤੀ ਗਈ ਸੀ।
ਸਿਵਲ ਸਰਜਨ ਪਠਾਨਕੋਟ ਵੱਲੋਂ ਪੀ.ਪੀ.ਈ. ਕਿੱਟਾਂ ਦੀ ਉਪਲੱਬਧਤਾ ਬਾਰੇ ਜ਼ਾਹਰ ਕੀਤੀ ਗਈ ਚਿੰਤਾ ਦੇ ਜਵਾਬ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੱਲ• ਤੱਕ 100 ਕਿੱਟਾਂ ਦੀ ਸਪਲਾਈ ਦੇਣ ਦਾ ਭਰੋਸਾ ਦਿੱਤਾ


Spread the love
Scroll to Top