ਐਮ.ਪੀ. ਪਟਿਆਲਾ ਪ੍ਰਨੀਤ ਕੌਰ ਨੇ ਸ਼ੀਸ਼ ਮਹਿਲ ਰੋਡ ‘ਤੇ 85 ਲੱਖ ਰੁਪਏ ਦੀ ਲਾਗਤ ਨਾਲ ਬਣੇ ਰਾਜਮਾਤਾ ਮਹਿੰਦਰ ਕੌਰ ਯਾਦਗਾਰੀ ਪਾਰਕ ਦਾ ਕੀਤਾ ਉਦਘਾਟਨ

Spread the love

ਐਮ.ਪੀ. ਪਟਿਆਲਾ ਪ੍ਰਨੀਤ ਕੌਰ ਨੇ ਸ਼ੀਸ਼ ਮਹਿਲ ਰੋਡ ‘ਤੇ 85 ਲੱਖ ਰੁਪਏ ਦੀ ਲਾਗਤ ਨਾਲ ਬਣੇ ਰਾਜਮਾਤਾ ਮਹਿੰਦਰ ਕੌਰ ਯਾਦਗਾਰੀ ਪਾਰਕ ਦਾ ਕੀਤਾ ਉਦਘਾਟਨ

ਪਟਿਆਲਾ, 14 ਸਤੰਬਰ (ਰਿਚਾ ਨਾਗਪਾਲ)

ਸਾਬਕਾ ਵਿਦੇਸ਼ ਮੰਤਰੀ ਤੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਬੀਬਾ ਜੈ ਇੰਦਰ ਕੌਰ ਨਾਲ ਅੱਜ ਸ਼ੀਸ਼ ਮਹਿਲ ਰੋਡ (ਮੱਛੀ ਤਲਾਅ) ਵਿਖੇ 85 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਨਵੇਂ 28 ਸੌ ਫੁੱਟ ਲੰਬੇ ਅਤੇ 90 ਫੁੱਟ ਚੌੜੇ ਰਾਜਮਾਤਾ ਮਹਿੰਦਰ ਕੌਰ ਯਾਦਗਾਰੀ ਪਾਰਕ ਦਾ ਉਦਘਾਟਨ ਕੀਤਾ।

ਇਸ ਮੌਕੇ ਇਲਾਕੇ ਦੇ ਲੋਕਾਂ ਅਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਰਾਜਮਾਤਾ ਮਹਿੰਦਰ ਕੌਰ ਜੀ ਦੀ 100ਵੀਂ ਜਨਮ ਵਰ੍ਹੇਗੰਢ ਦੇ ਵਿਸ਼ੇਸ਼ ਮੌਕੇ ‘ਤੇ ਅੱਜ ਇਸ ਪਾਰਕ ਨੂੰ ਲੋਕਾਂ ਨੂੰ ਸਮਰਪਿਤ ਕਰਨਾ ਮੇਰੇ ਲਈ ਖੁਸ਼ੀ ਦੀ ਗੱਲ ਹੈ। ਰਾਜਮਾਤਾ ਜੀ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਸਨ ਅਤੇ ਇੱਕ ਬਹੁਤ ਹੀ ਹਮਦਰਦ ਵਿਅਕਤੀ ਜਿਨ੍ਹਾਂ ਨੇ ਆਪਣਾ ਜੀਵਨ ਪਟਿਆਲਾ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ।

ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੇ ਕਾਰਜਕਾਲ ਦੌਰਾਨ ਪਟਿਆਲਾ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ ਗਏ ਸਨ ਅਤੇ ਬਹੁਤ ਸਾਰੇ ਨਵੇਂ ਪਾਰਕ ਅਤੇ ਖੇਡ ਮੈਦਾਨ ਵੀ ਵਿਕਸਤ ਕੀਤੇ ਗਏ ਸਨ। ਇਹ ਜਗ੍ਹਾ ਪਹਿਲਾਂ ਮੱਛੀ ਤਲਾਅ ਹੁੰਦੀ ਸੀ ਅਤੇ ਇੱਥੋਂ ਦੇ ਵਸਨੀਕ ਬਹੁਤ ਦੁਖੀ ਸਨ। ਇਲਾਕੇ ਵਿੱਚ ਫੈਲੇ ਕੂੜੇ ਕਾਰਨ ਬਿਮਾਰੀਆਂ ਨਾਲ ਲੋਕ ਜੂਝ ਰਹੇ ਸਨ, ਪਰ ਹੁਣ ਇਸ ਪਾਰਕ ਦੇ ਵਿਕਾਸ ਨਾਲ ਨਾ ਸਿਰਫ਼ ਇਲਾਕੇ ਦੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ ਸਗੋਂ ਪਟਿਆਲਾ ਸ਼ਹਿਰ ਸਮੁੱਚੇ ਸੁੰਦਰੀਕਰਨ ਵੱਲ ਇੱਕ ਹੋਰ ਕਦਮ ਪੁੱਟੇਗਾ।

