ਸਾਫਟਬਾਲ ਦੇ ਅੰਡਰ-17 ਕੁੜੀਆਂ ਦੇ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦਾ ਸ਼ਾਨਦਾਰ ਪ੍ਰਦਰਸ਼ਨ

Spread the love

ਸਾਫਟਬਾਲ ਦੇ ਅੰਡਰ-17 ਕੁੜੀਆਂ ਦੇ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦਾ ਸ਼ਾਨਦਾਰ ਪ੍ਰਦਰਸ਼ਨ

 

ਪਟਿਆਲਾ (ਰਿਚਾ ਨਾਗਪਾਲ)

ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਪਟਿਆਲਾ) ਵਿਖੇ ਜ਼ਿਲ੍ਹਾ ਪੱਧਰੀ ਅੰਡਰ-17 ਕੁੜੀਆਂ ਦਾ ਸਾਫਟਬਾਲ ਦਾ ਟੂਰਨਾਮੈਂਟ ਹੋਇਆ। ਇਸ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-3 ਨੇ ਗੋਲਡ ਮੈਡਲ, ਜ਼ੋਨ ਪਟਿਆਲਾ-2 ਨੇ ਸਿਲਵਰ ਮੈਡਲ ਅਤੇ ਜ਼ੋਨ ਪਾਤੜਾ ਨੇ ਬਰੋਨਜ਼ ਮੈਡਲ ਹਾਸਲ ਕੀਤਾ।ਜ਼ੋਨ ਪਟਿਆਲਾ-2 ਦੀ ਟੀਮ ਨੇ ਟੂਰਨਾਮੈਂਟ ਵਿੱਚ ਚੰਗੇ ਖੇਡ ਦਾ ਪ੍ਰਦਰਸ਼ਨ ਕੀਤਾ। ਜ਼ੋਨ ਪਟਿਆਲਾ-2 ਦੀ ਟੀਮ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਸੁਮਨ, ਸੰਜਨਾ ਕੁਮਾਰੀ, ਮੁਸਕਾਨ ਸੋਨੀ, ਤਮੰਨਾ, ਰਮਨਪ੍ਰੀਤ ਕੌਰ, ਕਵਿਤਾ ਅਤੇ ਐੱਸ.ਡੀ.ਕੇ.ਐੱਸ ਸ਼ਕੁੰਤਲਾ ਗਰਲਜ਼ ਸਕੂਲ (ਪਟਿਆਲਾ) ਦੀ ਅੰਜਲੀ, ਕਿਰਨ , ਮੁਸਕਾਨ, ਲਕਸ਼ਮੀ, ਅਨੀਤਾ, ਕੁਮਲ ਝਾ, ਰੇਖਾ, ਕਸ਼ਿਸ਼, ਦੀਕਸ਼ਾ, ਮੁਸਕਾਨ ਰਾਣੀ ਸ਼ਾਮਲ ਸਨ। ਜ਼ੋਨ ਪਟਿਆਲਾ-2 ਦੀ ਟੀਮ ਨੇ ਸ੍ਰੀਮਤੀ ਸੁਸ਼ੀਲਾ ਵਸ਼ਿਸਟ (ਡੀ.ਪੀ.ਈ) ਐੱਸ.ਡੀ.ਕੇ.ਐੱਸ ਸ਼ਕੁੰਤਲਾ ਗਰਲਜ਼ ਸਕੂਲ (ਪਟਿਆਲਾ) ਅਤੇ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਅਗਵਾਈ ਵਿੱਚ ਟੂਰਨਾਮੈਂਟ ਵਿੱਚ ਭਾਗ ਲਿਆ। ਜ਼ੋਨ ਪਟਿਆਲਾ-2 ਦੀਆਂ ਕੁੜੀਆਂ ਦੀਆਂ ਸਾਫਟਬਾਲ ਟੀਮਾਂ ਨੇ ਜ਼ਿਲ੍ਹਾ ਪੱਧਰ ਤੇ ਹਰੇਕ ਉਮਰ ਵਰਗ ਵਿੱਚ ਸਥਾਨ ਹਾਸਲ ਕੀਤਾ।ਇਸ ਮੌਕੇ ਤੇ ਮੋਜੂਦ ਸ੍ਰੀ ਸ਼ਸ਼ੀ ਮਾਨ, ਸ੍ਰੀ ਹਰੀਸ਼ ਸਿੰਘ, ਸ੍ਰੀਮਤੀ ਸੀਮਾ, ਸ੍ਰੀਮਤੀ ਇੰਦਰਜੀਤ ਕੌਰ , ਮਿਸ ਕਿਰਨਜੀਤ ਕੌਰ, ਸ੍ਰੀਮਤੀ ਕਮਲਜੀਤ ਕੌਰ, ਸ੍ਰੀ ਜਸਵਿੰਦਰ ਸਿੰਘ ਅਤੇ ਹੋਰ ਕੋਚ ਸਾਹਿਬਾਨਾਂ ਨੇ ਸ੍ਰੀਮਤੀ ਮਮਤਾ ਰਾਣੀ , ਸ੍ਰੀਮਤੀ ਸੁਸ਼ੀਲਾ ਵਸ਼ਿਸਟ ਅਤੇ ਟੀਮ ਨੂੰ ਇਸ ਸਫਲਤਾ ਤੇ ਵਧਾਈ ਦਿਤੀ।


Spread the love
Scroll to Top