ਤਲਵੰਡੀ ਸਾਬੋ ਬਲਾਕ ਦੀਆਂ ਪ੍ਰਾਇਮਰੀ ਖੇਡਾਂ ਲੇਲੇਵਾਲਾ ਵਿਖੇ ਸ਼ਾਨੋ ਸ਼ੌਕਤ ਨਾਲ ਹੋਈਆਂ ਸੰਪੰਨ

Spread the love

ਤਲਵੰਡੀ ਸਾਬੋ ਬਲਾਕ ਦੀਆਂ ਪ੍ਰਾਇਮਰੀ ਖੇਡਾਂ ਲੇਲੇਵਾਲਾ ਵਿਖੇ ਸ਼ਾਨੋ ਸ਼ੌਕਤ ਨਾਲ ਹੋਈਆਂ ਸੰਪੰਨ

 

ਬਠਿੰਡਾ (ਅਸ਼ੋਕ ਵਰਮਾ )

ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸ਼ਿਵ ਪਾਲ ਗੋਇਲ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਨੀਲ ਕੁਮਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤਲਵੰਡੀ ਸਾਬੋ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਲੇਲੇਵਾਲਾ ਦੇ ਖੇਡ ਮੈਦਾਨ ਵਿੱਚ ਹੋਈਆਂ ਬਲਾਕ ਤਲਵੰਡੀ ਸਾਬੋ ਦੀਆਂ ਪ੍ਰਾਇਮਰੀ ਖੇਡਾਂ ਸਫਲਤਾਪੂਰਵਕ ਪੂਰਵਕ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈਆਂ। ਇਹਨਾਂ ਖੇਡਾਂ ਦੇ ਅਖੀਰਲੇ ਦਿਨ ਇਨਾਮ ਵੰਡ ਸਮਾਰੋਹ ਮੌਕੇ ਖਿਡਾਰੀਆਂ ਨੂੰ ਇਨਾਮ ਵੰਡ ਦੀ ਰਸਮ ਸੰਤ ਪ੍ਰੀਤਮ ਦਾਸ ਜਖੇਪਲ ਵਾਲੇ, ਰਿਟਾਇਰਡ ਹੈੱਡ ਟੀਚਰ ਕਰਨੈਲ ਸਿੰਘ, ਜਗਦੀਸ਼ ਸਿੰਘ ਗਾਟਵਾਲੀ ਅਤੇ ਬੀ.ਐੱਸ.ਓ. ਜਸਵੀਰ ਸਿੰਘ ਨੇ ਕੀਤੀ। ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ ਅਤੇ ਬਲਵੀਰ ਸਿੰਘ ਕਮਾਂਡੋ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਛੇ ਸੈਂਟਰਾਂ ਦੇ ਬੱਚਿਆਂ ਨੇ ਭਾਗ ਲਿਆ। ਜਿੰਨ੍ਹਾਂ ਦੌਰਾਨ ਕਬੱਡੀ ਸਰਕਲ ਬੁਰਜ ਸੇਮਾ ਪਹਿਲਾ ਅਤੇ ਜਗਾ ਰਾਮ ਤੀਰਥ ਨੇ ਦੂਜਾ ਸਥਾਨ ਹਾਸਿਲ ਕੀਤਾ। ਕਬੱਡੀ ਨੈਸ਼ਨਲ ਲੜਕੇ ਵਿੱਚ ਜਗਾ ਰਾਮ ਤੀਰਥ ਨੇ ਪਹਿਲਾ ਅਤੇ ਰਾਮਾਂ ਪਿੰਡ ਨੇ ਦੂਜਾ ਸਥਾਨ ਹਾਸਿਲ ਕੀਤਾ। ਖੋ-ਖੋ ਲੜਕੇ ਤਲਵੰਡੀ ਸਾਬੋ ਪਹਿਲਾ ਸਥਾਨ ਅਤੇ ਰਾਮਾਂ ਪਿੰਡ ਦੂਜਾ ਸਥਾਨ ਹਾਸਿਲ ਕੀਤਾ।

