ਧੌਲਾ, ਕਾਹਨੇਕੇ, ਫਤਿਹਗੜ ਛੰਨਾ, ਬਰਨਾਲਾ, ਸੇਖਾ , ਠੀਕਰੀਵਾਲ ਆਦਿ ਪਿੰਡਾਂ ਚ ਪਰਾਲੀ ਦੀਆ ਗੱਠਾਂ ਬਣਾਉਣ ਦਾ ਉਪਰਾਲਾ ਜਾਰੀ
ਟਰਾਈਡੈਟ ਨੇ ਹੁਣ ਤੱਕ 1500 ਏਕੜ ਤੋਂ ਵਧੇਰੇ ਪਰਾਲੀ ਦੀਆਂ ਬਿਲਕੁਲ ਫ੍ਰੀ ਗੱਠਾਂ ਬਣਾਈਆਂ
ਪਿੰਡਾਂ ਦੇ ਸਰਪੰਚਾਂ, ਕਿਸਾਨਾਂ ਵਲੋਂ ਟਰਾਈਡੈਂਟ ਫਾਊਡੇਸਨ ਦੇ ਸੰਸਥਾਪਕ ਰਾਜਿੰਦਰ ਗੁਪਤਾ ਅਤੇ ਮੈਡਮ ਮਧੂ ਗੁਪਤਾ ਦਾ ਕੀਤਾ ਧੰਨਵਾਦ
ਸੋਨੀ ਪਨੇਸਰ , ਬਰਨਾਲਾ,2 ,ਨਵੰਬਰ 2022
ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਸ੍ਰੀ ਰਾਜਿੰਦਰ ਗੁਪਤਾ ਅਤੇ ਮੈਡਮ ਮਧੂ ਗੁਪਤਾ ਦੀ ਰਹਿਨੁਮਾਈ ਹੇਠ ਟਰਾਈਡੈਂਟ ਫਾਊਡੇਸਨ ਵੱਲੋਂ ਪਰਾਲੀ ਨਾ ਸਾੜਨ ਨੂੰ ਲੈ ਕੇ ਨੇੜਲੇ ਪਿੰਡਾ ਧੋਲਾ,ਕਾਹਨੇਕੇ,ਫਤਿਹਗੜਛੰਨਾ,ਬਰਨਾਲਾ,ਸੇਖਾ, ਠੀਕਰੀਵਾਲ ਆਦਿ ਚ ਆਧੁਨਿਕ ਵਿਧੀ ਨਾਲ ਪਰਾਲੀ ਦੀਆ ਗੱਠਾਂ ਬਣਾਉਣ ਦਾ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈ । ਜਿਕਰਯੋਗ ਹੈ ਕਿ ਟਰਾਈਡੈਟ ਵਲੋਂ ਹੁਣ ਤੱਕ 1500 ਏਕੜ ਤੋਂ ਵਧੇਰੇ ਪਰਾਲੀ ਦੀਆਂ ਬਿਲਕੁਲ ਫ੍ਰੀ ਪਰਾਲੀ ਗੱਠਾਂ ਬਣਾਉਣ ਦੇ ਨਾਲ ਲਗਾਤਾਰ ਹੋਰ ਬਣਾਉਣ ਦਾ ਕੰਮ ਚਲ ਰਿਹਾ ਹੈ। ਜਿਸ ਤਹਿਤ ਪਰਾਲੀ ਨਾ ਸਾੜਨ ਨੂੰ ਅਪਣਾ ਕਿਸਾਨ ਹੌਲੀ-ਹੌਲੀ ਖੇਤਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਨਵੇਂ ਤਰੀਕੇ ਅਪਣਾ ਰਹੇ ਹਨ।
