ਜਦੋਂ ਉਹ ਬਲੂੰਗੜੀ ਦੀ ਬਹੂ ਨੂੰ ਲੈ ਕੇ ਭੱਜਿਆ ਤਾਂ ਫਿਰ,,

Spread the love

ਸਾਬਕਾ ਸਰਪੰਚ ਸਣੇ 8 ਜਣਿਆਂ ਤੇ ਕੇਸ ਦਰਜ਼,ਦੋਸ਼ੀ ਫਰਾਰ


ਹਰਿੰਦਰ ਨਿੱਕਾ, ਬਰਨਾਲਾ 10 ਸਤੰਬਰ 2022

     ਨੈਣੇਵਾਲ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਬਲੂੰਗੜੀ ਦੀ ਵਹੁੱਟੀ ਨੂੰ ਪਿੰਡ ਦਾ ਹੀ ਇੱਕ ਨੌਜਵਾਨ ਕਰੀਬ 20/22 ਦਿਨ ਪਹਿਲਾਂ ਘਰੋਂ ਭਜਾ ਕੇ ਲੈ ਗਿਆ। ਕਰੀਬ ਹਫਤਾ ਭਰ ਪਹਿਲਾਂ ਦੋਵਾਂ ਜਣਿਆਂ ਨੂੰ ਲੱਭ ਕੇ ਘਰ ਲਿਆਂਦਾ ਗਿਆ। ਇਸ ਘਟਨਾ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਕਾਫੀ ਤਕਰਾਰ ਚੱਲ ਰਿਹਾ ਸੀ। ਆਖਿਰ ਤਕਰਾਰ ਨੇ 8 ਸਤੰਬਰ ਦੀ ਰਾਤ ਨੂੰ ਘਮਸਾਨ ਦਾ ਰੂਪ ਲੈ ਲਿਆ। ਨਾਮਜ਼ਦ ਦੋਸ਼ੀ ਅਮਰਜੀਤ ਸਿੰਘ ਦੇ ਘਰ ਦਾਖਿਲ ਹੋ ਗਏ ਤੇ ਪਰਿਵਾਰ ਵਾਲਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਵਾਰਦਾਤ ਤੋਂ ਬਾਅਦ ਸਾਰੇ, ਫਰਾਰ ਹੋ ਗਏ।

     ਦੇਵ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਨੇੜੇ ਧਰਮਸਾਲਾ ਨੈਣੇਵਾਲ ,ਥਾਣਾ ਭਦੌੜ ਨੇ ਪੁਲਿਸ ਨੂੰ ਬਿਆਨ ਲਿਖਵਾਇਆ ਕਿ ਮਿਤੀ 08-09-2022 ਨੂੰ ਰਾਤ ਸਮੇਂ, ਉਸ ਦੇ ਅੰਦਰ ਕੁਝ ਵਿਅਕਤੀ ਗਾਲਾਂ ਕੱਢਦੇ ਦਾਖਲ ਹੋਏ । ਜਿੰਨ੍ਹਾਂ ਪਾਸ ਸੋਟੀਆਂ ਅਤੇ ਹੋਰ ਮਾਰੂ ਹਥਿਆਰ ਵੀ ਸਨ । ਸਾਬਕਾ ਸਰਪੰਚ ਗੁਰਸੇਵਕ ਸਿੰਘ , ਜਗਸੀਰ ਸਿੰਘ ਉਰਫ ਸੀਰਾ ਸਿੰਘ, ਸਾਬਕਾ ਮੈਂਬਰ ਲਾਲ ਸਿੰਘ , ਬਲੂੰਗੜੀ ਤੇ ਟੈਨਾ ਸਿੰਘ, ਪਰਗਟ ਸਿੰਘ, ਕਾਲੀ ਸਿੰਘ, ਗੋਬਿੰਦਾ ਸਿੰਘ ਸਾਰੇ ਵਾਸੀ ਪਿੰਡ ਨੈਣੇਵਾਲ ,ਗਾਲੀ ਗਲੋਚ ਕਰਦੇ ਹੋਏ ਲਲਕਾਰੇ ਮਾਰਦੇ । ਉਸ ਦੇ ਘਰ ਅੰਦਰ ਦਾਖਲ ਹੋਏ ਤੇ ਸਾਡੀ ਬੇਰਹਿਮੀ ਨਾਲ ਕੁੱਟਮਾਰ ਕੀਤੀ।

   ਵਜਾ ਰੰਜਿਸ- ਦੇਵ ਸਿੰਘ ਨੇ ਦੱਸਿਆ ਕਿ ਉਸਦਾ ਛੋਟਾ ਲੜਕਾ ਅਮਰਜੀਤ ਸਿੰਘ ਕਰੀਬ 20-22 ਦਿਨ ਪਹਿਲਾ ਬਲੂੰਗੜੀ ਸਿੰਘ ਦੇ ਘਰਵਾਲੀ ਨੂੰ ਲੈ ਕੇ ਚਲਾ ਗਿਆ ਸੀ। ਜਿੰਨ੍ਹਾਂ ਨੂੰ ਕਰੀਬ ਇੱਕ ਹਫਤੇ ਬਾਅਦ ਲੱਭ ਕਿ ਅਸੀਂ ਵਾਪਸ ਲੈ ਆਏ ਸੀ। ਜਿਸ ਕਾਰਨ ਦੋਵਾਂ ਪਾਰਟੀਆ ਵਿੱਚ ਕਈ ਦਿਨਾਂ ਤੋਂ ਆਪਸੀ ਖਹਿਬਾਜੀ ਦੇ ਤਕਰਾਰ ਚੱਲ ਰਹੀ ਸੀ। ਮਾਮਲੇ ਦੇ ਤਫਤੀਸ਼ੀ ਅਫਸਰ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੇਵ ਸਿੰਘ ਦੇ ਬਿਆਨ ਪਰ, 8 ਜਣਿਆਂ ਖਿਲਾਫ ਅਧੀਨ ਜ਼ੁਰਮ 458/323/506/148/149 ਆਈ.ਪੀ.ਸੀ. ਤਹਿਤ ਥਾਣਾ ਭਦੌੜ ਵਿਖੇ ਕੇਸ ਦਰਜ਼ ਕਰਕੇ,ਨਾਮਜ਼ਦ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।


Spread the love
Scroll to Top