ਐਸ.ਐਸ.ਡੀ ਕਾਲਜ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ

Spread the love

ਐਸ.ਐਸ.ਡੀ ਕਾਲਜ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ

ਬਰਨਾਲਾ (ਰਘਬੀਰ ਹੈਪੀ)

ਸਥਾਨਕ ਸੰਸਥਾ ਐਸ.ਐਸ.ਡੀ ਕਾਲਜ ਵੱਲੋਂ ਜੋ ਕਿ ਵਿਦਿਆ ਦੇ ਖੇਤਰ,ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਵਿੱਚ ਨਾਂਅ ਰੌਸ਼ਨਾ ਰਹੀ ਹੈ।ਕਾਲਜ ਵਿਖੇ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੀ 41ਵੀ ਬਰਸੀ ਮੌਕੇ ਬਰਨਾਲਾ ਵੈਲਫੇਅਰ ਕਲੱਬ,ਰੋਟਰੀ ਕਲੱਬ, ਲਾਇਨਜ਼ ਕਲੱਬ ਅਤੇ ਐਸ.ਡੀ ਸਭਾ ਰਜਿ ਵੱਲੋਂ ਮਿਤੀ 9 ਸਤੰਬਰ 2022 ਨੂੰ ਐਸ.ਐਸ.ਡੀ ਕਾਲਜ ਬਰਨਾਲਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆ ਕਾਲਜ ਦੇ ਪ੍ਰਿੰਸੀਪਲ ਭਾਰਤ ਭੂਸਣ ਨੇ ਦੱਸਿਆ ਕਿ ਕੈਂਪ ਦਾ ਉਦਾਘਟਨ ਸਭਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾਂ ਅਤੇ ਸੰਤ ਅੰਮ੍ਰਿਤਾ ਨੰਦ ਝਲੂਰ ਵਾਲਿਆ ਨੇ ਕੀਤਾ।ਜੋਤੀ ਦੀ ਰਸਮ ਡਾ.ਭੀਮ ਸੈਨ ਗਰਗ ਅਤੇ ਅਚਾਰਿਆ ਸ਼ਿਵ ਕੁਮਾਰ ਗੋੜ ਨੇ ਨਿਭਾਈ।ਇਸ ਬਲੱਡ ਕੈਂਪ ਵਿੱਚ ਵੱਖ-ਵੱਖ ਜਿਲਿ੍ਹਆਂ ਤੋਂ ਟੀਮਾਂ ਆਈਆ ਟੀਮਾਂ ਅਤੇ ਪਤਵੰਤੇ ਸੱਜਣਾ ਦਾ ਸੁਆਗਤ ਕੀਤਾ ਗਿਆ।ਇਹਨਾਂ ਟੀਮਾਂ ਦੁਆਰਾ 400 ਯੂਨਿਟ ਤੋਂ ਵਧੇਰੇ ਬਲੱਡ ਇਕੱਤਰ ਕੀਤਾ ਗਿਆ।ਜਿਸ ਵਿੱਚ ਐਸ.ਐਸ.ਡੀ ਕਾਲਜ ਵੱਲੋਂ 150 ਯੂਨਿਟ ਦਾ ਵਿਸ਼ੇਸ਼ ਯੋਗਦਾਨ ਪਾਇਆ ਗਿਆ।
ਐਸ.ਡੀ ਸਭਾ (ਰਜਿ) ਬਰਨਾਲਾ ਦੇ ਸਰਪ੍ਰਸਤ ਸ਼ਿਵਦਰਸ਼ਨ ਕੁਮਾਰ ਸ਼ਰਮਾ ਜੀ ( ਸੀਨੀਆਰ ਐਡਵੋਕੇਟ ) ਦੁਆਰਾ ਦੱਸਿਆ ਕਿ ਐਸ.ਡੀ ਸਭਾ ਰਜਿ ਬਰਨਾਲਾ ਇਲਾਕੇ ਵਿੱਚ ਲੋੜਵੰਦਾ ਦੀ ਸਹਾਇਤਾ ਲਈ ਅਜਿਹੇ ਕੈਂਪ ਆਯੋਜਿਤ ਕਰਦੀ ਆ ਰਹੀ ਹੈ।ਉਹਨਾ ਕਿਹਾ ਖੂਨਦਾਨ- ਮਹਾਦਾਨ ਇਸ ਤੋਂ ਵੱਧ ਕੋਈ ਦਾਨ ਨਹੀਂ ਹੋ ਸਕਦਾ ਅਤੇ ਇਸ ਵਰਗੀ ਕੋਈ ਸੇਵਾ ਨਹੀਂ ਹੋ ਸਕਦੀ, ਇੱਕ ਵਿਅਕਤੀ ਵਲੋਂ ਕੀਤਾ ਗਿਆ ਖੂਨਦਾਨ ਕਿੰਨੇ ਹੀ ਵਿਅਕਤੀਆਂ ਦੀਆਂ ਜ਼ਿੰਦਗੀਆਂ ਬਚਾ ਸਕਦਾ ਹੈ।ਅੱਜ ਸਾਨੂੰ ਸਭ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਖੂਨਦਾਨ ਕਰੀਏ ਤਾਂ ਜੋ ਹੋਰ ਜ਼ਿੰਦਗੀਆਂ ਬਚਾ ਸਕੀਏ।
