ਸਰਕਾਰੀ ਸਕੀਮਾਂ ਅਧੀਨ ਕਰਜ਼ਿਆਂ ਦੀ ਦਰਖ਼ਾਸਤਾਂ ਦੇ ਸਮਾਂਬੱਧ ਨਿਬੇੜੇ ’ਤੇ ਜ਼ੋਰ

Spread the love

ਬਰਨਾਲਾ ‘ਚ ਬੈਂਕਰਜ਼ ਦੀ ਜ਼ਿਲਾ ਸਲਾਹਕਾਰ ਕਮੇਟੀ ਦੀ ਤਿਮਾਹੀ ਮੀਟਿੰਗ


ਰਘਵੀਰ ਹੈਪੀ , ਬਰਨਾਲਾ, 15 ਸਤੰਬਰ 2022
       ਸਟੇਟ ਬੈਂਕ ਆਫ਼ ਇੰਡੀਆ ਲੀਡ ਬੈਂਕ ਦਫਤਰ ਬਰਨਾਲਾ ਵੱਲੋਂ ਜ਼ਿਲੇ ਦੀ 62ਵੀਂ ਜੂਨ 2022 ਤੱਕ ਦੀ ਖ਼ਤਮ ਹੋਈ ਤਿਮਾਹੀ ਦੀ ਜ਼ਿਲਾ ਸਲਾਹਕਾਰ ਸਮਿਤੀ, ਜ਼ਿਲਾ ਸਲਾਹਕਾਰ ਰੀਵਿਊ ਸਮਿਤੀ ਤੇ ਜ਼ਿਲਾ ਲੈਵਲ ਸਕਿਉਰਟੀ ਸਮਿਤੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਲ 2022-23 ਦੀ ਜੂਨ 2022 ਦੀ ਤਿਮਾਹੀ ਤੱਕ ਕਰਜ਼ਾ ਯੋਜਨਾ ਅਧੀਨ ਕਰਜ਼ਿਆਂ ਦੀ ਵੰਡ ਅਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਚਰਚਾ ਹੋਈ।ਜ਼ਿਲਾ ਲੈਵਲ ਸਕਿਉਰਟੀ ਕਮੇਟੀ ਦੀ ਮੀਟਿੰਗ ’ਚ ਡਿਪਟੀ ਕਮਿਸ਼ਨਰ ਨੇ ਸਾਰੇ ਬੈਂਕਾਂ ਨੂੰ ਸੀਸੀਟੀਵੀ ਫੁਟੇਜ ਨੂੰ ਸੰਭਾਲ ਕੇ ਰੱਖਣ ਦੀ ਹਦਾਇਤ ਦਿੱਤੀ। ਸਕਿਉਰਟੀ ਅਫ਼ਸਰ ਐਸ.ਬੀ.ਆਈ ਮੇਜਰ ਦਿਲਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਬੈਂਕਾਂ ਦੀਆਂ ਬਰਾਂਚਾਂ ਆਰ.ਬੀ.ਆਈ ਦੀਆਂ ਹਦਾਇਤਾਂ ਮੁਤਾਬਿਕ 90 ਦਿਨ ਲਈ ਸੀ.ਸੀ.ਟੀ.ਵੀ ਫੁਟੇਜ ਸੰਭਾਲ ਕੇ ਰੱਖਦੀਆਂ ਹਨ। ਐਸਐਚਓ ਬਲਜੀਤ ਸਿੰਘ ਨੇ ਦੱਸਿਆ ਕਿ ਬੈਂਕਾਂ ਦੀਆਂ ਸ਼ਹਿਰੀ ਅਤੇ ਪੇਂਡੂ ਸ਼ਾਖ਼ਾਵਾਂ ਵੱਲੋਂ ਪੁਲਿਸ ਪਾਰਟੀਆਂ ਵੱਲੋਂ ਲਗਾਤਾਰ ਗਸ਼ਤ ਕੀਤੀ ਜਾਂਦੀ ਹੈ।
      ਲੀਡ ਡਿਸਟਿ੍ਰਕਟ ਮੈਨੇਜਰ, ਬਰਨਾਲਾ ਮਹਿੰਦਰਪਾਲ ਗਰਗ ਨੇ ਮੀਟਿੰਗ ਦਾ ਏਜੰਡਾ ਪੇਸ਼ ਕਰਦੇ ਹੋਏ ਦੱਸਿਆ ਕਿ 2022-23 ਦੀ ਯੋਜਨਾ ਅਧੀਨ ਬਰਨਾਲਾ ਜ਼ਿਲੇ ਵਿੱਚ ਬੈਂਕਾਂ ਨੇ ਜੂਨ 2022 ਦੀ ਖ਼ਤਮ ਹੋਣ ਵਾਲੀ ਤਿਮਾਹੀ ਤੱਕ ਤਰਜੀਹੀ ਖੇਤਰ ਵਿੱਚ 1255 ਕਰੋੜ ਰੁਪਏ ਦੇ ਕਰਜੇ ਵੰਡੇ, ਜਿਸ ਵਿੱਚ ਸਭ ਤੋਂ ਵੱਧ ਖੇਤੀਬਾੜੀ ਖੇਤਰ ਲਈ 933 ਕਰੋੜ ਰੁਪਏ ਦੇ ਕਰਜੇ ਵੰਡੇ।        
