ਕਾਨੂੰਨੀ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ  ਨਹਿਰੂ ਪਾਰਕ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ

Spread the love

ਕਾਨੂੰਨੀ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ  ਨਹਿਰੂ ਪਾਰਕ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ

ਅਬੋਹਰ, 5 ਸਤੰਬਰ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਾਜ਼ਿਲਕਾ ਚੇਅਰਮੈਨ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਅਤੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਡਾ: ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਾਜ਼ਿਲਕਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 5 ਸਤੰਬਰ 2022 ਨੂੰ ਨਹਿਰੂ ਪਾਰਕ ਅਬੋਹਰ ਵਿਖੇ ਵੇਦ ਪ੍ਰਕਾਸ਼ ਅੱਲਾ, ਡਾਇਰੈਕਟਰ ਅੱਲਾ ਡਾਂਸ ਐਰੋਬਿਕਸ ਜ਼ੁੰਬਾ ਸੁਸਾਇਟੀ ਦੀ ਅਗਵਾਈ ਹੇਠ ਅਧਿਆਪਕ ਦਿਵਸ ਪ੍ਰੋਗਰਾਮ ਮਨਾਇਆ ਗਿਆ। ਇਸ ਮੌਕੇ ਸ੍ਰੀ ਸੁਰਿੰਦਰ ਅਗਰਵਾਲ ਪੰਜਾਬ ਪ੍ਰਧਾਨ ਅਖਿਲ ਭਾਰਤੀਆ ਅਗਰਵਾਲ ਸੰਮੇਲਨ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।

ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵੀਰ ਸਿੰਘ ਬੱਲ ਅਤੇ ਬੀ.ਐਲ ਸਿੱਕਾ (ਐਸ.ਡੀ.ਐਮ. ਰਿਟਾ.) ਕਮ ਮੈਂਬਰ ਲੋਕ ਅਦਾਲਤ ਮੁੱਖ ਮਹਿਮਾਨ ਵਜੋਂ ਡਾ: ਪਾਲ ਮਦਾਨ, ਕਾਨੂੰਨੀ ਅਥਾਰਟੀ ਦੇ ਪੈਨਲ ਐਡਵੋਕੇਟ ਦੇਸ ਰਾਜ ਕੰਬੋਜ, ਯੋਗੀ ਕਰਨਦੇਵ, ਅਨਿਲ ਸੇਠੀ ਕਿੱਟੂ, ਨਰੇਸ਼ ਕੰਬੋਜ (ਪੀ.ਐਲ.ਵੀ.), ਵਿਵੇਕ ਜਿਮ ਕੋਚ,  ਸ.ਸਮਾਰਟ ਬਰਾਂਚ ਸਕੂਲ ਅਬੋਹਰ ਦੇ ਮੁੱਖ ਅਧਿਆਪਕ ਵਰਿੰਦਰ ਪ੍ਰਤਾਪ ਕੰਬੋਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਜਾਗਰੂਕਤਾ ਸੈਮੀਨਾਰ ਵਿਚ ਹਾਜਰੀਨ ਨੂੰ ਯੋਗਾ ਅਤੇ ਸਿਹਤ ਨੁੰ ਤੰਦਰੁਸਤ ਰੱਖਣ ਦੇ ਨੁਕਤੇ ਦੱਸੇ। ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਨਹਿਰੂ ਪਾਰਕ ਵਿੱਚ ਅਧਿਆਪਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਬੁਲਾਰਿਆਂ ਵੱਲੋਂ ਸਮਾਜ ਵਿੱਚ ਅਧਿਆਪਕਾਂ ਦੀ ਭੂਮਿਕਾ ਸਬੰਧੀ ਸੰਦੇਸ਼ ਦਿੱਤਾ ਗਿਆ। ਅਧਿਆਪਕਾਂ ਨੂੰ ਉਨ੍ਹਾਂ ਦੇ ਜ਼ਿਕਰਯੋਗ ਕੰਮ ਲਈ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸੁਸ਼ੀਲ ਗਰਗ ਪ੍ਰਧਾਨ ਅਗਰਵਾਲ ਸਭਾ ਅਬੋਹਰ, ਮੋਰਨਿੰਗ ਕਲਬ ਦੇ ਟੇਰਨਰ ਮਨਿਕ ਡੇਮਲਾ, ਪੀ.ਐਲ.ਵੀ. ਦਰਸ਼ਨ ਲਾਲ ਚੁਘ, ਡੀਈਓ ਦਫ਼ਤਰ ਸੁਪਰਡੈਂਟ ਰਾਕੇਸ਼ ਨਾਗਪਾਲ, ਲੈਕਚਰਾਰ ਭੁਪਿੰਦਰ ਮਾਨ, ਮਾਸਟਰ ਜਗਜੀਤ ਕੰਬੋਜ, ਟਰੇਨਰ ਮੈਡਮ ਰੀਟਾ, ਸੰਜੂ, ਅਰਚਨਾ, ਰੀਤੂ, ਡਾ: ਸੁਰਿੰਦਰ ਸਿੰਘ, ਮਾਸਟਰ ਸੁਰਿੰਦਰ ਪੱਟੀ ਬਿੱਲਾ, ਬੀਪੀਓ ਅਬੋਹਰ ਅਜੈ ਕੁਮਾਰ, ਸਮਾਜ ਸੇਵਕ ਬਿੱਟੂ ਖੁਰਾਣਾ, ਸਤੀਸ਼ ਗੋਇਲ ਅਤੇ ਸਮੂਹ ਮੈਂਬਰਾਂ ਨੇ ਨਹਿਰੂ ਪਾਰਕ ਵਿੱਚ ਅਧਿਆਪਕ ਦਿਵਸ ਤੇ ਅਧਿਆਪਕਾਂ ਦਾ ਸਵਾਗਤ ਕੀਤਾ।


Spread the love
Scroll to Top