ਗਿਰੋਹ ਦੇ ਸਰਗਨਾ ਤਾਰੀ ਤੋਂ ਪਿਸਤੌਲ ਤੇ ਜਿੰਦਾ ਕਾਰਤੂਸ ਬਰਾਮਦ
-ਚੋਰੀ ਦੇ 8 ਮੋਟਰ ਸਾਈਕਲ 18 ਮੋਬਾਇਲਾਂ ਸਮੇਤ ਗਿਰੋਹ ਦੇ 6 ਮੈਂਬਰ ਗਿਰਫਤਾਰ
ਬਿਊਰੋ, ਬਰਨਾਲਾ
ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੇ ਲੁੱਟ-ਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਅਵਤਾਰ ਸਿੰਘ ਤਾਰੀ ਗਿਰੋਹ ਦੇ ਸਰਗਨਾ ਤਾਰੀ ਰਾਏ ਖੰਨਾ ਤੇ ਉਸ ਦੇ 5 ਹੋਰ ਸਾਥੀਆਂ ਨੂੰ ਹਥਿਆਰਾਂ ਅਤੇ ਚੋਰੀ ਦੇ 7 ਮੋਟਰ ਸਾਇਕਲ, 1 ਐਕਟਿਵਾ ਤੇ 13 ਮੋਬਾਇਲਾਂ ਸਮੇਤ ਕਾਬੂ ਕੀਤਾ ਹੈ। ਇਸ ਦੀ ਜਾਣਕਾਰੀ ਐਸਐਸਪੀ ਸੰਦੀਪ ਗੋਇਲ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਸ੍ਰੀ ਗੋਇਲ ਨੇ ਦੱਸਿਆ ਕਿ ਥਾਣਾ ਸਿਟੀ-2 ਬਰਨਾਲਾ ਵਿਖੇ ਤਾਇਨਾਤ ਥਾਣੇਦਾਰ ਪਵਨ ਕੁਮਾਰ 9-3-2020 ਨੂੰ ਸਮੇਤ ਪੁਲਿਸ ਪਾਰਟੀ ਬਾ-ਸਿਲਸਿਲਾ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸੰਬੰਧ ਵਿਚ ਆਈ.ਟੀ.ਆਈ ਚੌਂਕ ਬਰਨਾਲਾ ਮੋਜੂਦ ਸੀ ਤਾਂ ਉਸ ਪਾਸ ਖੁਫੀਆ ਇਤਲਾਹ ਮਿਲੀ ਕਿ ਅਵਤਾਰ ਸਿੰਘ ਉਰਫ ਤਾਰੀ (ਗੈਂਗ ਲੀਡਰ) ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਰਾਏ ਖੰਨਾ ਥਾਣਾ ਕੋਟਫੱਤਾ ਜਿਲਾ ਬਠਿੰਡਾ, ਸੁਖਪ੍ਰੀਤ ਸਿੰਘ ਉਰਫ ਸੁੱਖੀ ਪੁੱਤਰ ਮੱਖਣ ਸਿੰਘ ਵਾਸੀ ਚੱਕ ਫਤਿਹ ਸਿੰਘ ਥਾਣਾ ਨਥਾਣਾ ਜਿਲਾ ਬਠਿੰਡਾ, ਇਕਬਾਲ ਸਿੰਘ ਉਰਫ ਬੱਲਾ ਪੁੱਤਰ ਜਸਵੀਰ ਸਿੰਘ ਵਾਸੀ ਚੱਕ ਰਾਮ ਸਿੰਘ ਥਾਣਾ ਨਥਾਣਾ ਜਿਲਾ ਬਠਿੰਡਾ, ਜਸਵਿੰਦਰ ਸਿੰਘ ਉਰਫ ਭੱਲਾ ਪੁੱਤਰ ਕੁਲਦੀਪ ਸਿੰਘ ਵਾਸੀ ਚਨਾਰਥਲ ਥਾਣਾ ਕੋਟਫੱਤਾ ਜਿਲਾ ਬਠਿੰਡਾ, ਸੰਦੀਪ ਸਿੰਘ ਉਰਫ ਬੀ.