ਐਸ.ਡੀ ਸਭਾ ਦੇ ਜਨਰਲ ਸਕਤਰ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਕਿਹਾ ਕਿ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਵਿਸ਼ਾਲ ਖੂਨਦਾਨ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।ਖਾਸ ਕਰ ਨੌਜਵਾਨ ਪੀੜ੍ਹੀ ਨੂੰ ਖੁਨ ਦਾਨ ਕਰਨਾ ਚਾਹੀਦਾ ਜਿਸ ਨਾਲ ਵੱਖ ਵੱਖ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਖੂਨਦਾਨ ਕੈਂਪਾਂ ਦਾ ਆਯੋਜਨ ਕਰਕੇ ਮਨੁੱਖਤਾ ਦੀ ਸੇਵਾ ਕਰਨ ਲਈ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ।ਲਾਲਾ ਜਗਤ ਨਰਾਇਣ ਦੀ ਸੋਚ ਨੂੰ ਅਪਣਾਉਂਦੇ ਹੋਏ ਹਰੇਕ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਦੇ ਰਹਿਣ ਲਈ ਪ੍ਰੇਰਿਆ। ਸ੍ਰੀ ਵਿਵੇਕ ਸਿੰਧਵਾਨੀ ਨੇ ਕਿਹਾ ਕਿ ਹਸਪਤਾਲ ਦੇ ਬਲੱਡ ਬੈਂਕ ਵਿੱਚ ਲੋੜੀਂਦੀ ਮਾਤਰਾ ਵਿੱਚ ਹਰ ਵੇਲੇ ਖੂਨ ਦੇ ਯੂਨਿਟ ਮੌਜੂਦ ਰਹਿਣੇ ਚਾਹੀਦੇ ਹਨ ਤਾਂ ਜੋ ਲੋੜਵੰਦਾਂ ਨੂੰ ਖੂਨ ਪ੍ਰਾਪਤ ਕਰਨ ਵਿੱਚ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।ਇਸ ਮੌਕੇ ਉੱਘੇ ਸਮਾਜ ਸੇਵੀ ਭੋਲਾ ਸਿੰਘ ਵਿਰਕ ਪ੍ਰਧਾਨ ਸੰਘੇੜਾ ਕਾਲਜ ਬਰਨਾਲਾ, ਦਰਸ਼ਨ ਨੈਣੇਵਾਲੀਆ,ਕਿਸਾਨ ਆਗੂ ਜਗਸੀਰ ਸਿੰਘ ਛੀਨੀਵਾਲ,ਕਾਂਗਰਸੀ ਆਗੂ ਮੱਖਣ ਸ਼ਰਮਾ,ਆਪ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਅਤੇ ਉਹਨਾ ਦੀ ਟੀਮ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।ਐਸ.ਡੀ ਸਭਾ ਦੇ ਸਮੂਹ ਮੈਂਬਰਾਂ ਸਕੱਤਰ ਕੁਲਵੰਤ ਰਾਏ ਗੋਇਲ,ਜਤਿੰਦਰ ਸ਼ਰਮਾ,ਵਿਜੈ ਭਦੋੜੀਆਂ,ਅਨਿਲ ਨਾਣਾ ਅਤੇ ਬ੍ਰਹਾਮਣ ਸਭਾ ਪ੍ਰਧਾਨ ਰਾਹੁਲ ਬਾਲੀ ਅਤੇ ਕਾਲਜ ਦੇ ਸਟਾਫ ਮੈਂਬਰ ਡਾ.ਬਿਕਰਮਜੀਤ ਸਿੰਘ,ਪ੍ਰੋ ਰਾਹੁਲ ਗੁਪਤਾ,ਪ੍ਰੋ ਕਰਨੈਲ ਸਿੰਘ,ਪ੍ਰੋ ਹਰਪ੍ਰੀਤ ਕੌਰ ਦੁਆਰਾ ਖੁਨ ਦਾਨ ਕੀਤਾ ਗਿਆ।ਇਸ ਮੋਕੇ ਐੱਸ.ਐੱਸ.ਡੀ ਕਾਲਜ ਦੇ ਕੋਆਰਡੀਨੇਟਰ ਮੁਨੀਸ਼ੀ ਦੱਤ ਸ਼ਰਮਾ,ਕਾਲਜ ਦੇ ਡੀਨ ਨੀਰਜ ਸ਼ਰਮਾ,ਸਰੀਰਕ ਵਿਭਾਗ ਦੇ ਮੁਖੀ ਪ੍ਰੋ ਕਰਨੈਲ ਸਿੰਘ,ਪ੍ਰੋ ਪਰਵਿੰਦਰ ਕੌਰ,ਪ੍ਰੋ ਬਿਕਰਮਜੀਤ ਸਿੰਘ (ਡਾ.),ਪ੍ਰੋ ਬਲਵਿੰਦਰ ਸਿੰਘ,ਪ੍ਰੋ ਜਗਜੀਤ ਸਿੰਘ,ਪ੍ਰੋ ਕਿਰਨਦੀਪ ਕੌਰ,ਪ੍ਰੋ ਪਰਵਿੰਦਰ ਕੌਰ,ਪ੍ਰੋ ਦਲਬੀਰ ਕੌਰ,ਪ੍ਰੋ ਸੁਨੀਤਾ ਗੋਇਲ,ਪ੍ਰੋ ਸ਼ਸ਼ੀ ਬਾਲਾ,ਪ੍ਰੋ ਕਰਮਜੀਤ ਕੌਰ,ਪ੍ਰੋ ਸੁਖਜੀਤ ਕੌਰ ਅਤੇ ਸਮੂਹ ਸਟਾਫ ਹਾਜਰ ਸਨ

 


Spread the love
Scroll to Top