ਸਿਵਲ ਹਸਪਤਾਲ ਨਾਲ ਸਬੰਧਤ ਸਮੱਸਿਆਵਾਂ ਸਬੰਧੀ ਹੋਈ ਵਿਸਥਾਰ ਵਿੱਚ ਚਰਚਾ

Spread the love

ਸਿਵਲ ਹਸਪਤਾਲ ਨਾਲ ਸਬੰਧਤ ਸਮੱਸਿਆਵਾਂ ਸਬੰਧੀ ਹੋਈ ਵਿਸਥਾਰ ਵਿੱਚ ਚਰਚਾ

ਬਰਨਾਲਾ 15 ਅਗਸਤ (ਰਘੁਵੀਰ ਹੈੱਪੀ)

ਸਿਵਲ ਹਸਪਤਾਲ ਬਚਾਓ ਕਮੇਟੀ ਦਾ ਵਫਦ ਸਿਵਲ ਹਸਪਤਾਲ ਬਰਨਾਲਾ ਨੂੰ ਮੌਜੂਦਾ ਸਥਾਨ ਤੇ ਹੀ ਅਪਗ੍ਰੇਡ ਕਰਕੇ 200 ਬੈੱਡ ਦਾ ਜਿਲ੍ਹਾ ਹਸਪਤਾਲ ਬਨਾਉਣ ਅਤੇ ਬਰਨਾਲਾ ਜਿਲ੍ਹੇ ਦੇ ਵਸਨੀਕਾਂ ਨੂੰ ਸਿਹਤ ਸਬੰਧੀ ਦਰਪੇਸ਼ ਮੁਸ਼ਕਲਾਂ ਸਬੰਧੀ ਝੰਡਾ ਝੁਲਾਉਣ ਲਈ ਪੁੱਜੇ ਸਿਹਤ ਤੇ ਪੑੀਵਾਰ ਭਲਾਈ ਮੰਤਰੀ ਨਾਲ ਰੈਸਟ ਹਾਊਸ ਬਰਨਾਲਾ ਵਿਖੇ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਵਿਚਾਰੇ ਗਏ ਮਸਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਸਾਥੀ ਨਰਾਇਣ ਦੱਤ ਨੇ ਦੱਸਿਆ ਸਿਵਲ ਹਸਪਤਾਲ ਬਚਾਓ ਕਮੇਟੀ ਨੇ ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਕਮੇਟੀ ਕਈ ਸਾਲ ਤੋਂ ਲਗਾਤਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ। ਅੱਜ ਵੀ ਵਫਦ ਨੇ