ਕੇ ਪੁੱਤਰ ਗੁਰਚਰਨ ਸਿੰਘ ਵਾਸੀ ਚਨਾਰਥਲ ਥਾਣਾ ਕੱੱਟਫੱਤਾ ਜਿਲਾ ਬਠਿੰਡਾ, ਮੰਗਾ ਸਿੰਘ ਪੁੱਤਰ ਨੈਬ ਸਿੰਘ ਵਾਸੀ ਮੌੜ ਚੜ੍ਹਤ ਸਿੰਘ ਥਾਣਾ ਮੌੜ ਮੰਡੀ ਜਿਲਾ ਬਠਿੰਡਾ ਸਮੇਤ 2 ਨਾ- ਮਾਲੂਮ ਵਿਅਕਤੀ,ਜਿਨ੍ਹਾਂ ਪਾਸ ਨਜਾਇਜ਼ ਅਸਲ੍ਹਾ, ਹੋਰ ਮਾਰੂ ਹਥਿਆਰ ਅਤੇ ਚੋਰੀ ਕੀਤੇ ਹੋਏ ਮੋਟਰ ਸਾਇਕਲ ਹਨ। ਇਹ ਸਾਰੇ ਸਖਸ਼ ਧਨੌਲਾ ਰੋਡ ਤੋਂ ਗਰਚਾ ਰੋਡ ਬਰਨਾਲਾ ਪਰ ਬਣੇ ਗਰੇਵਾਲ ਪੈਲੇਸ ਦੇ ਸਾਹਮਣੇ ਬੇ-ਆਬਾਦ ਜਗ੍ਹਾ ਚ, ਬਣੇ ਟੁੱਟੇ ਹੋਏ ਕੋਠੇ ਦੇ ਅੰਦਰ ਬੈਠ ਕੇ ਕਿਸੇ ਪੈਟਰੌਲ ਪੰਪ, ਏਟੀਐਮ ਜਾਂ ਰਾਹਗੀਰਾ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ। ਜੋ ਬਰਨਾਲਾ ਜਿਲ੍ਹੇ ਅੰਦਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇਤਲਾਹ ਮਿਲਣ ਤੇ ਮੁਕੱਦਮਾ ਨੰਬਰ 116 ਮਿਤੀ 10-3-19 ਅ/ਧ 399,402 ਆਈਪੀਸੀ, 25/54/59 ਅਸਲਾ ਐਕਟ ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕੀਤਾ ਗਿਆ। ਐਸਐਸਪੀ ਨੇ ਦੱਸਿਆ ਕਿ ਇਤਲਾਹ ਮਿਲਦਿਆਂ ਹੀ ਥਾਣੇਦਾਰ ਪਵਨ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਦੇ ਮੌਕੇ ਤੇ ਪਹੁੰਚ ਕੇ ਦੋਸ਼ੀਆਨ ਉਕਤ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਨਿਮਨਲਿਖਤ ਅਨੁਸਾਰ ਬ੍ਰਾਮਦ ਕਰਵਾਈ:-
1) ਅਵਤਾਰ ਸਿੰਘ ਉਰਫ ਤਾਰੀ (ਗੈਂਗ ਲੀਡਰ) ਤੋਂ ਇਕ ਪਿਸਤੌਲ ਦੇਸੀ 12 ਬੋਰ ਸਮੇਤ 2 ਕਾਰਤੂਸ 12 ਬੋਰ।
2) ਸੁਖਪ੍ਰੀਤ ਸਿੰਘ ਉਰਫ ਸੁਖੀ ਤੋਂਂ ਇੱਕ ਪਾਇਪ ਲੋਹਾ।
