ਕਿਰਤੀ ਲੋਕਾਂ ਦੀ ਮੁਕਤੀ ਦਾ ਰਾਹ, ਸ਼ਹੀਦ ਭਗਤ ਸਿੰਘ ਦੀ ਵਿਗਿਆਨਕ ਵਿਚਾਰਧਾਰਾ-ਨਰਇਣ ਦੱਤ

Spread the love

ਭਾਅ ਜੀ ਗੁਰਸ਼ਰਨ ਸਿੰਘ ਦੇ 27 ਸਤੰਬਰ ਰੰਗ ਮੰਚ ਦਿਹਾੜੇ ਦੀਵਾਨਾ ਵਧ ਤੜਕੇ ਸ਼ਾਮਿਲ ਹੋਵੋ-ਜਗਰਾਜ ਹਰਦਾਸਪੁਰਾ

ਸੋਨੀ ਪਨੇਸਰ , ਬਰਨਾਲਾ  25 ਸਤੰਬਰ 2022            ਇਨਕਲਾਬੀ ਕੇਂਦਰ,ਪੰਜਾਬ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਰਗਰਮ ਸਹਿਯੋਗ ਨਾਲ ਇਤਿਹਾਸਕ ਪਿੰਡ ਗਹਿਲ ਵਿਖੇ ਸ਼ਹੀਦ ਭਗਤ ਸਿੰਘ ਦੀ ਵਿਗਿਆਨਕ ਵਿਚਾਧਾਰਾ ਦਾ ਸੁਨੇਹਾ ਦੇਣ ਲਈ ਇਨਕਲਾਬੀ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਰਾਇਣ ਦੱਤ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਕਹਿਣਾ ਸੀ ਕਿ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ, ਮਜ਼ਦੂਰਾਂ , ਕਿਸਾਨਾਂ ਅਤੇ ਇਨਕਲਾਬੀ ਦਾਨਸ਼ਵਰਾਂ ਨੂੰ ਮੈਦਾਨ ਵਿੱਚ ਨਿੱਤਰਣ ਅਤੇ ਸਾਡੇ ਨਾਲ ਮਿਲ ਕੇ ਆਜ਼ਾਦੀ ਸੰਗਰਾਮ ਚਲਾਉਣ ਲਈ ਸੱਦਾ ਦਿੰਦੇ ਹਾਂ ਕਿ ਆਓ ਇੱਕ ਨਵੇਂ ਸਮਾਜ ਦੀ ਸਿਰਜਣਾ ਕਰੀਏ, ਜਿਸ ਵਿੱਚ ਸਮਾਜਿਕ ਤੇ ਆਰਥਿਕ ਅਨਿਆਂ ਅਸੰਭਵ ਹੋਵੇ। ਉਨ੍ਹਾਂ ਯੋਧਿਆਂ ਦੀ ਯਾਦ, ਜਿਨ੍ਹਾਂ ਨੇ ਖਿੜੇ ਮੱਥੇ ਮੌਤ ਨੂੰ ਕਬੂਲਿਆ ਤਾਂ ਕਿ ਅਸੀਂ ਉਨ੍ਹਾਂ ਦੇ ਵਾਰਸ ਚੰਗੇਰਾ ਜੀਵਨ ਬਿਤਾ ਸਕੀਏ । ਜਿਨ੍ਹਾਂ ਨੇ ਅਣਥੱਕ ਘਾਲਣਾ ਕੀਤੀ ਅਤੇ ਭੁੱਖ ਨੰਗ ਨਾਲ ਲਤਾੜੀ ਭਾਰਤੀ ਜਨਤਾ ਲਈ ਕੁਰਬਾਨ ਹੋਏ। ਨੌਜਵਾਨ ਆਗੂ ਜਗਮੀਤ ਬਲਮਗੜ੍ਹ ਨੇ ਕਿਹਾ ਕਿ
ਇਨਕਲਾਬ ਤੋਂ ਸਾਡਾ ਕੀ ਭਾਵ ਹੈ, ਸਪੱਸ਼ਟ ਹੈ। ਇਸ ਸਦੀ ਵਿੱਚ ਇਸਦੇ ਸਿਰਫ਼ ਇੱਕ ਹੀ ਮਤਲਬ ਹੋ ਸਕਦੇ ਹਨ, ਜਨਤਾ ਲਈ, ਜਨਤਾ ਦਾ ਰਾਜਨੀਤਕ ਤਾਕਤ ਤੇ ਕਬਜ਼ਾ। ਅਸਲ ਵਿੱਚ ਇਹ ਹੈ ‘ ਇਨਕਲਾਬ ‘। ਬਾਕੀ ਸਭ ਬਗ਼ਾਵਤਾਂ ਤਾਂ ਸਿਰਫ ਮਾਲਕਾਂ ਦੀ ਤਬਦੀਲੀ ਕਰਕੇ ਪੂੰਜੀਵਾਦੀ ਸੜਿਆਂਦ ਨੂੰ ਹੀ ਅੱਗੇ ਤੋਰਦੀਆਂ ਹਨ। ਕਿਸੇ ਵੀ ਹੱਦ ਤੱਕ ਲੋਕਾਂ ਨਾਲ ਜਾਂ ਉਨ੍ਹਾਂ ਦੇ ਉਦੇਸ਼ ਲਈ ਦਿਖਾਈ ਹਮਦਰਦੀ, ਜਨਤਾ ਤੋਂ ਅਸਲੀਅਤ ਨੂੰ ਛੁਪਾ ਨਹੀਂ ਸਕਦੀ , ਉਹ ਛਲਾਵੇ ਨੂੰ ਪਛਾਣਦੇ ਹਨ।  