ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਜਗਰਾਉਂ ‘ਚ ਬਣੇਗਾ ‘ਆੜ੍ਹਤੀ ਭਵਨ’

Spread the love

ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਜਗਰਾਉਂ ‘ਚ ਬਣੇਗਾ ‘ਆੜ੍ਹਤੀ ਭਵਨ’

ਲੁਧਿਆਣਾ, ਅਗਸਤ 30 (ਦਵਿੰਦਰ ਡੀ ਕੇ)

ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਸਖ਼ਤ ਮਿਹਨਤ ਦਿਨੋ-ਦਿਨ ਰੰਗ ਲਿਆ ਰਹੀ ਹੈ, ਜਿਸ ਕਾਰਨ ਜਗਰਾਉਂ ਹਲਕੇ ਅੰਦਰ ਵਿਕਾਸ ਕਾਰਜਾਂ ਨੇ ਰਫ਼ਤਾਰ ਫੜ ਲਈ ਹੈ।  ਬੀਤੇ ਦਿਨੀਂ ਜਗਰਾਉਂ ਦੇ ਆੜਤੀ ਪ੍ਰਧਾਨ ਕਨ੍ਹੱਈਆ ਗੁਪਤਾ ‘ਬਾਂਕਾ’ ਦੀ ਅਗਵਾਈ ਹੇਠ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮਿਲੇ ਸਨ ਅਤੇ ਉਨ੍ਹਾਂ ਮੰਗ ਰੱਖੀ ਸੀ ਕਿ ਆੜ੍ਹਤੀ ਲੰਮੇ ਸਮੇਂ ਤੋਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਆੜ੍ਹਤੀਆਂ ਕੋਲ ਮੀਟਿੰਗਾਂ ਜਾਂ ਹੋਰ ਸਰਗਰਮੀਆਂ ਕਰਨ ਲਈ ਕੋਈ ਨਿਰਧਾਰਿਤ ਜਗ੍ਹਾ ਨਹੀਂ ਹੈ। ਇਸ ਲਈ ‘ਆੜ੍ਹਤੀ ਭਵਨ’ ਬਣਾਇਆ ਜਾਵੇ।

ਇਸ ਤੋਂ ਇਲਾਵਾ ਦਾਣਾ ਮੰਡੀ ਜਗਰਾਉਂ ਵਿਖੇ ਮੰਡੀ ਫੜ੍ਹਾਂ ਦਾ ਬਹੁਤ ਬੁਰਾ ਹਾਲ ਹੈ ਅਤੇ ਪਿਛਲੇ ਲਗਭਗ 25-30 ਸਾਲ ਤੋਂ ਫੜ੍ਹ ਰਿਪੇਅਰ ਹੀ ਨਹੀਂ ਕੀਤੇ ਗਏ, ਜੋ ਕਿ ਬਹੁਤ ਜ਼ਿਆਦਾ ਨੀਵੇਂ ਅਤੇ ਖਰਾਬ ਹੋ ਚੁੱਕੇ ਹਨ। ਜਿਸ ਕਾਰਨ ਫਸਲਾਂ ਦੇ ਸੀਜ਼ਨ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਅਤੇ ਵਪਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ। ਇਸ ਲਈ ਜਗਰਾਉਂ ਮੰਡੀ ਵਿਚਲੇ ਪਾਰਕਿੰਗ ਅਤੇ ਗੱਡਾ ਸਟੈਂਡ ਦੇ ਫੜ੍ਹਾਂ ਨੂੰ ਉਚਾ ਕਰਕੇ ਨਵੇਂ ਸਿਰੇ ਤੋਂ ਬਣਾਇਆ ਜਾਵੇ। ਆੜ੍ਹਤੀਆਂ, ਕਿਸਾਨਾਂ ਤੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆੜ੍ਹਤੀਆਂ, ਕਿਸਾਨਾਂ ਤੇ ਵਪਾਰੀਆਂ ਦੀਆਂ ਮੰਗਾਂ ਬਾਰੇ ਜਾਣੂੰ ਕਰਵਾਇਆ ਜਿਸ ਉਪਰ ਕਾਰਵਾਈ ਕਰਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਜਗਰਾਉਂ ਮੰਡੀ ਵਿੱਚ ਆੜ੍ਹਤੀਆਂ ਵਾਸਤੇ ਨਵਾਂ ‘ਆੜ੍ਹਤੀ ਭਵਨ’ ਬਨਾਉਣ ਅਤੇ ਆੜ੍ਹਤੀਆਂ, ਕਿਸਾਨਾਂ ਤੇ ਵਪਾਰੀਆਂ ਦੀ ਸਹੂਲਤ ਲਈ ਤਿੰਨ ਨਵੇਂ ਫੜ੍ਹ ਬਨਾਉਣ ਲਈ ਆਪਣੇ ਮਹਿਕਮੇਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ।


Spread the love
Scroll to Top