ਡਿਪਟੀ ਕਮਿਸ਼ਨਰ ਨੇ ਪਿੰਡਾਂ ‘ਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ
ਬਰਨਾਲਾ, 1 ਸਤੰਬਰ (ਰਘੁਵੀਰ ਹੈੱਪੀ)
ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਅੱਜ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਪਿੰਡਾਂ ‘ਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ।
ਉਹਨਾਂ ਪਿੰਡ ਬਡਬਰ ਵਿਖੇ ਵਿਕਸਿਤ ਕੀਤੇ ਜਾ ਰਹੇ ਵੈਟਲੈਂਡ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੀ ਸ਼ਾਮਲਾਟ ਜ਼ਮੀਨ ਵਿੱਚ ਵੈਟਲੈਂਡ ਬਣਾਇਆ ਜਾ ਰਿਹਾ ਹੈ। ਇਥੇ ਪਾਣੀ ਨੂੰ ਇੱਕ ਛੱਪੜ ਵਿਚ ਇੱਕਠਾ ਕਰਕੇ ਉਸ ਦੇ ਆਸ ਪਾਸ ਜੰਗਲ ਬਣਾਇਆ ਜਾਵੇਗਾ ਤਾਂ ਜੋ ਇਥੇ ਦੇ ਵਾਤਾਵਰਨ ਵਿੱਚ ਚੰਗੇ ਕਿਸਮ ਦੇ ਬਹੁਤਾਤ ਵਿਚ ਪੌਦੇ ਅਤੇ ਪੰਛੀ ਰਹਿ ਸਕਣ। ਇਸ ਨਾਲ ਖੇਤਰ ਦੀ ਜੈਵ ਵਿਭਿੰਨਤਾ ਵਧੇਗੀ।
ਨਾਲ ਹੀ ਜ਼ਿਲ੍ਹਾ ਬਰਨਾਲਾ ਵਿੱਚ ਚੱਲ ਰਹੀ ਪੌਦੇ ਲਗਾਉਣ ਦੀ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਅਤੇ ਪ੍ਰਾਇਮਰੀ ਸਕੂਲ ਬਡਬਰ ਵਿਖੇ ਪੌਦਿਆਂ ਦੀ ਨਰਸਰੀ ਤਿਆਰ ਕੀਤੀ ਜਾ ਰਹੀ ਹੈ। ਇਥੇ ਤਿਆਰ ਕੀਤੀ ਗਈ ਪੌਦਿਆਂ ਦੀ ਪਨੀਰੀ ਵੱਖ ਵੱਖ ਸਕੂਲਾਂ ਅਤੇ ਸਰਕਾਰੀ ਵਿਭਾਗਾਂ ਨੂੰ ਵੰਡੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਪਿੰਡ ਧੌਲਾ ਵਿਖੇ ਸਿੰਚਾਈ ਵਿਭਾਗ ਦੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਕੰਮ ਸਮੇਂ ਸਿਰ ਨੇਪਰੇ ਚਾੜਨ ਦੇ ਹੁਕਮ ਦਿੱਤੇ। ਉਹਨਾਂ ਪਿੰਡ ਕੱਟੂ ਵਿਖੇ ਚੱਲ ਰਹੇ ਸੜਕ ਦੇ ਕੰਮ ਦਾ ਨਿਰੀਖਣ ਕੀਤਾ। ਹੰਡਿਆਇਆ ਦੇ ਪੇਂਡੂ ਖੇਤਰ ਵਿੱਚ ਸਿੰਚਾਈ ਚੈਨਲ ਦੇ ਚੱਲ ਰਹੇ ਕੰਮ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨਾਲ਼ ਮਨਰੇਗਾ ਦੇ ਜ਼ਿਲ੍ਹਾ ਕੋਆਰਡੀਨੇਟਰ ਮਨਦੀਪ ਸਿੰਘ ਵੀ ਮੌਜੂਦ ਸਨ।
Pingback: ਡਿਪਟੀ ਕਮਿਸ਼ਨਰ ਨੇ ਪਿੰਡਾਂ ‘ਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