       ਰਿਜ਼ਰਵ ਬੈਂਕ ਦੇ ਤੈਅ ਮਾਣਕਾਂ ਅਨੁਸਾਰ ਬੈਂਕਾਂ ਦੀ ਕਰਜਾਂ ਜਮਾਂ ਅਨੁਪਾਤ 60 ਪ੍ਰਤੀਸ਼ਤ ਹੋਣੀ ਜ਼ਰੂਰੀ ਹੈ। ਬਰਨਾਲਾ ਜ਼ਿਲੇ ਦੀ ਇਹ ਅਨੁਪਾਤ 71.48 ਪ੍ਰਤੀਸ਼ਤ ਹੈ। ਸ੍ਰੀ ਲੋਕੇਸ਼ ਬੈਹਲ ਏਜੀਐਮ ਆਰਬੀਆਈ ਨੇ ਸਰਕਾਰੀ ਬੈਂਕਾਂ ਦੀ ਘੱਟ ਕਰਜਾ ਜਮਾਂ ਅਨੁਪਾਤ ਉਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਤੇ ਉਨਾਂ ਨੂੰ ਜੇ.ਐਲ.ਬੀ ਵਰਗੀਆਂ ਸਕੀਮਾਂ ਵਿੱਚ ਜ਼ਿਆਦਾ ਲੋਨ ਦੀ ਵੰਡ ਕਰਨ ਨੂੰ ਕਿਹਾ। ਸ੍ਰੀ ਮਨੀਸ਼ ਗੁਪਤਾ ਡੀ.ਡੀ.ਐਮ ਨਾਬਾਰਡ ਨੇ ਦੱਸਿਆ ਕਿ ਜੈ.ਐਲ.ਜੀ ਸਕੀਮ ਦੇ ਅਧੀਨ ਕੋਆਰਪਰੇਟਿਵ, ਐਚ.ਡੀ.ਐਫ.ਸੀ ਅਤੇ ਗ੍ਰਾਮੀਣ ਬੈਂਕ ਹੀ ਲੋਨ ਕਰ ਰਹੇ ਹਨ ਤੇ ਬਾਕੀ ਬੈਂਕਾਂ ਨੂੰ ਇਸ ਸਕੀਮ ਅਧੀਨ ਵੀ ਲੋਨ ਕਰਨੇ ਚਾਹੀਦੇ ਹਨ।
  ਡਿਪਟੀ ਕਮਿਸ਼ਨਰ ਨੇ ਸਾਰੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਸਰਕਾਰੀ ਵਿਭਾਗਾਂ ਦੀਆਂ ਬਕਾਇਆ ਕਰਜ਼ਿਆਂ ਦੀਆਂ ਦਰਖ਼ਾਸਤਾਂ ਨੂੰ ਜਲਦੀ ਤੋਂ ਜਲਦੀ ਨਿਪਟਾਉਣ। ਉਨਾਂ ਨੇ ਬੈਂਕ ਅਧਿਕਾਰੀਆਂ ਨੂੰ ਛੋਟੇ ਕਰਜ਼ਿਆਂ ਲਈ ਜਿਵੇਂ ਕਿ ਪੀ.ਐਮ. ਸਵਾ ਨਿਧੀ ਅਤੇ ਮੁਦਰਾ ਲੋਨ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਬਿਨਾਂ ਦੇਰੀ ਤੋਂ ਦੇਣ ਲਈ ਕਿਹਾ।
      ਇਸ ਮੌਕੇ ਡੀਡੀਐਮ ਨਾਬਾਰਡ ਮਨੀਸ਼ ਗੁਪਤਾ ਨੇ 2023-24 ਦੀ ਪੀ.ਐਲ.ਪੀ ਬਾਰੇ ਸਾਰੇ ਬੈਕਾਂ ਤੋਂ ਸੁਝਾਅ ਮੰਗੇ ਅਤੇ ਜੇ.ਐਲ.ਜੀ ਸਕੀਮ ਬਾਰੇ ਜਾਣੂ ਕਰਵਾਇਆ। ਲੀਡ ਡਿਸਟਿ੍ਰਕਟ ਮੈਨੇਜਰ ਮਹਿੰਦਰਪਾਲ ਗਰਗ ਨੇ ਦੱਸਿਆ ਕਿ ਪਿਛਲੇ ਦਿਨੀ ਐਸ.ਐਲ.ਬੀ.ਸੀ ਵੱਲੋਂ ਬਰਨਾਲਾ ਜ਼ਿਲੇ ਨੂੰ ਅਟਲ ਪੈਨਸ਼ਨ ਯੋਜਨਾ ਵਿੱਚ ਵਧੀਆ ਕੰਮ ਕਰਨ ਲਈ ਸਨਮਾਨਿਤ ਕੀਤਾ ਹੈ। ਡਾਇਰੈਕਟਰ, ਪੇਂਡੂ ਸਵੈ-ਰੋਜ਼ਗਾਰ ਇੰਸਟੀਚਿਊਟ ਅਤੇ ਟਰੇਨਿੰਗ ਸੈਂਟਰ, ਬਰਨਾਲਾ ਧਰਮਪਾਲ ਬਾਂਸਲ ਨੇ ਵੀ ਜੂਨ 2022 ਦੀ ਤਿਮਾਹੀ ਦਾ ਡੀ.ਐਲ.ਆਰ.ਏ.ਸੀ ਮੀਟਿੰਗ ਦਾ ਏਜੰਡਾ ਪੇਸ਼ ਕੀਤਾ। ਇਸ ਮੀਟਿੰਗ ਵਿੱਚ ਉਮੇਸ਼ ਮਿੱਤਲ ਸੀ.ਐਮ, ਐਸ.ਬੀ.ਆਈ, ਚਰਨਜੀਤ ਸਿੰਘ, ਸਟੇਟ ਡਾਇਰੈਕਟਰ ਆਫ਼ ਆਰਸੇਟੀ ਤੇ ਵੱਖ ਵੱਖ ਅਧਿਕਾਰੀ ਮੌਜੂਦ ਸਨ।


Spread the love
Scroll to Top