ਪ੍ਰਧਾਨ ਮੰਤਰੀ ਐਂਪਲਾਇਮੈਂਟ ਜਨਰੇਸ਼ਨ ਪ੍ਰੋਗਰਾਮ ਦਾ ਲਾਹਾ ਲੈਣ ਦਾ ਸੱਦਾ

Spread the love

ਮੈਨੂੰਫੈਕਚਰਿੰਗ ਖੇਤਰ ਅਧੀਨ ਪ੍ਰੋਜੈਕਟ ਲਗਾਉਣ ਲਈ 50 ਲੱਖ ਤੱਕ ਦੇ ਕਰਜ਼ੇ ਦੀ ਸਹੂਲਤ: ਜੀਐਮ ਡੀਆਈਸੀ


ਰਵੀ ਸੈਣ , ਬਰਨਾਲਾ, 14 ਦਸੰਬਰ 2022
ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਬਰਨਾਲਾ ਸ੍ਰੀ ਪ੍ਰੀਤ ਮੁਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਰੋਜ਼ਗਾਰ ਦੇ ਵਧੇਰੇ ਮੌਕੇ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਐਂਪਲਾਇਮੈਂਟ ਜਨਰੇਸ਼ਨ ਪ੍ਰੋਗਰਾਮ ਤਹਿਤ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਯੋਜਨਾ ਅਮਲ ਵਿੱਚ ਲਿਆਂਦੀ ਗਈ।
ਇਸ ਸਕੀਮ ਤਹਿਤ ਮੈਨੂੰਫੈਕਚਰਿੰਗ ਖੇਤਰ ਅਧੀਨ ਪ੍ਰੋਜੈਕਟ ਲਗਾਉਣ ਲਈ 50 ਲੱਖ ਅਤੇ ਸਰਵਿਸ ਖੇਤਰ ਅਧੀਨ 20 ਲੱਖ ਰੁਪਏ ਦਾ ਕਰਜ਼ਾ ਹਾਸਲ ਕੀਤਾ ਜਾ ਸਕਦਾ ਹੈ। ਇਹ ਸਕੀਮ ਰਾਜ ਵਿੱਚ 3 ਏਜੰਸੀਆਂ  ਕੇ.ਵੀ.ਆਈ.ਸੀ, ਪੰਜਾਬ ਖਾਦੀ ਬੋਰਡ ਤੇ ਉਦਯੋਗ ਵਿਭਾਗ ਰਾਹੀਂ ਲਾਗੂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਹ ਸਕੀਮ ਜ਼ਿਲ੍ਹਾ ਪੱਧਰ ’ਤੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਬਣੀ ਟਾਸਕ ਫੋਰਸ ਕਮੇਟੀ ਵੱਲੋਂ ਲਾਗੂ ਕੀਤੀ ਜਾਂਦੀ ਹੈ ਅਤੇ  ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਨੂੰ ਬਤੌਰ ਨੋਡਲ ਅਫਸਰ ਨਾਮਜ਼ਦ ਕੀਤਾ ਗਿਆ ਹੈ। ਇਸ ਸਕੀਮ ਅਧੀਨ ਸ਼ਹਿਰੀ ਖੇਤਰ ਵਿੱਚ ਕੰਮ ਕਰਨ ਵਾਲੇ ਜਨਰਲ ਸ਼੍ਰੇਣੀ ਨਾਲ ਸਬੰਧੀ ਬਿਨੈਕਾਰਾਂ ਨੂੰ 15 ਫੀਸਦੀ ਅਤੇ ਐੱਸ.ਸੀ./ਐੱਸ.ਟੀ./ਔਰਤਾਂ /ਸਾਬਕਾ ਫੌਜੀ /ਓ.