ਹਰਿੰਦਰ ਨਿੱਕਾ , ਬਰਨਾਲਾ 10 ਅਗਸਤ 2022
ਪਿੰਡ ਠੀਕਰੀਵਾਲਾ ,ਤਾਰੀਖ 7 ਅਗਸਤ ਤੇ ਸਮਾਂ ਬਾਅਦ ਦੁਪਹਿਰ ਕਰੀਬ 2 ਵਜੇ ਦਾ ਹੋਵੇਗਾ। ਉਹ ਘਰੋਂ ,ਦੁਕਾਨ ਤੇ ਸੌਦਾ ਲੈਣ ਗਈ ਤੇ ਹਾਲੇ ਤੱਕ ਘਰ ਵਾਪਿਸ ਨਹੀਂ ਮੁੜੀ। ਆਖਿਰ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਅਗਵਾ ਕਰਕੇ ਲੈ ਜਾਣ ਦਾ ਕੇਸ ਦਰਜ ਕਰਕੇ, ਦੋਸ਼ੀ ਦੀ ਭਾਲ ਅਤੇ ਵਾਰਦਾਤ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।
ਥਾਣਾ ਸਦਰ ਬਰਨਾਲਾ ਵਿਖੇ ਦਿੱਤੇ ਬਿਆਨ ਵਿੱਚ ਭੋਲਾ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਠੀਕਰੀਵਾਲਾ ਨੇ ਦੱਸਿਆ ਕਿ ਉਸ ਦੀ ਛੋਟੀ ਲੜਕੀ ਹਰਪ੍ਰੀਤ ਕੌਰ ਜਿਸ ਦੀ ਉਮਰ ਕਰੀਬ 15 ਸਾਲ ਤੇ 7 ਜਮਾਤਾਂ ਪਾਸ ਹੈ। ਹਰਪ੍ਰੀਤ ਕੌਰ 7 ਅਗਸਤ ਨੂੰ ਵਕਤ ਕਰੀਬ 2 ਵਜੇ ਘਰੋਂ , ਦੁਕਾਨ ਤੋਂ ਸੌਦਾ ਲੈਣ ਗਈ ਸੀ , ਜੋ ਹਾਲੇ ਤੱਕ ਘਰ ਵਾਪਿਸ ਨਹੀਂ ਆਈ । ਮੁਦਈ ਦਾ ਕਹਿਣਾ ਹੈ ਕਿ ਕੋਈ ਅਣਪਛਾਤਾ ਵਿਅਕਤੀ ,ਉਸ ਦੀ ਲੜਕੀ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਅਗਵਾ ਕਰਕੇ ਲੈ ਗਿਆ ਹੈ। ਉਹ ਕਈ ਦਿਨ, ਆਪਣੇ ਪੱਧਰ ਤੇ ਲੜਕੀ ਦੀ ਤਲਾਸ਼ ਕਰਦਾ ਰਿਹਾ, ਪਰ ਉਸਦਾ ਕੋਈ, ਥਹੁ ਪਤਾ ਨਹੀਂ ਲੱਗਿਆ। ਥਾਣਾ ਸਦਰ ਦੇ ਐਸ ਐਚ ਓ ਗੁਰਤਾਰ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨ ਪਰ,ਅਣਪਛਾਤੇ ਦੋਸ਼ੀ ਖਿਲਾਫ ਅਧੀਨ ਜੁਰਮ 363/366 ਆਈਪੀਸੀ ਤਹਿਤ ਕੇਸ ਦਰਜ ਕਰਕੇ, ਉਸਦੀ ਤਲਾਸ਼ ਸਰੂ ਕਰ ਦਿੱਤੀ ਹੈ। ਜਲਦ ਹੀ,ਦੋਸ਼ੀ ਨੂੰ ਗਿਰਫ਼ਤਾਰ ਕਰਕੇ, ਅਗਵਾ ਲੜਕੀ ਨੂੰ ਬਰਾਮਦ ਕਰਵਾਇਆ ਜਾਵੇਗਾ।
Pingback: ਉਹ ਦੁਕਾਨ ਤੋਂ ਸੌਦਾ ਲੈਣ ਗਈ ਤੇ,,,,