ਬੀਕੇਯੂ ਏਕਤਾ ਡਕੌਂਦਾ ਦੇ ਬਲਾਕ ਪੑਧਾਨ ਜਗਰਾਜ ਹਰਦਾਸਪੁਰਾ ਨੇ ਕਿਹਾ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅੱਜ ਵੀ ਕਿਸਾਨਾਂ-ਮਜਦੂਰਾਂ-ਨੌਜਵਾਨਾਂ-ਔਰਤਾਂ ਦੀ ਮੁਕਤੀ ਲਈ ਰਾਹ ਦਰਸਾਵਾ ਹੈ। ਜਿਸ ਨੂੰ ਸਮਝਣਾ ਸਾਡੀ ਸਭਨਾਂ ਦੀ ਲੋੜ ਹੈ। ਨੌਜਵਾਨ ਆਗੂ ਜਸਵਿੰਦਰ ਜੱਸਾ ਗਹਿਲ ਨੇ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ। ਕਿਸਾਨ ਆਗੂ ਜਗਰੂਪ ਸਿੰਘ ਗਹਿਲ ਨੇ ਵਰਦੇ ਮੀਂਹ ਦੇ ਬਾਵਜੂਦ ਵੀ ਇਸ ਇਨਕਲਾਬੀ ਕਾਨਫਰੰਸ/ਵਿਚਾਰ ਚਰਚਾ ਵਿੱਚ ਸ਼ਾਮਿਲ ਹੋਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਲਖਵਿੰਦਰ ਲੱਖਾ ਠੀਕਰੀਵਾਲਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਸਮੇਂ ਸੁਖਵਿੰਦਰ ਠੀਕਰੀਵਾਲਾ, ਖੁਸ਼ਮੰਦਰਪਾਲ, ਜਸਪਾਲ ਚੀਮਾ, ਅਮਨਦੀਪ, ਜੱਗੀ, ਗੋਰਾ ਰਾਏਸਰ, ਅਮਰਜੀਤ ਸਿੰਘ ਮਹਿਲ ਖੁਰਦ, ਜੱਗਾ ਮਹਿਲਕਲਾਂ, ਰਾਮ ਸਿੰਘ ਗਹਿਲ, ਜਸਬੀਰ ਕੌਰ, ਜਸਵਿੰਦਰ ਕੌਰ ਤੋਂ ਇਲਾਵਾ ਬਹੁਤ ਸਾਰੇ ਆਗੂਆਂ ਨੇ ਇਨਕਲਾਬੀ ਕਾਨਫਰੰਸ ਸਮੇਂ ਵਿਚਾਰ ਪੇਸ਼ ਕੀਤੇ। ਇਸ ਕਾਨਫਰੰਸ ਵਿੱਚ ਨੌਜਵਾਨ ਅਤੇ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ। 27 ਸਤੰਬਰ ਨੂੰ ਭਾਅ ਜੀ ਗੁਰਸ਼ਰਨ ਸਿੰਘ ਦਾ ਪਲਸ ਮੰਚ ਵੱਲੋਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਾਮ 7 ਵਜੇ ਤੋਂ 11 ਵਜੇ ਤੱਕ ਦੀਵਾਨਾ ਵਿਖੇ ਮਨਾਏ ਜਾ ਰਹੇ ਰੰਗ ਮੰਚ ਦਿਹਾੜੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।


Spread the love
Scroll to Top