ਭਾਜਪਾ ਆਗੂ ਗਿਰਫਤਾਰ, EO ਦੀ ਕੁੱਟਮਾਰ ਕਰਨ ਦਾ ਦੋਸ਼

Spread the love

ਹਰਿੰਦਰ ਨਿੱਕਾ, ਬਰਨਾਲਾ 29 ਅਕਤੂਬਰ 2022

   ਤਿੰਨ ਦਿਨ ਪਹਿਲਾਂ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਨੂੰ ਦਫਤਰ ਵਿੱਚ ਘੇਰ ਕੇ ਕੁੱਟਮਾਰ ਕਰਨ ਦੇ ਦੋਸ਼ ਵਿੱਚ ਪੁਲਿਸ ਨੇ, ਭਾਜਪਾ ਯੁਵਾ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਤੇ ਕੌਂਸਲਰ ਸਰੋਜ ਰਾਣੀ ਦਾ ਬੇਟੇ ਨੀਰਜ ਜਿੰਦਲ ਨੂੰ ਦੇਰ ਸ਼ਾਮ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਵੀ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਪੁਲਿਸ ਨੇ ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਦੀ ਸ਼ਕਾਇਤ ਦੇ ਅਧਾਰ ਤੇ 26 ਅਕਤੂਬਰ ਨੂੰ ਭਾਜਪਾ ਆਗੂ ਨੀਰਜ ਜਿੰਦਲ ਅਤੇ ਅਕਾਲੀ ਆਗੂ ਤੇਜਿੰਦਰ ਸਿੰਘ ਸੋਨੀ ਜਾਗਲ ਦੇ ਖਿਲਾਫ ਐਫ.ਆਈ.ਆਰ. ਨੰਬਰ 473, ਅਧੀਨ ਜ਼ੁਰਮ 353/186/341/ 325/506/34 ਆਈਪੀਸੀ ਦੇ ਤਹਿਤ ਕੇਸ ਕੀਤਾ ਗਿਆ ਸੀ। ਕਾਰਜਸਾਧਕ ਅਫਸਰ ਨੇ ਕਥਿਤ ਦੋਸ਼ ਲਾਇਆ ਸੀ ਕਿ ਨੀਰਜ ਜਿੰਦਲ ਤੇ ਸੋਨੀ ਜਾਗਲ ਆਦਿ ਨੇ ਦਫਤਰ ਵਿੱਚ ਘੇਰ ਕੇ,ਉਸ ਦੀ ਕੁੱਟਮਾਰ ਕਰਕੇ, ਸਰਕਾਰੀ ਡਿਊਟੀ ਵਿੱਚ ਅੜਿੱਕਾ ਪਾਇਆ ਸੀ ਤੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਸਨ। ਐਸ.ਐਚ.ੳ. ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਨੀਰਜ ਜਿੰਦਲ ਨੂੰ ਗਿਰਫਤਾਰ ਕਰਕੇ, ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। 