ਟਰਾਈਡੈਂਟ ਫਾਉਂਡੇਸ਼ਨ ਸੀ.ਐੱਸ. ਆਰ ਹੈੱਡ ਨਵਰੀਤ ਧੀਰ ਨੇ ਦੱਸਿਆ ਕਿ ਟਰਾਈਡੈਂਟ ਫਾਊਡੇਸਨ ਗਰੁੱਪ ਵੱਲੋਂ ਸ਼ੁਰੂ ਕੀਤੀ ਇਕ ਸੰਸਥਾ ਹੈ,ਜੋ ਕਿ ਲੋਕਾਂ ਦੇ ਜੀਵਣ ਪੱਧਰ ਨੂੰ ਉੱਚਾ ਚੁੱਕਣ ਲਈ ਸਿੱਖਿਆ ਸਹਿਤ ਵਾਤਾਵਰਣ ਅਤੇ ਹੁਨਰ ਨੂੰ ਉੱਚਾ ਚੁੱਕਣ ਲਈ ਢੁਕਵੇਂ ਉਪਰਾਲੇ ਕਰ ਰਹੀ ਹੈ । ਟਰਾਈਡੈਟ ਫਾਉਡੇਸ਼ਨ ਵੱਲੋ ਸਵੱਛ ਭਾਰਤ ਅਭਿਆਨ ਦੇ ਨਾਲ ਤਾਲਮੇਲ ਕਰਕੇ ਇਕ ਹਰਿਆ ਭਰਿਆ ਅਤੇ ਸਹਿਤਮੰਦ ਭਾਰਤ ਲਈ ਕੰਮ ਕਰ ਰਹੇ ਹੈ। ਟਰਾਈਡੈਂਟ ਪਰਾਲੀ ਸਾੜਨ ਤੋਂ ਰੋਕਣ ਲਈ, ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰ ਰਹੀ ਹੈ।ਜਿਸ ਵਿਚ ਕਿਸਾਨ ਭਰਾਵਾ ਦੇ ਖੇਤਾ ਵਿਚ ਟਰਾਈਡੈਟ ਫਾਉਡੇਸ਼ਨ ਵੱਲੋ ਬਿਲਕੁਲ ਫ੍ਰੀ ਗੱਠਾਂ ਬਣਾ ਕੇ ਦਿਤੀਆ ਜਾ ਰਹੀਆ ਹਨ ਅਤੇ ਕਿਸੇ ਵੀ ਕਿਸਾਨ ਤੋ ਗੱਠਾਂ ਬਣਾਉਣ ਦੀ ਕੋਈ ਵੀ ਕੀਮਤ ਵਸੂਲ ਨਹੀ ਕੀਤੀ ਜਾਂਦੀ ।
ਟਰਾਈਡੈਂਟ ਦੇ ਇਸ ਉਪਰਾਲੇ ਤਹਿਤ ਸਰਪੰਚ ਕਾਹਨੇਕੇ ਸਤਨਾਮ ਸਿੰਘ,ਧੌਲਾ ਦੇ ਤਰਸੇਮ ਸਿੰਘ,ਹੀਰਾ ਸਿੰਘ ,ਗੁਰਮੇਲ ਸਿੰਘ ,ਸੁਖਪਾਲ ਸਿੰਘ .ਅਰਸ਼ਦੀਪ ਸਿੰਘ ਸਮੇਤ ਪਿੰਡ ਵਾਸੀ ਲਾਭ ਸਿੰਘ ਅਤੇ ਦਲੀਪ ਕੌਰ ਨੇ ਗੱਲ ਕਰਦਿਆ ਦੱਸਿਆ ਕਿ ਪਰਾਲੀ ਦੇ ਧੂਏ ਨਾਲ ਉਹਨਾ ਨੂੰ ਸਾਹੰ,ਦਮਾ,ਖਾਂਸੀ,ਨਜਲੇ ਅੱਖਾਂ ਦਾ ਮੱਚਣਾ, ਵਰਗੀਆ ਬਿਮਾਰੀਆ ਦਾ ਸਾਹਮਣਾ ਕਰਨਾ ਪੈਦਾ ਉਹ ਹਰ ਸਾਲ ਪਰਾਲੀ ਨੂੰ ਅੱਗ ਲਗਾ ਕੇ ਸਾੜ ਦਿੰਦੇ ਸੀ ਪਰ ਇਸ ਸਾਲ ਉਹਨਾ ਨੇ ਅਜਿਹਾ ਨਹੀ ਕੀਤਾ ,ਉਹਨਾ ਨੇ ਤਹਿ ਦਿਲ ਤੋ ਸ੍ਰੀ ਰਾਜਿੰਦਰ ਗੁਪਤਾ ਅਤੇ ਮੈਡਮ ਮਧੂ ਗੁਪਤਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਟਰਾਈਡੈਂਟ ਦੇ ਇਸ ਉਪਰਾਲੇ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ ਕਿਓਂ ਕਿ ਸਰਦੀਆਂ ਦੀ ਸ਼ੁਰੂਆਤ ਦੌਰਾਨ ਜ਼ਹਿਰੀਲੇ ਧੂੰਏਂ ਤੋਂ ਜਾਗਰੂਕਤਾ ਤਹਿਤ ਬਚਿਆ ਜਾ ਸਕਦਾ ਹੈ ! ਪਰਾਲੀ ਨੂੰ ਅੱਗ ਲਾਉਣ ਤੇ ਆਉਂਦੀ ਲਾਗਤ ਦੇ ਡਰੋਂ ਫੂਕ ਦਿੰਦੇ ਸੀ ਪਰੰਤੂ ਟਰਾਈਡੈਂਟ ਨੇ ਪਹਿਲ ਕਰਦਿਆਂ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ! ਟਰਾਈਡੈਂਟ ਫਾਊਂਡੇਸ਼ਨ,ਟਰਾਈਡੈਂਟ ਗਰੁੱਪ ਦੀ ( ਸੀ.ਐਸ.ਆਰ ) ਟੀਮ ਵਲੋਂ ਐਡ ਮਿਨ ਹੈੱਡ ਜਰਮਨਜੀਤ ਸਿੰਘ,ਰੁਪਿੰਦਰ ਕੌਰ ਦੱਸਿਆ ਕਿ ਟਰਾਈਡੈਂਟ ਫਾਊਂਡੇਸ਼ਨ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਤੇ ਵਾਤਾਵਰਨ ਦੀ ਸ਼ੁੱਧਤਾ ਤਹਿਤ ਕਿਸਾਨਾਂ ਨੂੰ ਮਸ਼ੀਨਰੀ ਨਾਲ ਲੈਸ ਕੀਤਾ ਹੈ ਜਿਸ ਨੇ ਵੱਖ ਵੱਖ ਪਿੰਡ ਧੌਲਾ, ਫਤਿਹਗੜ੍ਹ ਛੰਨਾ, ਸੰਘੇੜਾ, ਬਰਨਾਲਾ, ਕਾਨ੍ਹਕੇ, ਸੇਖਾ ਅਤੇ ਹੰਡਿਆਇਆ ਵਿੱਚ ਕੁੱਲ 2000 ਏਕੜ ਰਕਬੇ ਵਿੱਚ ਪਰਾਲੀ ਦਾ ਨਿਪਟਾਰਾ ਕੀਤਾ ਹੈ। ਜਦਕਿ ਪਰਾਲੀ ਦਾ ਕੁੱਲ ਵਜ਼ਨ 6000 ਟਨ ਹੈ। ਖੇਤਾਂ ਨੂੰ ਸਾਫ਼ ਕਰਨ ਦਾ ਪੂਰਾ ਖਰਚਾ ਵੀ ਟਰਾਈਡੈਂਟ ਫਾਊਂਡੇਸ਼ਨ ਵੱਲੋਂ ਚੁੱਕਿਆ ਜਾਵੇਗਾ। ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਮਸ਼ੀਨਾਂ ਵਿੱਚ ਰੀਪਰ/ਮਲਚਰ ਸ਼ਾਮਲ ਹਨ ਜੋ ਪੌਦੇ ਦੇ ਬਾਕੀ ਬਚੇ ਹਿੱਸੇ (ਸਟਬਲ) ਨੂੰ ਜ਼ੀਰੋ ਲੈਵਲ ਤੱਕ ਕੱਟ ਦਿੰਦੇ ਹਨ। ਮੇਕਰ ਮਸ਼ੀਨ ਫੈਲੇ ਹੋਏ ਸਟਬਲ ਦੀਆਂ ਢੇਰ ਵਾਲੀਆਂ ਲੇਨਾਂ ਬਣਾਉਂਦੀ ਹੈ ਅਤੇ ਬੇਲਰ ਮਸ਼ੀਨ ਜੋ ਲੇਨਾਂ ਤੋਂ ਪਰਾਲੀ ਇਕੱਠੀ ਕਰਦੀ ਹੈ ਅਤੇ ਹੱਥੀਂ ਲੋਡਿੰਗ ਲਈ ਵਰਗ ਜਾਂ ਗੋਲ ਗੱਠਾਂ ਬਣਾਉਂਦੀ ਹੈ। ਟਰਾਈਡੈਂਟ ਫਾਊਂਡੇਸ਼ਨ ਵੱਲੋਂ ਇਹ ਸਾਰੀ ਮਸ਼ੀਨਰੀ ਕਿਸਾਨਾਂ ਨੂੰ ਬਿਨਾਂ ਕਿਸੇ ਕੀਮਤ ਦੇ ਉਪਲਬਧ ਕਰਵਾਈ ਜਾਂਦੀ ਹੈ।