ਪਾਰਕ ਬਾਰੇ ਗੱਲ ਕਰਦਿਆਂ ਬੀਬਾ ਜੈ ਇੰਦਰ ਕੌਰ ਨੇ ਦੱਸਿਆ ਕਿ ਸ਼ੀਸ਼ ਮਹਿਲ ਕਲੋਨੀ, ਨਿਊ ਸ਼ੀਸ਼ ਮਹਿਲ ਕਲੋਨੀ, ਪਾਠਕ ਵਿਹਾਰ, ਸੰਜੇ ਕਲੋਨੀ ਬਲਾਕ-1, 2, 3, ਸੱਤਿਆ ਐਨਕਲੇਵ, ਕੇਸਰ ਬਾਗ ਕਲੋਨੀ, ਜੋਤੀ ਐਨਕਲੇਵ, ਸੰਜੇ ਕਲੋਨੀ ਵਿੱਚ ਹਜ਼ਾਰਾਂ ਲੋਕ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਇਸ ਪਾਰਕ ਦਾ ਫਾਇਦਾ ਹੋਵੇਗਾ ਕਿਉਂਕਿ ਉਹ ਸੁੰਦਰੀਕਰਨ ਦਾ ਮਜ਼ਾ ਲੈਣ ਦੇ ਨਾਲ ਨਾਲ, ਇੱਥੇ ਕਸਰਤ ਵੀ ਕਰ ਸਕਣਗੇ।

ਇਸ ਮੌਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਤੋਂ ਇਲਾਵਾ ਡਿਪਟੀ ਮੇਅਰ ਵਿਨਤੀ ਸੰਗਰ, ਪੀ.ਆਰ.ਟੀ.ਸੀ ਦੇ ਜ਼ਿਲ੍ਹਾ ਪ੍ਰਧਾਨ ਕੇ.ਕੇ.ਮਲਹੋਤਰਾ, ਪੀ.ਆਰ.ਟੀ.ਸੀ ਦੇ ਸਾਬਕਾ ਚੇਅਰਮੈਨ ਕੇ.ਕੇ.ਸ਼ਰਮਾ, ਦਿਹਾਤੀ ਪ੍ਰਧਾਨ ਹਰਮੇਸ਼ ਗੋਇਲ, ਪਵਨ ਭੂਮਕ, ਦਰਸ਼ਨ ਬਾਬਾ, ਕੌਂਸਲਰ ਸੰਦੀਪ ਮਲਹੋਤਰਾ, ਨਿਖਿਲ ਬਾਤਿਸ਼ ਸ਼ੇਰੂ, ਹਰੀਸ਼ ਨਾਗਪਾਲ, ਸੋਨੂੰ ਸੰਗਰ, ਸ਼ੰਮੀ ਡੈਂਟਰ, ਲੀਲਾ ਰਾਣੀ, ਪ੍ਰੋਮਿਲਾ ਮਹਿਤਾ, ਨੱਥੂ ਰਾਮ, ਰਜਿੰਦਰ ਸ਼ਰਮਾ, ਹਰੀਸ਼ ਕਪੂਰ, ਸੰਜੇ ਸ਼ਰਮਾ, ਗੋਪੀ ਰੰਗੀਲਾ, ਨੌਜਵਾਨ ਆਗੂ ਅਨੁਜ ਖੋਸਲਾ ਸਮੇਤ ਵੱਡੀ ਗਿਣਤੀ ਵਿੱਚ ਪੀ.ਐਲ.ਸੀ ਸਮਰਥਕ ਹਾਜ਼ਰ ਸਨ।


Spread the love
Scroll to Top