5 ਸਤੰਬਰ ਅਧਿਆਪਕ ਦਿਵਸ ਰਾਜਸੀ ਸਮਾਰੋਹ ਤੇ ਕੰਪਿਊਟਰ ਅਧਿਆਪਕ ਪੰਜਾਬ ਖਿਲਾਫ  ਮੰਗਣਗੇ ਅਪਣੇ ਹੱਕ 

Spread the love

5 ਸਤੰਬਰ ਅਧਿਆਪਕ ਦਿਵਸ ਰਾਜਸੀ ਸਮਾਰੋਹ ਤੇ ਕੰਪਿਊਟਰ ਅਧਿਆਪਕ ਪੰਜਾਬ ਖਿਲਾਫ  ਮੰਗਣਗੇ ਅਪਣੇ ਹੱਕ

ਪੰਜਾਬ (ਪੀ.ਟੀ.ਨੈਟਵਰਕ)

ਬੇਸ਼ੱਕ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹਰ ਵਰਗ ਦੀਆ ਸਮੱਸਿਆਵਾ ਦੇ ਹੱਲ ਦਾ ਢੰਡੋਰਾ ਪਿੱਟ ਰਹੀ ਹੈ ਪਰ ਲੱਗਭਗ 7000/ ਦੇੇ ਕਰੀਬ ਕੰਪਿਊਟਰ ਅਧਿਆਪਕ ਜਿਹਨਾਂ ਦੀ ਭਰਤੀ 2005 ਤੋਂ ਲੈ 2009 ਤੱਕ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੀਤੀ ਗਈ ਜਿਹਨਾਂ ਨੂੰ ਜੁਲਾਈ 2011 ਨੂੰ ਮਾਨਯੋਗ ਰਾਜਪਾਲ ਪੰਜਾਬ ਦੇ ਨੋਟੀਫਿਕੇਸ਼ਨ ਅਨੁਸਾਰ ਮੌਕੇ ਦੀ ਸਰਕਾਰ ਨੇ ਪਿਕਟਸ ਸੁਸਾਇਟੀ ਵਿੱਚ ਰੈਗੂਲਰ ਮੁਲਜਮਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਤਹਿਤ ਰੈਗੂਲਰ ਕੀਤਾ ਗਿਆ ਪਰ ਅੱਜ ਤੱਕ ਇਹ ਨੋਟੀਫਿਕੇਸ਼ਨ ਪੂਰਣ ਤੌਰ ਤੇ ਕੰਪਿਊਟਰ ਅਧਿਆਪਕਾਂ ਤੇ ਲਾਗੂ ਨਹੀ ਕੀਤਾ ਗਿਆ ਜਿਸ ਕਾਰਨ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਫਤਿਹਪੁਰ ਦੀ ਅਗਵਾਈ ਹੇੇਠ 5 ਸਤੰਬਰ ਅਧਿਆਪਕ ਦਿਵਸ ਤੇ ਪੰਜਾਬ ਸਰਕਾਰ ਦੇ ਰਾਜਸੀ ਪ੍ਰੋਗਰਾਮ ਦੇ ਬਾਹਰ ਅਪਣੀਆ ਮੰਗਾਂ ਲਈ ਸਰਕਾਰ ਨੂੰ ਘੇਰਨਗੇ ।ਗੁਰਵਿੰਦਰ ਸਿੰਘ ਤਰਨਤਾਰਨ ਸਰਪ੍ਰਸਤ ਜਾਣਕਾਰੀ ਦਿੰਦਿਆ ਕਿਹਾ ਕੰਪਿਊਟਰ ਅਧਿਆਪਕਾਂ ਦਾ 6ਵਾਂ ਤਨਖਾਹ ਕਮਿਸ਼ਨ , ਏ.ਸੀ.ਪੀ., ਆਈ.ਆਰ. ਅਤੇ ਹੋਰ ਵਿੱਤੀ ਲਾਭ ਰੋਕ ਰੱਖੇ ਹਨ ਤਰੂੰਤ ਲਾਗੂ ਕੀਤੇ ਜਾਣ ।ਜਦੋ ਕਿ ਪੰਜਾਬ ਦੇ ਸਮੁੱਚੇ ਰੈਗੂਲਰ ਮੁਲਾਜਮਾਂ ਨੂੰ 6ਵਾਂ ਤਨਖਾਹ ਕਮਿਸ਼ਨ, ਏ.ਸੀ.ਪੀ., ਆਈ.ਆਰ. ਅਤੇ 6ਵਾਂ ਤਨਖਾਹ ਕਮਿਸ਼ਨ ਦੇ ਬਕਾਏ ਦਿੱਤੇ ਜਾ ਚੁੱਕੇ ਪਰ ਕੰਪਿਊਟਰ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ।