3) ਇਕਬਾਲ ਸਿੰਘ ਉਰਫ ਬੱਲਾ ਤੋਂੋਂ ਇਕ ਪਾਇਪ ਲੋਹਾ।
4) ਸੰਦੀਪ ਸਿੰਘ ਉਰਫ ਬੀ.ਕੇ ਤੋਂ ਇੱਕ ਕ੍ਰਿਪਾਨ
5) ਜਸਵਿੰਦਰ ਸਿੰਘ ਉਰਫ ਭੱਲਾ ਤੋਂ ਇੱਕ ਕ੍ਰਿਪਾਨ ਬਿਨ੍ਹਾਂ ਕਵਰ
6) ਮੰਗਾ ਸਿੰਘ ਉਕਤ ਤੋਂ ਇਕ ਡੰਡਾ ਅਤੇ ਦੋਸ਼ੀਆਂ ਤੋਂ ਮੌਕਾ ਤੇ ਹੀ ਨਿਮਨਲਿਖਤ ਤਿੰਨ ਚੋਰੀ ਸ਼ੁਦਾ ਮੋਟਰ ਸਾਇਕਲ ਬ੍ਰਾਮਦ ਕੀਤੇ ਗਏ:-
1) ਪੀ.ਬੀ-80-1156 ਮਾਰਕਾ ਸਪਲੈਂਡਰ ਹੀਰੋ ਸਿਲਵਰ ਕਲਰ,
2) ਪੀ.ਬੀ-03-ਐਲ-5944 ਮਾਰਕਾ ਸੀ.ਡੀ. ਡੀਲੈਕਸ
3) ਪੀ.ਬੀ-19-ਐਲ-5743 ਸਪਲੈਂਡਰ
ਸ੍ਰੀ ਗੋਇਲ ਨੇ ਦੱਸਿਆ ਕਿ ਦੋਸ਼ੀਆਂਨ ਨੂੰ ਗ੍ਰਿਫਤਾਰ ਕਰਨ ਉਪਰੰਤ ਅਦਾਲਤ ਵਿਚ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਗਿਰਫਤਾਰ ਉਕਤ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਦੋਸ਼ੀਆਂ ਵੱਲੋਂ ਵੱਖ-ਵੱਖ ਥਾਵਾਂ ਤੋਂ ਖੋਹੇ ਹੋਏ 13 ਮੋਬਾਇਲ, ਚੋਰੀ ਸ਼ੁਦਾ 4 ਮੋਟਰ ਸਾਇਕਲ, ਇਕ ਮੋਟਰ ਸਾਇਕਲ ਦੀ ਚਾਸੀ ਅਤੇ ਇਕ ਐਕਟਿਵਾ ਬਰਾਮਦ ਕੀਤੇ।
-ਦੋਸ਼ੀਆਂ ਵਿਰੁੱਧ ਪਹਿਲਾਂ ਦਰਜ਼ ਕੇਸਾਂ ਦਾ ਵੇਰਵਾ
ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਕਾਬੂ ਕੀਤੇ ਇਸ ਗੈਂਗ ਦੇ ਕੁਝ ਦੋਸ਼ੀਆਂ ਖਿਲਾਫ ਪਹਿਲਾਂ ਵੀ ਲੁੱਟਾਂ-ਖੋਹਾਂ, ਚੋਰੀਆਂ ਅਤੇ ਲੁੱਟ-ਖੋਹ ਦੀ ਯੋਜਨਾ ਬਣਾਉਣ ਦੇ ਕੇਸ ਥਾਣਾ ਸਿਟੀ ਬਰਨਾਲਾ,ਥਾਣਾ ਸਦਰ ਬਰਨਾਲਾ ਅਤੇ ਥਾਣਾ ਜੀ.ਆਰ.ਪੀ. ਬਠਿੰਡਾ ਵਿਖੇ ਦਰਜ਼ ਹਨ। ਪ੍ਰੈਸ ਕਾਨਫਰੰਸ ਮੌਕੇ ਐਸਪੀਡੀ ਸੁਖਦੇਵ ਸਿੰਘ ਵਿਰਕ, ਡੀਐਸਪੀ ਰਾਜੇਸ਼ ਛਿੱਬਰ, ਥਾਣਾ ਮੁਖੀ ਤੇ ਹੋਰ ਕਰਮਚਾਰੀ ਵੀ ਹਾਜ਼ਿਰ ਰਹੇ।