ਰਾਜਸੀ ਕਿੱੜ ਕੱਢਣ ਲਈ, ਭਾਜਪਾ ਆਗੂ ਨੂੰ ਫਸਾਇਆ-ਧੀਰਜ ਦੱਧਾਹੂਰ 

ਭਾਜਪਾ ਦੇ ਬਰਨਾਲਾ ਵਿਧਾਨ ਸਭਾ ਹਲਕਾ ਇੰਚਾਰਜ ਅਤੇ ਭਾਜਪਾ ਦੇ ਆੜਤੀ ਐਸੋਸੀੇਏਸ਼ਨ ਵਿੰਗ ਦੇ ਸੂਬਾਈ ਪ੍ਰਧਾਨ ਧੀਰਜ ਧੱਦਾਹੂਰ ਨੇ ਨੀਰਜ ਜਿੰਦਲ ਦੀ ਗਿਰਫਤਾਰੀ ਨੂੰ ਰਾਜਸੀ ਕਿੱੜ ਕੱਢਣ ਦੀ ਕਾਰਵਾਈ ਕਰਾਰ ਦਿੱਤਾ ਹੈ।                                     ਦੱਧਾਹੂਰ ਨੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਗੱਦਿਉਂ ਲਾਹੁਣ ਲਈ, ਨੀਰਜ ਜਿੰਦਲ ਤੇ ਦਬਾਅ ਬਣਾ ਰਹੀ ਸੀ ਕਿ ਉਹ ਆਪਣੀ ਕੌਂਸਲਰ ਮਾਤਾ ਸਰੋਜ ਰਾਣੀ ਨੂੰ ਆਪ ਦੇ ਹੱਕ ਵਿੱਚ ਖੜ੍ਹਾ ਕਰੇ, ਪਰੰਤੂ ਨੀਰਜ ਜਿੰਦਲ ਨੇ ਅਜਿਹਾ ਕਰਨ ਤੋਂ ਸਾਫ ਨਾਂਹ ਕਰ ਦਿੱਤੀ ਸੀ। ਧੀਰਜ਼ ਦੱਧਾਹੂਰ ਨੇ ਕਿਹਾ ਕਿ ਪਿਛਲੇ ਦਿਨੀਂ ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਨੇ ਦਲਿਤ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਨੂੰ ਜਾਤੀ ਸੂਚਕ ਸ਼ਬਦ ਬੋਲੇ ਸੀ, ਇਸ ਮੌਕੇ ਨੀਰਜ ਜਿੰਦਲ ਅਤੇ ਅਕਾਲੀ ਆਗੂ ਸੋਨੀ ਜਾਗਲ ਹਾਜ਼ਿਰ ਸਨ ਤੇ ਦਲਿਤ ਕੌਂਸਲਰ ਦੇ ਮੌਕੇ ਦੇ ਗਵਾਹ ਸਨ। ਪਰੰਤੂ ਪ੍ਰਸ਼ਾਸ਼ਨ ਨੇ ਦਲਿਤ ਕੌਂਸਲਰ ਦੀ ਸ਼ਕਾਇਤ ਤੋਂ ਕਈ ਘੰਟੇ ਬਾਅਦ, ਉਲਟਾ ਕਾਰਜਸਾਧਕ ਅਫਸਰ ਦੀ ਸ਼ਕਾਇਤ ਤੇ ਨੀਰਜ਼ ਜਿੰਦਲ ਅਤੇ ਸੋਨੀ ਜਾਗਲ ਤੇ ਝੂਠਾ ਕੇਸ ਦਰਜ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਨੀਰਜ ਜਿੰਦਲ ਦੇ ਖਿਲਾਫ ਦਰਜ਼ ਕੀਤਾ ਪਰਚਾ ਤੇ ਗਿਰਫਤਾਰੀ, ਨਗਰ ਕੌਂਸਲ ਦੀ ਲੋਕਲ ਸਿਆਸਤ ਨਾ ਜੁੜਿਆ ਮੁੱਦਾ ਹੈ। ਜਿਸ ਤਰਾਂ ਦੀ ਲੜਾਈ ਕੌਸਲਰ ਲੜਨਗੇ,ਭਾਜਪਾ ਪੂਰੀ ਤਰਾਂ ਉਨਾਂ ਦਾ ਸਮਰਥਨ ਕਰੇਗੀ ਅਤੇ ਦਲਿਤ ਸਮਾਜ ਦੇ ਕੌਸਲਰ ਭੁਪਿੰਦਰ ਭਿੰਦੀ ਨੂੰ ਇਨਸਾਫ ਦਿਵਾਉਣ ਲਈ, ਭਾਜਪਾ ਹਰ ਤਰਾਂ ਦਾ ਯਤਨ ਕਰੇਗੀ। 

ਕਾਨੂੰਨ ਆਪਣਾ ਕੰਮ ਕਰਦੈ, ਕੋਈ ਰਾਜਸੀ ਕਿੜ ਨਹੀਂ-ਗੁਰਦੀਪ ਸਿੰਘ ਬਾਠ

ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਭਾਜਪਾ ਆਗੂ ਧੀਰਜ ਜਿੰਦਲ ਵੱਲੋਂ ਨੀਰਜ ਜਿੰਦਲ ਦੀ ਗਿਰਫਤਾਰੀ ਨੂੰ ਰਾਜਸੀ ਕਿੱੜ ਕਰਾਰ ਦੇਣਾ ਬੇਹੱਦ ਸ਼ਰਮਨਾਕ ਹੈ। ਬਾਠ ਨੇ ਕਿਹਾ ਕਿ ਇਹ ਕੇਸ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਨੇ ਦਰਜ਼ ਕਰਵਾਇਆ ਹੈ। ਇਸ ਨਾਲ ਆਪ ਦਾ ਕੋਈ ਸਬੰਧ ਨਹੀਂ। ਉਨਾਂ ਕਿਹਾ ਕਿ ਕਾਨੂੰਨ ਤੋਂ ਕੋਈ ਵੀ ਵਿਅਕਤੀ ਉੱਪਰ ਨਹੀਂ ਹੁੰਦਾ। ਕਾਨੂੰਨ ਹਮੇਸ਼ਾ ਆਪਣਾ ਕੰਮ ਕਰਦਾ ਹੈ। ਬਾਠ ਨੇ ਕਿਹਾ ਕਿ ਆਮ ਆਦਮੀ ਪਾਰਟੀ ਰਾਜਸੀ ਬਦਲਾਖੋਰੀ ਜਾਂ ਰਾਜਨੀਤੀ ਨੂੰ ਕਿੜਾਂ ਕੱਢਣ ਲਈ ਨਹੀਂ,ਸਗੋਂ ਸਮਾਜ ਸੇਵਾ ਕਰਨ ਲਈ ਵਰਤਦੀ ਹੈ। 


Spread the love
Scroll to Top