ਪਰਮਿੰਦਰ ਸਿੰਘ ਘੁਮਾਣ ਅਤੇ ਹਰਪ੍ਰੀਤ ਸਿੰਘ ਜਨਰਲ ਸਕੱਤਰਾਂ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਨ ਵਕਤ ਆਖਿਆ ਅਗਰ ਪੰਜਾਬ ਸਾਰਕਾਰ ਕੰਪਿਊਟਰ ਅਧਿਆ ਨੂੰ ਮੌਜੂਦਾ ਗ੍ਰੇਡ ਤੇ ਪੇਅ ਪ੍ਰੋਟੈਕਟ ਕਰ ਕੇ ਸਿੱਖਿਆ ਵਿਭਾਗ ਵਿੱਚ ਤਬਦੀਲ ਕਰ ਦਿੰਦੀ ਹੈ ਤਾਂ ਪੰਜਾਬ ਸਰਕਾਰ ਤੇ ਇੱਕ ਨਿੱਕੇ ਪੈਸੇ ਦਾ ਵੀ ਬੋਝ ਨਹੀਂ ਪਵੇਗਾ । ਅਧਿਆਪਕ ਦਿਵਸ ਤੇ ਕੰਪਿਊਟਰ ਅਧਿਆਪਕਾਂ ਨਾਲ 17 ਸਾਲਾ ਤੋਂ ਕੀਤੇ ਜਾ ਰਹੇ ਸ਼ੋਸ਼ਣ ਨੂੰ ਲੋਕਾਂ ਵਿੱਚ ਪ੍ਰਚਾਰਿਆ ਜਾਵੇਗਾ ਜਿਕਰਯੋਗ ਹੈ ਕਿ 100 ਦੇ ਕਰੀਬ ਕੰਪਿਊਟਰ ਅਧਿਆਪਕ ਜੋ ਸੰਸਾਰ ਨੂੰ ਸੇਵਾ ਦੌਰਾਨ ਛੱਡ ਗਏ ਪੰਜਾਬ ਸਰਕਾਰ ਨੇ ਉਹਨਾਂ ਦੀ ਸਾਰ ਤੱਕ ਨਹੀ ਲਈ ਹੈ। ਰੈਲੀ ਦੌਰਾਨ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਸਰਕਾਰ ਦੀਆ ਕੰਪਿਊਟਰ ਅਧਿਆਪਕ ਵਿਰੋਧੀ ਨੀਤੀਆਂ , ਭਗਵੰਤ ਮਾਨ ਸਰਕਾਰ ਦੇ ਕੀਤੇ ਚੌਣ ਮਨੋਰਥ ਵਾਅਦੇ ਅਤੇ ਆਪ ਵਿਧਾਇਕਾਂ ਵਲੋਂ ਵੋਟਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਆਮ ਲੋਕਾਂ ਵਿੱਚ ਉਜਾਗਰ ਕੀਤਾ ਜਾਵੇਗਾ ।
ਜਿਲਾ ਪ੍ਰਧਾਨਾਂ ਅਤੇ ਸਟੇਟ ਕਮੇਟੀ ਮੈਬਰਾਂ ਨੇ ਆਪਣੇਆਪਣੇ ਜਿਲੇ੍ਹ ਵਿੱਚ ਸਮੂਹ ਕੰਪਿਊਟਰ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਪਰਿਵਾਰਾਂ ਸਮੇਤ ਰੈਲੀ ਵਿੱਚ ਭਾਗ ਲੈਣ ਹਰਜੀਤ ਸਿੰਘ ਸੰਧੂ ਸੀਨੀ ਮੀਤ ਪ੍ਰਧਾਨ, ਅਨਿਲ ਐਰੀ ਮੀਤ ਪ੍ਰਧਾਨ, ਜਸਵਿੰਦਰ ਸਿੰਘ ਲੁਧਿਆਣਾ, ਕੁਨਾਲ ਕਪੂਰ, ਰਾਕੇਸ਼ ਸਿੰਘ, ਸੱਤਪ੍ਰਤਾਪ ਸਿੰਘ ਮਾਨਸਾ ਨੇ ਆਦਿ ਨੇ ਸਟੇਟ ਮੀਟਿੰਗ ਵਿੱਚ ਭਾਗ ਲਿਆ ਗਿਆ ।


Spread the love
Scroll to Top