ਨਹਿਰੂ ਯੁਵਾ ਕੇਂਦਰ ਵਲੋਂ ਪਿੰਡ ਅਤੇ ਕਲਸਟਰ ਪੱਧਰੀ ਖੇਡ ਮੁਕਾਬਲੇ ਕਰਵਾਏ

Spread the love

ਹਰਿੰਦਰ ਨਿੱਕਾ , ਬਰਨਾਲਾ, 17 ਦਸੰਬਰ 2022 
    ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਪਿੰਡ ਅਤੇ ਕਲਸਟਰ ਪੱਧਰੀ ਖੇਡ ਮੁਕਾਬਲੇ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਢਿਲਵਾਂ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਕਾਲਜ ਢਿਲਵਾਂ ਵਿਖੇ ਕਰਵਾਇਆ ਗਿਆ।  ਟੂਰਨਾਮੈਂਟ ਵਿਚ ਮੁਖ ਮਹਿਮਾਨ ਵਜੋਂ ਕਾਲਜ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਰੱਖੜਾ ਨੇ ਸ਼ਿਰਕਤ ਕੀਤੀ। ਓਹਨਾ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਖੇਡਾਂ ਨੌਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਦਿਆਂ ਹਨ। ਕਲੱਬ ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ ਕਿ ਕਲੱਬ ਵਲੋਂ ਵੱਖ ਵੱਖ ਸਮੇਂ ਤੇ ਖੇਡਾਂ ਅਤੇ ਹੋਰ ਪ੍ਰੋਗਰਾਮ ਕਰਵਾਏ ਜਾਂਦੇ ਹਨ।
      ਟੂਰਨਾਮੈਂਟ ਵਿਚ ਕੱਬਡੀ, ਵਾਲੀਬਾਲ, ਬਾਸਕਿਟਬਾਲ, ਰਸਾਕਸੀ, ਦੌੜਾਂ, ਲੰਮੀ ਛਾਲ, ਉੱਚੀ ਛਾਲ ਦੇ ਦੋਵੇ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਕਰਵਾਏ ਗਏ। ਕੱਬਡੀ ਵਿਚ ਬਾਬਾ ਅਜੀਤ ਸਿੰਘ ਜੀ ਟੀਮ ਨੇ ਪਹਿਲਾ ਸਥਾਨ, ਬਾਬਾ ਫਤਿਹ ਸਿੰਘ ਜੀ ਟੀਮ ਨੇ ਦੂਜਾ, ਬਾਬਾ ਜ਼ੋਰਾਵਰ ਸਿੰਘ ਜੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਵਾਲੀਬਾਲ ਵਿਚ ਗੁਰੂ ਅਰਜਨ ਦੇਵ ਜੀ ਟੀਮ ਨੇ ਪਹਿਲਾ, ਗੁਰੂ ਅੰਗਦ ਦੇਵ ਜੀ ਟੀਮ ਨੇ ਦੂਜਾ, ਗੁਰੂ ਨਾਨਕ ਦੇਵ ਜੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। 100 ਮੀਟਰ ਦੌੜ ਵਿਚ ਪ੍ਰਭਜੋਤ ਸਿੰਘ ਨੇ ਪਹਿਲਾ, ਜਸਕਰਨ ਸਿੰਘ ਨੇ ਦੂਜਾ ਅਤੇ ਕੁਲਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਲੰਮੀ ਛਾਲ ਵਿਚ ਜਸਕਰਨ ਸਿੰਘ ਨੇ ਪਹਿਲਾ, ਪ੍ਰਭਜੋਤ ਸਿੰਘ ਨੇ ਦੂਜਾ, ਵਰੁਣ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। 200 ਮੀਟਰ ਦੌੜ ਵਿਚ ਬਲਜਿੰਦਰ ਸਿੰਘ ਨੇ ਪਹਿਲਾ, ਲਖਵੀਰ ਸਿੰਘ ਨੇ ਦੂਜਾ, ਪ੍ਰਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਬਾਸਕਿਟਬਾਲ ਗੇਮ ਵਿਚ ਭਗਤ ਸਿੰਘ ਜੀ ਟੀਮ ਪਹਿਲੇ ਸਥਾਨ ਤੇ, ਸੁਖਦੇਵ ਸਿੰਘ ਜੀ ਟੀਮ ਦੂਜੇ ਸਥਾਨ ਤੇ, ਰਾਜਗੁਰੂ ਜੀ ਟੀਮ ਤੀਜੇ ਸਥਾਨ ਤੇ ਰਹੀ।                                 
          ਕੁੜੀਆਂ ਦੇ ਰਸਾਕਸੀ ਮੁਕਾਬਲੇ ਵਿਚ ਬਾਬਾ ਜ਼ੋਰਾਵਰ ਸਿੰਘ ਜੀ ਟੀਮ ਨੇ ਪਹਿਲਾ ਸਥਾਨ, ਬਾਬਾ ਫਤਿਹ ਸਿੰਘ ਜੀ ਟੀਮ ਨੇ ਦੂਜਾ ਸਥਾਨ ਅਤੇ ਬਾਬਾ ਅਜੀਤ ਸਿੰਘ ਜੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। 100 ਮੀਟਰ ਦੌੜ ਵਿਚ ਨਰਿੰਦਰ ਕੌਰ ਨੇ ਪਹਿਲਾ, ਸੰਦੀਪ ਕੌਰ ਨੇ ਦੂਜਾ, ਜਸਵਿੰਦਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਲੰਮੀ ਛਾਲ ਵਿਚ ਨਰਿੰਦਰ ਕੌਰ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ, ਕਮਲਜੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 200 ਮੀਟਰ ਦੌੜ ਵਿਚ ਨਵਜੋਤ ਕੌਰ ਨੇ ਪਹਿਲਾ, ਰਾਜਵੀਰ ਕੌਰ ਨੇ ਦੂਜਾ ਅਤੇ ਸੰਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਟੂਰਨਾਮੈਂਟ ਵਿਚ ਰੈਫਰੀ ਦੀ ਭੂਮਿਕਾ ਪ੍ਰਗਟ ਸਿੰਘ ਅਤੇ ਜੋਗਾ ਸਿੰਘ ਨੇ ਨਿਭਾਈ। ਇਸ ਮੌਕੇ ਹਰਕੀਰਤ ਸਿੰਘ, ਹਰਜੀਤ ਸਿੰਘ, ਪ੍ਰੋ ਗੁਰਪ੍ਰੀਤ ਸਿੰਘ, ਪ੍ਰੋ ਅਮਨਦੀਪ ਕੌਰ, ਗੁਰਪ੍ਰੀਤ ਕੌਰ, ਹਰਦੀਪ ਸਿੰਘ ਭੂੰਦੜ, ਅੰਮ੍ਰਿਤ ਸਿੰਘ, ਬਲਜਿੰਦਰ ਕੌਰ, ਜੀਵਨ ਸਿੰਘ, ਰਘਵੀਰ ਸਿੰਘ, ਨਵਰਾਜ ਸਿੰਘ ਆਦਿ ਹਾਜ਼ਿਰ ਸਨ।

Spread the love
Scroll to Top