ਸੀਆਈਆਈ ਫਾਊਂਡੇਸ਼ਨ ਨੇ ਸਹਿਕਾਰੀ ਸਭਾਵਾਂ ਨੂੰ ਮੁਹੱਈਆ ਕਰਾਈ ਮਸ਼ੀਨਰੀ

Spread the love

ਰਘੁਵੀਰ ਹੈੱਪੀ/  ਬਰਨਾਲਾ, 3 ਨਵੰਬਰ 2022

ਸੀ.ਆਈ.ਆਈ. ਫਾਉਂਡੇਸ਼ਨ ਵਲੋਂ ਸਹਿਕਾਰੀ ਸਭਾ ਦੇ ਸਹਿਯੋਗ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਦੇ ਉਪਰਾਲੇ ਵਜੋਂ ਭੈਣੀ ਮਹਿਰਾਜ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਰਵਿਸ ਸਭਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਲਵਜੀਤ ਕਲਸੀ ਪੁੱਜੇ। ਇਸ ਮੌਕੇ ਸੰਬੋਧਨ ਕਰਦੇ ਹੋਏ ਮੈਡਮ ਲਵਜੀਤ ਕਲਸੀ ਨੇ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕੀਤੀ ਉਨ੍ਹਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲਿਆਂ ਬਾਰੇ ਦੱਸਿਆ।

ਇਸ ਮੌਕੇ ਸ੍ਰੀਮਤੀ ਸੀਮਾ ਅਰੋੜਾ ਸੀਈਓ ਸੀਆਈਆਈ ਫਾਉਂਡੇਸ਼ਨ ਵਲੋਂ ਉਨ੍ਹਾਂ ਦੀ ਫਾਉਂਡੇਸ਼ਨ ਦੁਆਰਾ ਵਾਤਾਵਰਨ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆ ਬਾਰੇ ਚਾਨਣਾ ਪਾਇਆ ਗਿਆ। ਫਾਊਂਡੇਸ਼ਨ ਵੱਲੋਂ ਗੁਡ ਈਅਰ ਕੰਪਨੀ ਦੇ ਸਹਿਯੋਗ ਨਾਲ ਬਰਨਾਲਾ ਜ਼ਿਲ੍ਹੇ ਦੀਆਂ 12 ਸਭਾਵਾਂ ਨੂੰ ਕੁੱਲ 36 ਮਸ਼ੀਨਾਂ ਪਰਾਲੀ ਪ੍ਰਬੰਧਨ ਲਈ ਦਿੱਤੀਆਂ ਗਈਆਂ।

ਇਸ ਮੌਕੇ ਸ੍ਰੀ ਰਾਜੇਸ਼ ਸ਼ਰਮਾ ਸੰਯੁਕਤ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਸ੍ਰੀ ਅਨੁਜ ਠੱਕਰ ਵਾਇਸ ਪ੍ਰੈਜ਼ੀਡੈਂਟ ਗੁਡ ਈਯਰ ਕੰਪਨੀ, ਸ੍ਰੀ ਵਰਿੰਦਰ ਕੁਮਾਰ ਮੁੱਖ ਖੇਤੀਬਾੜੀ ਅਫਸਰ,ਬਰਨਾਲਾ, ਸ੍ਰੀ ਹਰਜੀਤ ਸਿੰਘ ਭੰਦੋਲ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਬਰਨਾਲਾ ਅਤੇ ਤਪਾ ਉਚੇਰੇ ਤੌਰ ‘ਤੇ ਪਹੁੰਚੇ। ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਰਨਾਲਾ  ਸਾਂਝੇ ਯਤਨਾਂ ਨਾਲ ਪਰਾਲੀ ਪ੍ਰਬੰਧਨ ਵਿੱਚ ਸਹਿਯੋਗ ਦਾ ਸੱਦਾ।


Spread the love
Scroll to Top