ਫੁੱਟਬਾਲ ਲੜਕੇ ਬੰਗੀ ਕਲਾਂ ਪਹਿਲਾ ਅਤੇ ਜਗਾ ਰਾਮ ਤੀਰਥ ਨੇ ਦੂਜਾ ਸਥਾਨ ਹਾਸਿਲ ਕੀਤਾ। ਜਿਮਨਾਸਟਿਕ ਲੜਕੇ ਤਲਵੰਡੀ ਸਾਬੋ ਪਹਿਲਾ ਸਥਾਨ ਅਤੇ ਜਗਾ ਰਾਮ ਤੀਰਥ ਨੇ ਦੂਜਾ ਸਥਾਨ ਹਾਸਿਲ ਕੀਤਾ। ਬੈਡਮਿੰਟਨ ਲੜਕੇ ਰਾਮਾਂ ਪਿੰਡ ਪਹਿਲਾ ਸਥਾਨ ਅਤੇ ਬੁਰਜ ਸੇਮਾ ਨੇ ਦੂਜਾ ਸਥਾਨ ਹਾਸਿਲ ਕੀਤਾ। ਯੋਗਾ ਲੜਕੇ ਬੁਰਜ ਸੇਮਾ ਪਹਿਲਾ ਅਤੇ ਰਾਮਾਂ ਪਿੰਡ ਦੂਜਾ ਸਥਾਨ ਹਾਸਿਲ ਕੀਤਾ। ਸਕੇਟਿੰਗ ਲੜਕੇ ਤਲਵੰਡੀ ਸਾਬੋ ਨੇ ਪਹਿਲਾ ਸਥਾਨ ਅਤੇ ਜਗਾ ਰਾਮ ਤੀਰਥ ਨੇ ਦੂਜਾ ਸਥਾਨ ਹਾਸਿਲ ਕੀਤਾ। ਕਰਾਟੇ ਬੁਰਜ ਸੇਮਾ ਫਸਟ, ਰੱਸੀ ਟੱਪਣਾ ਲੜਕੇ ਬੁਰਜ ਸੇਮਾ ਫਸਟ, ਸਤਰੰਜ ਬੁਰਜ ਸੇਮਾ ਫਸਟ ਅਤੇ ਰਾਮਾਂ ਪਿੰਡ ਸੈਕਿੰਡ ਰਿਹਾ। ਰੱਸਾ ਕੱਸੀ ਰਾਮਾਂ ਪਿੰਡ ਫਸਟ ਅਤੇ ਬੁਰਜ ਸੇਮਾ ਸੈਕਿੰਡ ਰਿਹਾ। ਲੜਕੀਆਂ ਦੇ ਮੁਕਾਬਲਿਆਂ ਦੌਰਾਨ ਕਬੱਡੀ ਵਿੱਚ ਬੁਰਜ ਸੇਮਾ ਫਸਟ ਅਤੇ ਰਾਮਾ ਪਿੰਡ ਸੈਕਿੰਡ ਰਿਹਾ। ਖੋ-ਖੋ ਬੁਰਜ ਸੇਮਾ ਫਸਟ ਅਤੇ ਜਗਾ ਰਾਮ ਤੀਰਥ ਸੈਕਿੰਡ ਰਿਹਾ। ਜਿਮਨਾਸਟਿਕ ਤਲਵੰਡੀ ਸਾਬੋ ਫਸਟ ਰਾਮਾ ਪਿੰਡ ਸੈਕਿੰਡ, ਬੈਡਮਿੰਟਨ ਰਾਮਾਂ ਪਿੰਡ ਫਸਟ ਅਤੇ ਬੁਰਜ ਸੇਮਾ ਸੈਕਿੰਡ ਰਿਹਾ। ਯੋਗਾ ਟੀਮ ਬੰਗੀ ਕਲਾਂ ਫਸਟ ਅਤੇ ਜਗਾ ਰਾਮ ਤੀਰਥ ਸੈਕਿੰਡ ਰਹੀ। ਰਿਦਮਿਕ ਬੁਰਜ ਸੇਮਾ ਫਸਟ ਰਿਹਾ। ਰੱਸੀ ਟੱਪਣਾ ਤਲਵੰਡੀ ਸਾਬੋ ਫਸਟ ਅਤੇ ਰਾਮਾਂ ਪਿੰਡ ਸੈਕਿੰਡ ਰਿਹਾ। ਸਤਰੰਜ ਬੰਗੀ ਕਲਾਂ ਫਸਟ ਅਤੇ ਬੁਰਜ ਸੇਮਾਂ ਸੈਕਿੰਡ ਰਿਹਾ। ਸਕੇਟਿੰਗ ਤਲਵੰਡੀ ਸਾਬੋ ਫਸਟ ਅਤੇ ਰਾਮਾਂ ਪਿੰਡ ਸੈਕਿੰਡ ਰਿਹਾ। ਇਸ ਟੂਰਨਾਮੈਂਟ ਦੌਰਾਨ ਓਵਰਆਲ ਟਰਾਫੀ ਉੱਪਰ ਸੈਂਟਰ ਬੁਰਜ ਸੇਮਾ ਨੇ ਕਬਜ਼ਾ ਕੀਤਾ। ਸਟੇਜ ਦੀ ਕਾਰਵਾਈ ਜਗਸੀਰ ਸਿੰਘ ਸਹੋਤਾ ਹੈੱਡ ਟੀਚਰ ਲੇਲੇਵਾਲਾ ਅਤੇ ਭੋਲਾ ਰਾਮ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਗ੍ਰਾਮ ਪੰਚਾਇਤ ਲੇਲੇਵਾਲਾ, ਆਪ ਪਾਰਟੀ ਦੇ ਨਾਜਮ ਸਿੰਘ, ਸੀਐੱਚਟੀ ਵਿਜੇ ਕੁਮਾਰ, ਜਗਜੀਤ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਸੁਮਿਤ ਕੁਮਾਰ, ਗੁਰਦੀਪ ਸਿੰਘ, ਹੈੱਡ ਟੀਚਰ ਜਗਤਾਰ ਸਿੰਘ, ਗੁਰਦਰਸ਼ਨ ਸਿੰਘ, ਗੁਰਮੇਲ ਸਿੰਘ, ਗੁਰਬਾਜ ਸਿੰਘ, ਜਗਪਾਲ ਸਿੰਘ ਬੰਗੀ, ਗੁਰਿੰਦਰਪਾਲ ਕੌਰ, ਗੁਰਵਿੰਦਰ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ, ਗੁਰਨੈਬ ਸਿੰਘ, ਕੁਲਦੀਪ ਸਿੰਘ ਲਾਲੇਆਣਾ, ਰਣਜੀਤ ਸਿੰਘ ਬੰਗੀ, ਪਰਮਜੀਤ ਕੌਰ, ਰਵਿੰਦਰ ਸਿੰਘ ਜੋਧਪੁਰ, ਅਜੇ ਕੁਮਾਰ ਬੰਗੀ, ਸੰਜੀਵ ਕੁਮਾਰ, ਰੈਫਰੀ ਦੀ ਡਿਊਟੀ ਕੇਸਰ ਸਿੰਘ ਡੀਪੀ, ਗੁਰਜੰਟ ਸਿੰਘ ਡੀਪੀ, ਹਰਪਾਲ ਸਿੰਘ ਡੀਪੀ, ਹਰਵਿੰਦਰ ਸਿੰਘ ਡੀਪੀ, ਅਮਨਦੀਪ ਸਿੰਘ ਪੀਟੀਆਈ, ਕੁਲਵਿੰਦਰ ਸਿੰਘ ਪੀਟੀਆਈ, ਕਸ਼ਮੀਰ ਸਿੰਘ ਪੀਟੀਆਈ, ਅਮਰੀਕ ਰਾਣੀ ਪੀਟੀਆਈ, ਜਸਵੀਰ ਕੌਰ ਪੀਟੀਆਈ ਨੇ ਬਾਖੂਬੀ ਨਿਭਾਈ।


Spread the love
Scroll to Top