ਤੇ ਖੂਨ ਦਾ ਪਿਆਸਾ ਹੋਇਆ ਸ਼ਰਾਬੀ

Spread the love

ਹਰਿੰਦਰ ਨਿੱਕਾ , ਪਟਿਆਲਾ 21 ਸਤੰਬਰ 2022

    ਘਰ ਦਾ ਚਿਰਾਗ ਸਮਝ ਕੇ ਖੁਸ਼ੀਆਂ ਮਨਾਉਣ ਵਾਲੇ ਪਿਉ ਦੇ ਖੂਨ ਦਾ ਪਿਆਸਾ ਉਹਦਾ ਸ਼ਰਾਬੀ ਪੁੱਤ ਹੀ ਬਣ ਗਿਆ। ਸ਼ਰਾਬ ਦੇ ਨਸ਼ੇ ‘ਚ ਧੁੱਤ ਹਾਕਮ ਸਿੰਘ ਨੇ ਆਪਣੇ ਪਿਉ ਦੇ ਸਿਰ ਵਿੱਚ ਲੱਕੜ ਦਾ ਬਾਲਾ ਮਾਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਦੋਸ਼ੀ ਖਿਲਾਫ,ਉਸ ਦੇ ਮਾਂ ਜਾਏ ਭਰਾ ਦੇ ਬਿਆਨਾਂ ਦੇ ਅਧਾਰ ਤੇ ਕਤਲ ਦਾ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਰੇਸ਼ਮ ਸਿੰਘ ਪੁੱਤਰ ਨੰਦ ਸਿੰਘ ਵਾਸੀ ਕਲੋਨੀ ਪਿੰਡ ਰਾਮਗੜ੍ਹ , ਥਾਣਾ ਭਾਦਸੋਂ, ਨੇ ਦੱਸਿਆ ਕਿ ਮੇਰਾ ਭਰਾ ਹਾਕਮ ਸਿੰਘ, ਮੇਰੇ ਪਿਤਾ ਨੰਦ ਸਿੰਘ ਪੁੱਤਰ ਅਰਜਨ ਸਿੰਘ ਸਮੇਤ ਇੱਕੋ ਮਕਾਨ ਵਿੱਚ ਰਹਿੰਦਾ ਸੀ, ਜੋ ਅਕਸਰ ਹੀ ਸ਼ਰਾਬ ਪੀ ਕੇ ਮੇਰੇ ਪਿਤਾ ਨਾਲ ਝਗੜ੍ਹਾ ਕਰਦਾ ਰਹਿੰਦਾ ਹੈ। ਦੇਰ ਰਾਤ ਕਰੀਬ 9 ਵਜੇ ਮੁਦਈ ਆਪਣੇ ਘਰ ਵਿੱਚ ਹਾਜਰ ਸੀ, ਉਦੋਂ ਉਸ ਨੇ ਅਚਾਣਕ ਆਪਣੇ ਪਿਤਾ ਨੂੰ ਉੱਚੀ-ਉੱਚੀ ਅਵਾਜਾਂ ਮਾਰਦੇ ਨੂੰ ਸੁਣਿਆ, ਜਦੋਂ ਮੁਦਈ ਆਪਣੇ ਪਿਤਾ ਦੇ ਘਰ ਗਿਆ ਤਾਂ ਦੇਖਿਆ ਕਿ ਦੋਸ਼ੀ ਨੇ ਮੇਰੇ ਪਿਤਾ ਦੇ ਸਿਰ ਵਿੱਚ ਬਾਲੇ ਨਾਲ 2/3 ਵਾਰ ਕੀਤੇ ਅਤੇ ਮੁਦਈ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਹਾਲਤ ਵਿੱਚ ਜਖਮੀ ਹੋਏ, ਆਪਣੇ ਪਿਤਾ ਨੂੰ ਮੈਂ ਹਸਪਤਾਲ ਲੈ ਕੇ ਗਿਆ ਤਾਂ ਡਾਕਟਰਾ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਭਾਦਸੋਂ ਦੇ ਐਸਐਚੳ ਨੇ ਦੱਸਿਆ ਕਿ ਰੇਸ਼ਮ ਸਿੰਘ ਦੇ ਬਿਆਨ ਪਰ, ਨਾਮਜਦ ਦੋਸ਼ੀ ਹਾਕਮ ਸਿੰਘ ਦੇ ਖਿਲਾਫ ਅਧੀਨ ਜੁਰਮ U/S 302 IPC ਤਹਿਤ ਕੇਸ ਦਰਜ਼ ਕਰਕੇ,ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਲਦ ਹੀ, ਉਸਨੂੰ ਗਿਰਫਤਾਰ ਕਰ ਲਿਆ ਜਾਵੇਗਾ।


Spread the love
Scroll to Top