ਪੁਲਿਸ ਨੇ ਨਸ਼ਾ ਤਸਕਰਾਂ ਦੀ ਪੈੜ ਦੱਬ ਕੇ ਦਬੋਚਿਆ ਵੱਡਾ ਸਪਲਾਇਰ
-ਨਸ਼ਾ ਤਸਕਰਾਂ ਨੂੰ ਰਿੰਕੂ ਕਰਦਾ ਸੀ ਨਸ਼ੀਲੀਆਂ ਗੋਲੀਆਂ ਸਪਲਾਈ
-ਰਿੰਕੂ ਦੀ ਦੁਕਾਨ ਤੇ ਗੋਦਾਮ ਚੋਂ ਬਰਾਮਦ ਹੋਈਆਂ ਗੋਲੀਆਂ
ਸਿੱਖਿਆ ਸੰਸਥਾਵਾਂ ਦੀ ਆੜ ਹੇਠ ਲੰਬੇ ਅਰਸੇ ਤੋਂ ਨਸ਼ਾ ਤਸਕਰਾਂ ਨੂੰ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਵਾਲਾ ਸ਼ਹਿਰ ਦੇ ਪ੍ਰਸਿੱਧ ਸਫੈਦਪੋਸ਼ ਨਰੇਸ਼ ਮਿੱਤਲ ਨੂੰ ਸੀਆਈਏ ਪੁਲਿਸ ਨੇ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰਨ ਵਿੱਚ ਭਾਰੀ ਸਫਲਤਾ ਹਾਸਿਲ ਕੀਤੀ ਹੈ।
ਨਸ਼ਾ ਤਸਕਰਾਂ ਲਈ ਖੌਫ ਦੀ ਪਹਿਚਾਣ ਸਥਾਪਿਤ ਕਰ ਚੁੱਕੇ ਪੁਲਿਸ ਮੁਖੀ ਸੰਦੀਪ ਗੋਇਲ ਦੀ ਸਖਤੀ ਦਾ ਹੀ ਅਸਰ ਸਮਝੋ ਕਿ ਇਸ ਸਫੈਦਪੋਸ਼ ਨੂੰ ਪਹਿਲੀ ਵਾਰ ਕਾਬੂ ਕੀਤਾ ਗਿਆ ਹੈ। ਜਦੋਂ ਕਿ ਇਹ ਨਸ਼ਾ ਸਪਲਾਇਰ ਕੁਝ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਕਾਫੀ ਚਹੇਤਾ ਰਿਹਾ ਹੈ। ਤਸਕਰ ਦੇ ਕਾਬੂ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਪੀ.ਡੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ 26 ਫਰਵਰੀ ਨੂੰ ਥਾਣਾ ਸਿਟੀ-1 ਵਿਖੇ 2 ਹਜ਼ਾਰ ਨਸ਼ੀਲੀਆਂ ਗੋਲੀਆਂ ਰੱਖਣ ਦੇ ਜੁਰਮ ਚ, ਪੁਲਿਸ ਨੇ ਮੋਹਣ ਲਾਲ ਨਿਵਾਸੀ ਉੱਪਲੀ ਨੂੰ ਗਿਰਫਤਾਰ ਕੀਤਾ ਗਿਆ ਸੀ। ਦੋਸ਼ੀ ਤੋਂ ਕੀਤੀ ਪੁਛਗਿੱਛ ਤੋਂ ਸਾਹਮਣੇ ਆਇਆ ਕਿ ਮੋਹਨ ਲਾਲ ਬਲਵਿੰਦਰ ਕੁਮਾਰ ਬਰਨਾਲਾ ਤੋਂ ਨਸ਼ੀਲੀਆਂ ਗੋਲੀਆਂ ਖਰੀਦਦਾ ਸੀ। ਜਦੋਂ ਪੁਲਿਸ ਨੇ ਅਗਲੀ ਕੜੀ ਨੂੰ ਲੱਭਿਆ ਤਾਂ ਹੈਰਾਨੀਜਨਕ ਖੁਲਾਸਾ ਹੋਇਆ ਕਿ ਸਦਰ ਬਾਜ਼ਾਰ ਬਰਨਾਲਾ ਚ, ਬੀਰੂ ਰਾਮ ਠਾਕੁਰ ਦਾਸ ਕੈਮਿਸਟ ਦੁਕਾਨ ਦਾ ਸੰਚਾਲਕ ਨਰੋਸ਼ ਮਿੱਤਲ ਉਰਫ ਰਿੰਕੂ ਹੀ ਖੇਤਰ ਦਾ ਵੱਡਾ ਨਸ਼ਾ ਸਪਲਾਇਰ ਹੈ। ਪੁਲਿਸ ਨੇ ਦੋਸ਼ੀ ਨਰੇਸ਼ ਮਿੱਤਲ ਨੂੰ ਕਾਬੂ ਕਰਕੇ ਉਸ ਦੀ ਨਿਸ਼ਾਨਦੇਹੀ ਤੇ ਉਸਦੀ ਦੁਕਾਨ ਚੋਂ 3200 ਤੇ ਬਾਜਵਾ ਪੱਤੀ ਵਿਖੇ ਬਣਾਏ ਉਸਦੇ ਗੋਦਾਮ ਵਿੱਚੋਂ 1720 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਐਸਪੀ ਵਿਰਕ ਨੇ ਦੱਸਿਆ ਕਿ ਸੀਆਈਏ ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਤਿੰਨੋਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਤਾਂ ਕਿ ਨਸ਼ਾ ਤਸਕਰਾਂ ਦੀ ਕੜੀ ਨਾਲ ਕੜੀ ਜੋੜ ਕੇ ਵੱਡੇ ਸਪਲਾਇਰ ਤੇ ਨਸ਼ੀਲੀਆਂ ਦਵਾਈਆਂ ਦਾ ਜਖੀਰਾ ਬਰਾਮਦ ਹੋ ਸਕੇ।
-ਲੱਖਾਂ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦੀ ਚਰਚਾ,,
ਸਦਰ ਬਾਜ਼ਾਰ ਵਿਖੇ ਸਥਿਤ ਨਰੇਸ਼ ਮਿੱਤਲ ਦੇ ਆਸ-ਪਾਸ ਰਹਿੰਦੇ ਦੁਕਾਨਦਾਰਾਂ ਮੁਤਾਬਿਕ ਦੋਸ਼ੀ ਨਰੇਸ਼ ਮਿੱਤਲ ਰਿੰਕੂ ਦੀ ਦੁਕਾਨ ਚੋਂ ਤੇ ਗੋਦਾਮ ਚੋਂ ਪੁਲਿਸ ਪਾਰਟੀ ਨੇ ਦਵਾਈਆਂ ਦਾ ਵੱਡਾ ਜਖੀਰਾ ਬਰਾਮਦ ਕੀਤਾ ਹੈ। ਜਿਸਦੀ ਬਾਜਾਰੀ ਕੀਮਤ ਲੱਖਾਂ ਰੁਪਏ ਵਿੱਚ ਹੈ।
-ਮਿੱਤਲ 2 ਕਾਲਜਾਂ ਦਾ ਮਾਲਿਕ
ਵਰਣਨਯੋਗ ਹੈ ਕਿ ਦੋਸ਼ੀ ਨਰੇਸ਼ ਮਿੱਤਲ ਉਰਫ ਰਿੰਕੂ ਬਰਨਾਲਾ-ਸੰਗਰੂਰ ਰੋਡ ਤੇ ਮਾਨਾ ਪਿੰਡੀ ਵਿਖੇ ਸੈਕਰਡ ਹਾਰਟ ਕਾਲੇਜ਼ ਆਫ ਐਜੂਕੇਸ਼ਨ ਅਤੇ ਬਰਨਾਲਾ ਪੌਲੀਟੈਕਨਿਕ ਕਾਲਜ ਵੀ ਚਲਾ ਰਿਹਾ ਹੈ। ਇਸ ਤਰਾਂ ਸਮਾਜ ਦੇ ਵੱਡੇ ਰਸੂਖਦਾਰ ਵਿਅਕਤੀ ਵੱਲੋਂ ਸਿੱਖਿਆ ਉਪਲੱਭਧ ਕਰਵਾਉਣ ਦੀ ਆੜ ਵਿੱਚ ਨਸ਼ਾ ਤਸਕਰੀ ਦਾ ਧੰਦਾ ਕਰਨਾ ਬੇਹੱਦ ਗੰਭੀਰ ਤੇ ਚਿੰਤਾਜ਼ਨਕ ਹਾਲਤ ਵੱਲ ਇਸ਼ਾਰਾ ਕਰ ਰਿਹਾ ਹੈ।
Lajwaab news
Thx ji
Thx 22 G