ਬਰਨਾਲਾ ਬਾਰ ਐਸੋਸੀਏਸ਼ਨ ਦੀ ਚੋਣ ਦਾ ਆਇਆ ਨਤੀਜ਼ਾ, ਹੋ ਗਈ ਉੱਪਰਲੀ ਥੱਲੇ,,,

Spread the love

513 ਵਕੀਲਾਂ ਨੇ ਲਿਆ ਵੋਟਿੰਗ ‘ਚ ਹਿੱਸਾ


ਹਰਿੰਦਰ ਨਿੱਕਾ, ਬਰਨਾਲਾ 16 ਦਸੰਬਰ 2022

   ਜਿਲ੍ਹਾ ਬਾਰ ਐਸੋਸੀਏਸ਼ਨ ਦੀ ਅੱਜ ਹੋਈ ਚੋਣ ਦਾ ਨਤੀਜ਼ਾ ਆ ਗਿਆ ਹੈ। ਚੋਣ ਨਤੀਜ਼ਿਆਂ ਅਨੁਸਾਰ ਐਡਵੋਕੇਟ ਨਿਤਿਨ ਬਾਂਸਲ ਨੇ ਪ੍ਰਧਾਨ , ਐਡਵੋਕੇਟ ਨਵੀਨ ਗਰਗ ਨੇ ਸੈਕਟਰੀ, ਐਡਵੋਕੇਟ ਨਿਰਭੈ ਸਿੰਘ ਸਿੱਧੂ ਨੇ ਮੀਤ ਪ੍ਰਧਾਨ ਅਤੇ ਐਡਵੋਕੇਟ ਸਰਬਜੀਤ ਸਿੰਘ ਨੇ ਆਪਣੇ ਵਿਰੋਧੀਆਂ ਨੂੰ ਪਟਕਣੀ ਦੇ ਕੇ, ਚੋਣ ਜਿੱਤ ਲਈ ਹੈ। ਬਾਰ ਕੌਂਸਲ ਵੱਲੋਂ ਇਹ ਚੋਣ ਕਰਵਾਉਣ ਲਈ ਬਾਰ ਐਸੋਸੀਏਸ਼ਨ ਦੇ 7 ਮੈਂਬਰਾਂ ਤੇ ਅਧਾਰਿਤ ਚੋਣ ਕਮੇਟੀ ਕਾਇਮ ਕੀਤੀ ਸੀ। ਚੋਣ ਕਮੇਟੀ ਦੇ ਆਰ.ੳ ਐਡਵੋਕੇਟ ਰਮੇਸ਼ ਕੁਮਾਰ ਗਰਗ ਦੀ ਅਗਵਾਈ ਵਿੱਚ ਕਾਇਮ ਚੋਣ ਕਮੇਟੀ ਵਿੱਚ ਐਡਵੋਕੇਟ ਕੁਲਵਿਜੇ ਸਿੰਘ , ਐਡਵੋਕੇਟ ਜਗਦੀਪ ਸਿੰਘ ਸੰਧੂ, ਐਡਵੋਕੇਟ ਰਣਜੀਤ ਸਿੰਘ , ਐਡਵੋਕੇਟ ਚੰਦਰ ਬਾਂਸਲ, ਐਡਵੋਕੇਟ  ਸੁਖਰਾਜ ਸਿੰਘ ਸਿੱਧੂ ਅਤੇ ਐਡਵੋਕੇਟ ਸਰਬਜੀਤ ਕੌਰ ਨੂੰ ਸ਼ਾਮਿਲ ਕੀਤਾ ਗਿਆ ਸੀ। ਚੋਣ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਕੁਲਵਿਜੇ ਸਿੰਘ ਨੇ ਦੱਸਿਆ ਕਿ ਅੱਜ ਹੋਈ ਵੋਟਿੰਗ ਵਿੱਚ ਕੁੱਲ 513 ਵਕੀਲਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।                                              ਪ੍ਰਧਾਨ ਦੀ ਚੋਣ ‘ਚ ਐਡਵੋਕੇਟ ਨਿਤਿਨ ਕੁਮਾਰ ਬਾਂਸਲ ਨੇ                                                         ਆਪਣੀ ਨਜ਼ਦੀਕੀ ਵਿਰੋਧੀ ਐਡਵੋਕੇਟ ਮਨਜੀਤ ਕੌਰ ਨੂੰ 126 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਐਡਵੋਕੇਟ ਨਿਤਿਨ ਬਾਂਸਲ ਨੂੰ 278 ਵੋਟਾਂ, ਐਡਵੋਕੇਟ ਮਨਜੀਤ ਕੌਰ ਨੂੰ 152 ਵੋਟਾਂ ਅਤੇ ਮੌਜੂਦਾ ਪ੍ਰਧਾਨ ਐਡਵੋਕੇਟ ਪੰਕਜ਼ ਬਾਂਸਲ ਨੂੰ ਸਿਰਫ 80 ਵੋਟਾਂ ਹੀ ਮਿਲੀਆਂ। ਮੀਤ ਪ੍ਰਧਾਨ ਦੀ ਚੋਣ ‘ਚ ਐਡਵੋਕੇਟ ਨਿਰਭੈ ਸਿੰਘ ਸਿੱਧੂ ਨੇ ਆਪਣੇ ਨੇੜਲੇ ਵਿਰੋਧੀ ਐਡਵੋਕੇਟ ਪੰਕਜ ਕੁਮਾਰ ਨੂੰ ਸਭ ਤੋਂ ਵੱਧ 162 ਵੋਟਾਂ ਦੇ ਅੰਤਰ ਨਾਲ ਹਰਾਇਆ । ਐਡਵੋਕੇਟ ਨਿਰਭੈ ਸਿੰਘ ਸਿੱਧੂ ਨੂੰ 292 ਵੋਟਾਂ , ਐਡਵੋਕੇਟ ਪੰਕਜ ਕੁਮਾਰ ਨੂੰ 130 ਅਤੇ ਐਡਵੋਕੇਟ ਸਾਹਿਲ ਰੁਹੇਜ਼ਾ ਨੂੰ 83 ਵੋਟਾਂ ਪ੍ਰਾਪਤ ਹੋਈਆਂ। ਸੈਕਟਰੀ ਦੀ ਚੋਣ ‘ਚ ਐਡਵੋਕੇਟ ਨਵੀਨ ਗਰਗ ਨੇ ਆਹਮੋ-ਸਾਹਮਣੇ ਹੋਈ ਟੱਕਰ ਵਿੱਚ ਐਡਵੋਕੇਟ ਸਾਮੰਤ ਗੋਇਲ ਨੂੰ 41 ਵੋਟਾਂ ਨਾਲ ਹਰਾ ਦਿੱਤਾ। ਐਡਵੋਕੇਟ ਨਵੀਨ ਗਰਗ ਨੂੰ 276 ਅਤੇ ਐਡਵੋਕੇਟ ਸੁਮੰਤ ਗੋਇਲ ਨੂੰ 235 ਵੋਟਾਂ ਮਿਲੀਆਂ। ਇਸੇ ਤਰਾਂ ਜੁਆਇੰਟ ਸੈਕਟਰੀ ਦੀ ਚੋਣ ਵਿੱਚ ਐਡਵੋਕੇਟ ਸਰਬਜੀਤ ਸਿੰਘ ਨੇ ਆਪਣੇ ਵਿਰੋਧੀ ਐਡਵੋਕੇਟ ਤਲਵਿੰਦਰ ਸਿੰਘ ਮਸੌਣ ਨੂੰ 90 ਵੋਟਾਂ ਨਾਲ ਹਰਾਇਆ। ਐਡਵੋਕੇਟ ਸਰਬਜੀਤ ਸਿੰਘ ਮਾਨ ਨੂੰ ਸਭ ਉਮੀਦਵਾਰਾਂ ਤੋਂ ਵੱਧ 301 ਵੋਟਾਂ ਅਤੇ ਐਡਵੋਕੇਟ ਤਲਵਿੰਦਰ ਸਿੰਘ ਨੂੰ 211 ਵੋਟਾਂ ਪ੍ਰਾਪਤ ਹੋਈਆਂ। ਚੋਣ ਕਮੇਟੀ ਮੈਂਬਰਾਂ ਨੇ ਸ਼ਾਂਤੀਪੂਰਣ ਚੋਣ ਲਈ ਸਾਰੇ ਹੀ ਮੈਂਬਰਾਂ ਅਤੇ ਉਮੀਦਵਾਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ । ਉਨ੍ਹਾਂ ਸਾਰੇ ਜੇਤੂ ਅਹੁਦੇਦਾਰਾਂ ਨੂੰ ਜਿੱਤ ਲਈ ਵਧਾਈ ਵੀ ਦਿੱਤੀ। ਉਨ੍ਹਾਂ ਉਮੀਦ ਕੀਤੀ ਕਿ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਨਵੀਂ ਟੀਮ ਬਾਰ ਐਸੋਸੀਏਸ਼ਨ ਦੀ ਬਿਹਤਰੀ ਲਈ ਹਮੇਸ਼ਾਂ ਯਤਨਸ਼ੀਲ ਰਹੇਗੀ।  


Spread the love
Scroll to Top