ਕੇਂਦਰੀ ਜੇਲ੍ਹ, ਫਿਰੋਜਪੁਰ ਸ਼ਹਿਰ ਵਿਖੇ ਲਗਾਇਆ ਗਿਆ ਡੇਂਗੂ ਜਾਗਰੂਕਤਾ ਕੈਂਪ

Spread the love

ਕੇਂਦਰੀ ਜੇਲ੍ਹ, ਫਿਰੋਜਪੁਰ ਸ਼ਹਿਰ ਵਿਖੇ ਲਗਾਇਆ ਗਿਆ ਡੇਂਗੂ ਜਾਗਰੂਕਤਾ ਕੈਂਪ

ਫਿਰੋਜ਼ਪੁਰ, 25 ਅਗਸਤ:

  ਸਿਵਲ ਹਸਪਤਾਲ, ਫਿਰੋਜਪੁਰ ਵਿਖੇ ਸਿਹਤ ਵਿਭਾਗ ਦੇ ਆਦੇਸ਼ਾਂ ਅਨੁਸਾਰ ਡਾ. ਅਨਿਲ ਕੁਮਾਰ, ਸਿਵਲ ਸਰਜਨ ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ ਹੇਠ ਡਾ ਯੁਵਰਾਜ ਨਾਰੰਗ, ਜਿਲ੍ਹਾ ਐਪੀਡਮਾਲੋਜਿਸ਼ਟ ਦੀ ਅਗਵਾਈ ਵਿੱਚ ਸ੍ਰੀ ਪਰਵਿੰਦਰ ਸਿੰਘ, ਜੇਲ੍ਹ ਸੁਪਰਡੰਟ ਦੇ ਸਹਿਯੋਗ ਨਾਲ ਕੇਂਦਰੀ ਜੇਲ੍ਹ, ਫਿਰੋਜਪੁਰ ਸ਼ਹਿਰ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਨਰਿੰਦਰ ਕੁਮਾਰ ਵੱਲੋ ਜੇਲ੍ਹ ਸਟਾਫ ਅਤੇ ਕੈਦੀਆ ਨੂੰ ਡੇਂਗੂ ਦੀ ਰੋਕਥਾਮ, ਬਚਾਓ ਅਤੇ ਲੱਛਣਾ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਡੇਂਗੂ ਬੁਖਾਰ ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇੱਕ ਦਮ ਤੇਜ਼ ਬੁਖਾਰ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਪੱਠਿਆ ਵਿੱਚ ਦਰਦ, ਜੀ ਕੱਚਾ ਹੋਣਾ, ਉਲਟੀਆਂ ਆਉਣਾ, ਨੱਕ, ਮੁੰਹ, ਜਬਾੜਿਆ ਵਿੱਚੋ ਖੂਨ ਆਉਣਾ ਤੇ ਚਮੜੀ ਉਤੇ ਨੀਲ ਪੈਣਾ ਡੇਂਗੂ ਬੁਖਾਰ ਦੇ ਲੱਛਣ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਜਿਹੀ ਭਿਆਨਕ ਬਿਮਾਰੀ ਤੋ ਬੱਚਣ ਲਈ ਸਾਨੂੰ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹੀਦਾ, ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ, ਸੋਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਉਨ੍ਹਾਂ ਕਿਹਾ ਕਿ ਕਿ ਸਿਹਤ ਵਿਭਾਗ ਵੱਲੋ ਜ਼ਿਲ੍ਹਾ ਫਿਰੋਜ਼ਪੁਰ ਦੇ ਵਾਸੀਆਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਿਮਾਰੀ ਤੋ ਬਚਾਓ ਸਬੰਧੀ ਜਾਗਰੂਕ ਕਰਨ ਲਈ ਇਸ ਦਫਤਰ ਵੱਲੋ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ ਸਿਵਲ ਹਸਪਤਾਲ ਫਿਰੋਜਪੁਰ ਵਿਖੇ ਮੁਫਤ ਕੀਤਾ ਜਾਂਦਾ ਹੈ। ਮੱਛਰਾਂ ਦੀ ਪੈਦਾਵਾਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਐਤਵਾਰ ਨੂੰ ਡਰਾਈ ਡੇ “ਹਰ ਐਤਵਾਰ ਡੇਂਗੂ ਮੱਛਰ ਤੇ ਵਾਰ” ਵਜੋਂ ਮਨਾਉਣ ਬਾਰੇ ਕਿਹਾ ਕਿ ਹਰ ਹਫਤੇ ਦੇ ਐਤਵਾਰ ਨੂੰ ਆਪਣੇ ਘਰ, ਦਫਤਰਾ, ਦੁਕਾਨਾ, ਅਤੇ ਹੋਟਲਾਂ ਵਿੱਚ ਲਗੇ ਫਰਿਜ ਅਤੇ ਕੂਲਰਾਂ ਨੂੰ ਸੁਕਾ ਕੇ ਸਾਫ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਮਰੀਜ ਨੂੰ ਮਲੇਰੀਆ, ਡੇਂਗੂ ਅਤੇ ਚਿਕਨਗੁਨਿਆ ਦੇ ਲੱਛਣ ਹੁੰਦੇ ਤਾਂ ਉਹ ਤੁਰੰਤ ਆਪਣਾ ਟੈਸਟ ਅਤੇ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਕਰਵਾਏ ਜੋ ਕਿ ਮੁਫਤ ਕੀਤਾ ਜਾਂਦਾ ਹੈ। ਇਸ ਤੋ ਇਲਾਵਾ ਸਿਹਤ ਵਿਭਾਗ ਦੀ ਟੀਮਾਂ ਵੱਲੋ ਘਰ ਘਰ ਜਾਂ ਕੇ ਇਹਨਾ ਬਿਮਾਰੀ ਤੋ ਬੱਚਣ ਅਤੇ ਰੋਕਥਾਮ ਸਬੰਧੀ ਸਿਹਤ ਸਿੱਖਿਆ ਵੀ ਦਿੱਤੀ ਜਾ ਰਹੀ ਹੈ। ਇਸ ਮੋਕੇ ਕੇਂਦਰੀ ਜੇਲ੍ਹ ਵਿੱਚ ਐਂਟੀਲਾਰਵਲ ਗਤਿਵੀਧਿਆਂ ਕੀਤੀਆਂ ਗਈਆਂ ਅਤੇ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਸਪਰੇਅ ਅਤੇ ਫੋਗਿੰਗ ਕਰਵਾਈ ਗਈ। ਇਸ ਮੋਕੇ ਬਲਜੀਤ ਸਿੰਘ ਵੈਦ, ਡਿਪਟੀ ਸੁਪਰਡੈਂਟ, ਜਸਪਾਲ ਸਿੰਘ, ਇਨਸੈਕਟ ਕੁਲੈਕਟਰ, ਰਾਕੇਸ ਕੁਮਾਰ ਅਤੇ ਜੇਲ੍ਹ ਸਟਾਫ ਹਾਜ਼ਰ ਸਨ।


Spread the love
Scroll to Top