25 ਲੱਖ ਦੀ ਲਾਟਰੀ ਦਾ ਸਬਜਬਾਗ ਦਿਖਾਇਆ ਤੇ 

Spread the love

ਹਰਿੰਦਰ ਨਿੱਕਾ ,ਪਟਿਆਲਾ 24 ਸਤੰਬਰ 2022
     ਥਾਣਾ ਖੇੜੀ ਗੰਡਿਆ ਦੇ ਅਧੀਨ ਪੈਂਦੇ ਪਿੰਡ ਅਬਦੁਲਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ 25 ਲੱਖ ਰੁਪਏ ਦੀ ਲਾਟਰੀ ਨਿੱਕਲਣ ਦਾ ਸਬਜਬਾਗ ਦਿਖਾ ਕੇ ਅਣਪਛਾਤੇ ਵਿਅਕਤੀ ਨੇ ਦਸ ਲੱਖ ਦੀ ਠੱਗੀ ਮਾਰ ਲਈ। ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ ਸਾਜਿਸ਼ ਰਚਕੇ ਧੋਖਾਧੜੀ ਕਰਨ ਦੇ ਜੁਰਮ ਵਿੱਚ ਕੇਸ ਦਰਜ ਕਰਕੇ, ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਦੁਰਖਾਸਤ ਵਿੱਚ  ਗੁਰਜੀਤ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਅਬਦਲਪੁਰ ਥਾਣਾ ਖੇੜੀ ਗੰਡਿਆ ਨੇ ਦੱਸਿਆ ਕਿ ਉਸ ਨੂੰ ਅਣਪਛਾਤੇ ਵਿਅਕਤੀ ਨੇ ਮੋਬਾਇਲ ਤੇ ਕਾਲ ਕਰਕੇ ਕਿਹਾ ਕਿ ਉਸ ਦੀ 25 ਲੱਖ ਰੁਪਏ ਦੀ ਲਾਟਰੀ ਨਿੱਕਲ ਆਈ ਹੈ। ਅਜਿਹਾ ਕਹਿ ਕਿ ਅਣਪਛਾਤੇ ਵਿਅਕਤੀ ਨੇ ਉਸ ਤੋਂ ਵੱਖ ਵੱਖ ਖਾਤਿਆਂ ਵਿੱਚ 10 ਲੱਖ ਰੁਪਏ ਪਵਾ ਲਏ। ਇਸ ਤਰਾਂ ਅਣਪਛਾਤੇ ਦੋਸੀਆਂ ਨੇ ਸਾਜਿਸ਼ ਤਹਿਤ ਉਸ ਨਾਲ ਦਸ ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਦੁਰਖਾਸਤ ਦੀ ਪੜਤਾਲ ਉਪਰੰਤ ਅਣਪਛਾਤੇ ਦੋਸ਼ੀਆਂ ਦੇ ਵਿਰੁੱਧ ਅਧੀਨ ਜੁਰਮ 420/120 B ਆਈਪੀਸੀ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਤਫਤੀਸ਼ ਅਤੇ ਦੋਸ਼ੀਆਂ ਦੀ ਸ਼ਨਾਖਤ ਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Spread the love
Scroll to Top