ਸਿਵਲ ਹਸਪਤਾਲ ਬਰਨਾਲਾ ਨੂੰ ਜਿਲ੍ਹਾ ਹਸਪਤਾਲ ਵਜੋਂ ਇਸੇ ਹੀ ਥਾਂ ਉੱਪਰ ਬਹੁਮੰਜਿਲਾ ਇਮਾਰਤ ਬਣਾਕੇ 200 ਬੈੱਡਾਂ ਦੇ ਸੁਪਰਸਪੈਸ਼ਲਿਟੀ ਹਸਪਤਾਲ ਵਜੋਂ ਅਪਗ੍ਰੇਡ ਕਰਨ,ਮਰੀਜਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਹਸਪਤਾਲ ਬਰਨਾਲਾ ਵਿੱਚ ਆਈ.ਸੀ.ਯੂ ਵਾਰਡ ਦੀ ਉਸਾਰੀ ਕਰਨ,ਆਈ.ਸੀ.ਯੂ ਵਾਰਡ ਲਈ ਲੋੜੀਂਡੇ ਡਾਕਟਰਾਂ ਅਤੇ ਪੈਰਾ ਮੈਡੀਕਲ ਦੀ ਵੱਖਰੀ ਤੈਨਾਤੀ ਕਰਨ, ਅਲਟਰਾਸਾਊਂਡ ਮਸ਼ੀਨ 24 ਘੰਟੇ ਚਾਲੂੂ ਰੱਖਞ,ਸੀ.ਟੀ.ਸਕੈਨ ਅਤੇ ਐਮ.ਆਰ.ਆਈ ਦੀ ਸਹੂਲਤ ਸਿਵਲ ਹਸਪਤਾਲ ਵਿੱਚ ਪ੍ਰਦਾਨ ਕਰਨ, ਲੋੜੀਂਦੀਆਂ ਦਵਾਈਆਂ ਦਾ ਪੂਰਾ ਪ੍ਰਬੰਧ ਕਰਨ, ਭਦੌੜ,ਚੰਨਣਵਾਲ,ਮਹਿਲਕਲਾਂ ਵਿਖੇ ਸਪੈਸ਼ਲਿਸਟ ਡਾਕਟਰਾਂ,ਖਾਲੀ ਪਈਆਂ ਮੈਡੀਕਲ ਅਫਸਰਾਂ ਅਤੇ ਮੈਡੀਕਲ ਅਮਲੇ ਦੀਆਂ ਪੋਸਟਾਂ ਭਰੀਆਂ ਭਰਨ, ਲੈਬਾਰਟਰੀ ਤਕਨੀਸ਼ਨਾਂ ਅਤੇ ਨਰਸਿੰਗ ਸਟਾਫ ਦੀਆਂ ਖਾਲੀ ਅਸਾਮੀਆਂ ਤੁਰੰਤ ਪੁਰ ਕਰਨ,ਐਨ.ਐਚ.ਐੱਮ ਅਧੀਨ ਸਾਲਾਂ ਬੱਧੀ ਸਮੇਂ ਤੋਂ ਕੰਮ ਕਰਦੇ ਅਮਲੇ ਨੂੰ ਰੈਗੂਲਰ ਕਰਨ,ਠੇਕੇਦਾਰੀ ਪ੍ਰਬੰਧ ਅਧੀਨ ਕੰਮ ਕਰਦੇ ਅਮਲੇ ਨੂੰ ਪੱਕਾ ਕਰਨ,ਕਰੋਨਾ ਵਾਇਰਸ ਦਾ ਇਲਾਜ ਕਰਨ ਲਈ ਰੈਗੂਲਰ ਅਧਾਰ ਤੇ ਡਾਕਟਰਾਂ ਸਮੇਤ ਵੱਖਰਾ ਅਮਲਾ ਤਾਇਨਾਤ ਕਰਨ ਦੀਆਂ ਬੁਨਿਆਦੀ ਮੰਗਾਂ ਪੂਰੀਆਂ ਕਰਨ ਦੀ ਜੋਰਦਾਰ ਮੰਗ ਕੀਤੀ। ਮੰਤਰੀ ਨੇ ਮੰਨਿਆ ਕਿ ਇਹ ਧਿਆਨ ਵਿੱਚ ਲਿਆਂਦੀਆਂ ਗਈਆਂ ਸਮੱਸਿਆਵਾਂ ਜਾਇਜ਼ ਹਨ ਅਤੇ ਪੰਜਾਬ ਸਰਕਾਰ ਵੱਲੋਂ ਪੂਰਾ ਕਰਨ ਦਾ ਵਾਅਦਾ ਵੀ ਕੀਤਾ। ਵਫਦ ਵਿੱਚ ਡਾ ਰਾਜਿੰਦਰ ਪਾਲ, ਸੋਹਣ ਸਿੰਘ ਮਾਝੀ, ਮੇਲਾ ਸਿੰਘ ਕੱਟੂ,ਗੁਰਮੀਤ ਸੁਖਪੁਰਾ, ਰਾਜੀਵ ਕੁਮਾਰ,ਇੰਦਰਪਾਲ ਸਿੰਘ, ਗੁਰਚਰਨ ਸਿੰਘ, ਡਾ ਸੁਖਵਿੰਦਰ ਸਿੰਘ, ਅਨਿਲ ਕੁਮਾਰ ਅਤੇ ਦਰਸ਼ਨ ਚੀਮਾ ਆਦਿ ਆਗੂਆਂ ਕਿਹਾ ਕਿ ਭਾਵੇਂ ਸਿਹਤ ਮੰਤਰੀ ਨੇ ਸਿਹਤ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿਵਾਇਆ ਹੈ, ਪਰ ਅਸੀਂ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਦਿਵਾਉਣ ਲਈ ਸੰਘਰਸ਼ ਜਾਰੀ ਰੱਖਾਂਗੇ।

 


Spread the love
Scroll to Top