ਪੁਲਿਸ ਦੀ ਵੱਡੀ ਕਾਰਵਾਈ ,SSP ਮਲਿਕ ਨੇ ਖੁਦ ਸੰਭਾਲੀ ਸਰਚ ਅਭਿਆਨ ਦੀ ਕਮਾਨ

Spread the love

ਰਘਬੀਰ ਹੈਪੀ , ਬਰਨਾਲਾ 17 ਸਤੰਬਰ 2022
       ਸ਼ਹਿਰ ਦੀ ਨਸ਼ਿਆਂ ਲਈ ਬਦਨਾਮ ਸੈਂਸੀ ਬਸਤੀ ‘ਚ ਸਰਚ ਅਭਿਆਨ ਦੀ ਕਮਾਨ ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ ਨੇ ਖੁਦ ਸੰਭਾਲਦਿਆਂ ਹੀ ਡੋਰ ਟੂ ਡੋਰ ਤਲਾਸ਼ੀ ਸ਼ੁਰੂ ਕਰ ਦਿੱਤੀ। ਪੁਲਿਸ ਦੀਆਂ ਵੱਖ ਪਾਰਟੀਆਂ ਨੇ ਬਸਤੀ ਨੂੰ ਆਉਣ ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ । ਨਸ਼ਾ ਤਸਕਰੀ ਕਰਨ ਵਾਲੇ ਸ਼ੱਕੀ ਪੁਰਸ਼ਾਂ ਅਤੇ ਔਰਤਾਂ ਨੂੰ ਹਿਰਾਸਤ ਵਿੱਚ ਲੈ ਕੇ, ਪੁੱਛਗਿੱਛ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ ਹੋਣ ਦੀ ਉਮੀਦ ਹੈ।             ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਪੁਲਿਸ ਵੱਲੋਂ ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਵਿੱਢੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਦੀ ਯੋਗ ਅਗਵਾਈ ਹੇਠ ਬਰਨਾਲਾ ਦੀ ਸਾਂਸੀ ਬਸਤੀ ਵਿਚ ਪੁਲਸ ਪਾਰਟੀ ਦੀ ਵੱਡੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
      ਸਰਚ ਅਭਿਆਨ ਦੀ ਟੀਮ ਵਿੱਚ ਐਸ.ਪੀ. ਐਚ. ਮੇਜਰ ਸਿੰਘ ,ਡੀਐਸਪੀ ਸਤਵੀਰ ਸਿੰਘ ਬੈਂਸ ਅਤੇ ਐਸਐਚਓ ਬਲਜੀਤ ਸਿੰਘ ਢਿੱਲੋਂ ਸਮੇਤ ਹੋਰ ਪੁਰਸ਼ ਤੇ ਮਹਿਲਾ ਪੁਲਿਸ ਕਰਮਚਾਰੀ ਵੀ ਸ਼ਾਮਿਲ ਹਨ। ਇਸ ਮੌਕੇ ਪੁਲੀਸ ਦੇ ਵੱਡੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲਸ ਵੱਲੋਂ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ। ਉੱਧਰ ਕਾਫੀ ਦਹਿਸ਼ਤਜਦਾ ਬਸਤੀ ਵਾਸੀਆਂ ਨੇ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਬਿਨਾਂ ਵਜ੍ਹਾ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।


Spread the love
Scroll to Top