ਸਿਹਤ ਵਿਭਾਗ ਵੱਲੋਂ ਆਇਓਡੀਨ ਦੀ ਕਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕਤਾ ਦਿਵਸ ਮਨਾਇਆ

Spread the love

 ਪੀਟੀ ਨਿਊਜ਼/ ਫਾਜ਼ਿਲਕਾ 21 ਅਕਤੂਬਰ 2022

ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਆਇਓਡੀਨ ਦੀ ਕਮੀ ਨਾਲ ਹੋਣ ਵਾਲੀਆਂ ਸਰੀਰਕ ਅਲਾਮਤਾਂ ਤੋਂ ਬਚਣ ਲਈ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਫਾਜ਼ਿਲਕਾ ਡਾ. ਸਤੀਸ਼ ਗੋਇਲ ਨੇ ਲੋਕਾਂ ਨੂੰ ਆਇਓਡੀਨ ਦੀ ਘਾਟ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੇ ਸਰੀਰਕ ਅਲਾਮਤਾਂ ਤੋਂ ਬਚਾਓ ਲਈ ਇਕ ਪੈਮਫਲੈਟ ਜਾਰੀ ਕਰਦੇ ਹੋਏ ਕਿਹਾ ਕਿ ਆਇਓਡੀਨ ਦੀ ਖਾਣੇ ਵਿੱਚ ਘਾਟ ਨਾਲ ਕਈ ਤਰ੍ਹਾਂ ਵਿਕਾਰ ਜਿਵੇਂ ਮੰਦਬੁੱਧੀ ਅਤੇ ਮਾਨਸਿਕ ਵਿਕਾਸ ਠੀਕ ਨਾ ਹੋਣਾ ਆਦਿ ਹੋ ਸਕਦੇ ਹਨ।

ਸਿਵਲ ਸਰਜਨ ਨੇ ਦੱਸਿਆ ਕਿ ਖਾਸ ਕਰਕੇ ਗਰਭਵਤੀ ਮਾਵਾਂ ਅਤੇ ਛੋਟੇ ਬੱਚਿਆਂ ਤੇ ਇਸਦਾ ਜ਼ਿਆਦਾ ਬੁਰਾ ਪ੍ਰਭਾਵ ਪੈਂਦਾ ਹੈ। ਇਸਦੇ ਨਾਲ ਬੱਚਿਆਂ ਵਿਚ ਬੌਨਾਪਨ, ਔਰਤਾਂ ਵਿਚ ਗਰਭਪਾਤ ਅਤੇ ਬੱਚਿਆਂ ਵਿੱਚ ਸਿੱਖਣ ਤਾਕਤ ਦੀ ਘਾਟ ਪੈਦਾ ਹੋ ਜਾਂਦੀ ਹੈ। ਕਿਉਂਕਿ ਆਇਓਡੀਨ ਦੀ ਘਾਟ ਇਕ ਪ੍ਰਮੁੱਖ ਸਿਹਤ ਸਮੱਸਿਆ ਹੈ। ਉਨ੍ਹਾਂ ਦੱਸਿਆ ਕਿ ਦੁਨੀਆ ਵਿਚ 1.5 ਅਰਬ ਲੋਕ ਇਸਦੇ ਖਤਰੇ ਹੇਠਾਂ ਹਨ। ਇਸ ਤੋਂ ਬਚਾਓ ਲਈ ਖਾਣੇ ਵਿਚ ਆਇਓਡੀਨ ਯੁਕਤ ਨਮਕ ਹੀ ਪ੍ਰਯੋਗ ਕਰਨਾ ਚਾਹੀਦਾ ਹੈ। ਇਸਦੇ ਪ੍ਰਯੋਗ ਨਾਲ ਗਰਭਪਾਤ, ਮਰੇ ਹੋਏ ਬੱਚੇ ਦੇ ਜਨਮ, ਜਨਮ ਸਮੇਂ ਬੱਚੇ ਨੂੰ ਹੋਣ ਵਾਲੀਆਂ ਅਲਾਮਤਾਂ, ਗਿਲਡ ਅਤੇ ਘੱਟ ਆਈ ਕਉ ਲੈਵਲ ਆਦਿ ਹੋਣ ਵਾਲੀਆਂ ਅਲਾਮਤਾਂ ਤੋਂ ਬਚਿਆ ਜਾ ਸਕਦਾ ਹੈ।

ਸਹਾਇਕ ਸਿਵਲ ਸਰਜਨ ਡਾ ਬਬੀਤਾ ਨੇ ਕਿਹਾ ਕਿ ਸਾਨੂੰ ਆਇਓਡੀਨ ਯੁਕਤ ਨਮਕ ਦੇ ਨਾਲ ਨਾਲ ਆਇਓਡੀਨ ਯੁਕਤ ਸਬਜੀਆਂ ਤੇ ਫਲ ਵੀ ਖਾਣੇ ਚਾਹੀਦੇ ਹਨ। ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਰਿਕੂ ਚਾਵਲਾ ਨੇ ਦੱਸਿਆ ਕਿ ਜੱਚਾ ਬੱਚਾ ਲਈ ਆਇਓਡੀਨ ਬਹੁਤ ਹੀ ਜਰੂਰੀ ਖੁਰਾਕੀ ਤੱਤ ਹੈ ਜਿਸਦਾ ਸਿੱਧਾ ਅਸਰ ਬੱਚੇ ਤੇ ਮਾਂ ਦੀ ਸਿਹਤ ਤੇ ਪੈਂਦਾ ਹੈ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਦੱਸਿਆ ਕੇ ਜਿੱਥੇ ਵੀ ਬੱਚਿਆਂ ਦਾ ਟੀਕਾਕਰਨ ਹੁੰਦਾ ਹੈ ਓਥੇ ਸਟਾਫ ਆਇਓਡੀਨ ਦੀ ਮਹੱਤਤਾ ਬਾਰੇ ਮਾਵਾਂ ਨੂੰ ਜਾਣਕਾਰੀ ਦਿੰਦੇ ਹਨ।


Spread the love
Scroll to Top