ਯੂਨੀਵਰਸਿਟੀ ਕਾਲਜ ਬੇਨੜਾ ਦੇ ਆਰਟਸ ਵਿਭਾਗ ਨੇ ਨਵੇਂ ਵਿਦਿਆਰਥੀਆਂ ਨੂੰ ਕੀਤੀ ਸਵਾਗਤੀ ਪਾਰਟੀ

Spread the love

ਹਰਪ੍ਰੀਤ ਕੌਰ ਬਬਲੀ/ ਧੂਰੀ 21 ਅਕਤੂਬਰ 2022

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪ੍ਰਿੰਸੀਪਲ ਡਾ ਬਾਲ ਕ੍ਰਿਸ਼ਨ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਸਵਾਗਤੀ ਪਾਰਟੀ ਕੀਤੀ ਗਈ। ਸੀਨੀਅਰ ਅਧਿਆਪਕ ਤੇ ਕਨਵੀਨਰ ਡਾ ਸੰਜੀਵ ਦੱਤਾ ਨੇ ਕਿਹਾ ਕਿ ਗ੍ਰੈਜੁਏਸ਼ਨ ਅਤੇ ਪੋਸਟ ਗ੍ਰੈਜੁਏਸ਼ਨ ਵਿਭਾਗ ਦੇ ਵਿਦਿਆਰਥੀਆਂ ਨੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਨੂੰ ਪਾਰਟੀ ਕਰਕੇ ਉਨ੍ਹਾਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਮਾਗਮ ਵਿੱਚ ਸ਼ਾਮਲ ਹੋਏ ਪੱਤਰਕਾਰਾਂ ਦਾ ਵੀ ਸਨਮਾਨਿਤ ਕਰਕੇ ਸਵਾਗਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਨੇ ਪਾਰਟੀ ਪ੍ਰਬੰਧਕ ਵਿਦਿਆਰਥੀਆਂ ਅਤੇ ਸਟਾਫ਼ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਗ੍ਰੈਜੁਏਸ਼ਨ ਤੇ ਪੋਸਟ ਗ੍ਰੈਜੁਏਸ਼ਨ ਦੇ ਵਿੱਚੋਂ ਗੁਰਧਿਆਨ ਸਿੰਘ ਤੇ ਹਰਸ਼ ਸਿੰਘ ਨੂੰ ਮਿਸਟਰ ਫਰੈੱਸ਼ਰ ਅਤੇ ਜਸਪ੍ਰੀਤ ਕੌਰ ਤੇ ਸਾਖਸ਼ੀ ਨੂੰ ਮਿਸ ਫਰੈੱਸ਼ਰ ਚੁਣੇ ਜਾਣ ਦੀ ਮੁਬਾਰਕਵਾਦ ਵੀ ਦਿੱਤੀ। ਇਸ ਸਮੇਂ ਸਮੂਹ ਅਧਿਆਪਨ ਤੇ ਗੈਰ–ਅਧਿਆਪਨ ਸਟਾਫ਼ ਹਾਜ਼ਰ ਸੀ।


Spread the love
Scroll to Top