Skip to content
ਛੋਟੀ ਉਮਰੇ ਵਿਆਹ ਕਰਵਾਉਣ ਦੇ ਚੱਕਰ ‘ਚ 3 ਖਿਲਾਫ ਮਾਮਲਾ ਦਰਜ
ਬਿੱਟੂ ਜਲਾਲਾਬਾਦੀ ,ਫਾਜ਼ਿਲਕਾ 10 ਜਨਵਰੀ 2023
ਘੱਟ ਉਮਰ ਦੇ ਲੜਕੇ ਦਾ ਵਿਆਹ ਕਰਵਾਉਣ ਦੇ ਦੋਸ਼ ਵਿਚ ਪੁਲਿਸ ਵੱਲੋਂ ਸਰਬਜੀਤ ਹੈਡ ਗ੍ਰੰਥੀ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਫਾਜ਼ਿਲਕਾ, ਹਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਫਾਜ਼ਿਲਕਾ ਤੇ ਵਿਆਹ ਕਰਵਾਉਣ ਵਾਲੇ ਨੌਜਵਾਨ ਸੰਦੀਪ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਜ਼ਿਲ੍ਹਾ ਤੇ ਸੈਸ਼ਨ ਜੱਜ ਫਾਜ਼ਿਲਕਾ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਸੁਣਾਏ ਹੁਕਮਾਂ ਮਗਰੋਂ ਰੀਡਰ ਜ਼ਿਲ੍ਹਾ ਤੇ ਸੈਸ਼ਨ ਜੱਜ ਸਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ।ਵਿਆਹ ਕਰਵਾਉਣ ਵਾਲੇ ਲੜਕੇ ਸੰਦੀਪ ਕੁਮਾਰ ਦੀ ਉਮਰ 20 ਸਾਲ ਹੈ। ਜਦਕਿ ਮੈਰਿਜ ਐਕਟ ਅਨੁਸਾਰ ਲੜਕੇ ਦੇ ਵਿਆਹ ਦੀ ਉਮਰ 21 ਸਾਲ ਤੇ ਕੁੜੀ ਦੀ ਉਮਰ 18 ਸਾਲ ਹੋਣੀ ਲਾਜਮੀ ਹੈ। ਇਸ ਤਰ੍ਹਾਂ ਉਕਤ ਕੇਸ ਵਿਚ ਬਾਲ ਵਿਆਹ ਮਨਾਹੀ ਐਕਟ ਦੀ ਉਲੰਘਣਾ ਕਰਨ ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਗ੍ਰੰਥੀ ਦਾ ਦੋਸ਼ ਹੈ ਕਿ ਉਸ ਨੇ ਛੋਟੀ ਉਮਰ ਦੇ ਲੜਕੇ ਦਾ ਆਨੰਦ ਕਾਰਜ ਕਰਵਾਇਆ ਅਤੇ ਪ੍ਰਧਾਨ ਨੇ ਆਪਣੇ ਦਸਤਖਤਾਂ ਹੇਠ ਗੁਰਦੁਆਰਾ ਸਾਹਿਬ ਵੱਲੋਂ ਮੈਰਿਜ ਹੋਣ ਸਬੰਧੀ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ ਸੀ।