ਸੋਨੀ ਪਨੇਸਰ ,ਬਰਨਾਲਾ 3 ਨਵੰਬਰ 2022
ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਵੱਲੋਂ ਭਾਸ਼ਾ ਵਿਭਾਗ ਬਰਨਾਲਾ ਦੇ ਸਹਿਯੋਗ ਨਾਲ ਮਿੰਨੀ ਕਹਾਣੀ ਦਰਬਾਰ ਅਤੇ ਵਿਚਾਰ ਗੋਸ਼ਟੀ ਐਸ ਐਸ ਡੀ ਕਾਲਜ ਬਰਨਾਲਾ ਵਿਖੇ ਕੱਲ੍ਹ ਹੋਵੇਗੀ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਐਸ ਡੀ ਸਭਾ ਦੇ ਜਨਰਲ ਸੈਕਟਰੀ ਸ੍ਰੀ ਸ਼ਿਵ ਸਿੰਗਲਾ ਨੇ ਦੱਸਿਆ ਕਿ ਸਮਾਗਮ ਵਿਚ ਪੰਜਾਬੀ ਦੇ ਸਮਰੱਥ ਕਹਾਣੀਕਾਰ ਆਪਣੀਆਂ ਕਹਾਣੀਆਂ ਦਾ ਪਾਠ ਕਰਨਗੇ । ਸਮਾਗਮ ਵਿਚ ਉਘੇ ਕਹਾਣੀਕਾਰ ਤੇ ਆਲੋਚਕ ਨਿਰੰਜਣ ਬੋਹਾ ਮੁੱਖ ਮਹਿਮਾਨ, ਐਸ ਡੀ ਸਭਾ ਦੇ ਚੇਅਰਮੈਨ ਸ੍ਰੀ ਸ਼ਿਵਦਰਸ਼ਨ ਜੀ ਵਿਸ਼ੇਸ਼ ਮਹਿਮਾਨ ਅਤੇ ਕਹਾਣੀਕਾਰ ਦਰਸ਼ਨ ਜੋਗਾ ਪ੍ਰਧਾਨਗੀ ਕਰਨਗੇ। ਸਮਾਗਮ ਦੌਰਾਨ ਭਾਰਤ ਸਰਕਾਰ ਦੇ ਖੋਜਾਰਥੀ ਬੇਅੰਤ ਸਿੰਘ ਬਾਜਵਾ ਨੂੰ ਪੰਜਾਬੀ ਅਤੇ ਹਿੰਦੀ ਜਗਤ ਦੇ ਉੱਘੇ ਗਲਪਕਾਰ ਸ੍ਰੀ ਰਾਜ ਕੁਮਾਰ ਯਾਦਗਰੀ ਯੁਵਾ ਪੁਰਸਕਾਰ 2022 ਨਾਲ ਸਨਮਾਨਿਆ ਜਾਵੇਗਾ।