ਬੀ.ਸੀ. ਬਿਨੈਕਾਰਾਂ ਨੂੰ 25 ਫੀਸ਼ਦੀ ਸਬਸਿਡੀ ਦਿੱਤੀ ਜਾਂਦੀ ਹੈ। ਪੇਂਡੂ ਖੇਤਰ ਵਿੱਚ ਕੰਮ ਕਰਨ ਵਾਲੇ ਜਨਰਲ ਸ਼੍ਰੋਣੀ ਨਾਲ ਸਬੰਧਿਤ ਬਿਨੈਕਾਰਾਂ ਨੂੰ 25 ਫੀਸਦੀ ਅਤੇ ਰਾਖਵੀਂ ਸ਼੍ਰੇਣੀ ਵਾਲੇ ਬਿਨੈਕਾਰਾਂ ਨੂੰ 35 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਸਕੀਮ ਅਧੀਨ ਬਿਨੈਕਾਰ ਨੂੰ 2 ਲੱਖ ਰੁਪਏ ਤੋਂ ਵੱਧ ਕਰਜ਼ੇ ਲਈ ਈ.ਡੀ.ਪੀ. ਟਰੇਨਿੰਗ ਲੈਣੀ ਲਾਜ਼ਮੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ 10 ਲੱਖ ਤੋਂ ਵਧੇਰੇ ਵਾਲੀਆਂ ਮੈਨੁੰਫੈਕਚਰਿੰਗ ਯੂਨਿਟਾਂ ਅਤੇ 5 ਲੱਖ ਤੋਂ ਵਧੇਰੇ ਵਾਲੀਆਂ ਸਰਵਿਸ ਯੂਨਿਟਾਂ  ਲਈ ਵਿਦਿਅਕ ਯੋਗਤਾ ਘੱਟੋ-ਘੱਟ ਅੱਠਵੀਂ ਪਾਸ ਜ਼ਰੂਰੀ ਹੈ। ਇਸ ਸਕੀਮ ਲਈ www.kviconline.gov.in ਪੋਰਟਲ ’ਤੇ ਪੀ.ਐਮ.ਈ.ਜੀ.ਪੀ. ਸਕੀਮ ਅਧੀਨ ਅਪਲਾਈ ਕੀਤਾ ਜਾ ਸਕਦਾ ਹੈ। ਪ੍ਰਾਰਥੀ ਨੂੰ ਲੋੜੀਦੇ ਦਸਤਾਵੇਜ਼ਾਂ ਵਿੱਚ ਪ੍ਰੋਜੈਕਟ ਰਿਪੋਰਟ, ਯੋਗਤਾ ਸਰਟੀਫਿਕੇਟ, ਤਕਨੀਕੀ ਯੋਗਤਾ ਜੇਕਰ ਹੋਵੇ, ਰਿਹਾਇਸ਼ ਦਾ ਸਬੂਤ, ਕੰਮ ਕਰਨ ਵਾਲੀ ਥਾਂ ਦਾ ਸਬੂਤ, ਜਾਤੀ ਸਰਟੀਫਿਕੇਟ, ਅਧਾਰ ਕਾਰਡ, 1 ਫੋਟੋ ਲੋੜੀਂਦੇ ਹਨ।
ਉਨ੍ਹਾਂ ਦੱਸਿਆ ਕਿ ਚਾਹਵਾਨ ਬਿਨੈਕਾਰ ਸਬ ਡਿਵੀਜ਼ਨ ਪੱਧਰ ’ਤੇ ਨਿਯੁਕਤ ਪ੍ਰਸਾਰ ਅਫਸਰ ਜਾਂ ਦਫਤਰ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਰੈੱਡ ਕਰਾਸ ਭਵਨ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਸਬੰਧੀ ਤਾਲਮੇਲ ਕਰ ਸਕਦੇ ਹਨ। ਹੋਰ ਜਾਣਕਾਰੀ ਲਈ 9814107111 ਅਤੇ 7837252517, 9056350183 ’ਤੇ ਸੰਪਰਕ ਕੀਤਾ ਜਾ ਸਕਦਾ ਹੈ।


Spread the love
Scroll to Top