ਡੇਅਰੀ ਫਾਰਮਿੰਗ ਦੇ ਸਿਖਿਆਰਥੀਆਂ ਨੂੰ ਸਿਖਲਾਈ ਉਪਰੰਤ ਵੰਡੇ ਸਰਟੀਫ਼ਿਕੇਟ

Spread the love

ਰਵੀ ਸੈਣ , ਬਰਨਾਲਾ, 13 ਜਨਵਰੀ 2023
      ਐਸ.ਬੀ.ਆਈ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਕੇਂਦਰ (ਆਰ- ਸੇਟੀ) ਬਰਨਾਲਾ ਵੱਲੋਂ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ ਆਪਣੇ ਪੈਰ੍ਹਾਂ ਤੇ ਖੜ੍ਹੇ ਹੋ ਕੇ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ।
ਇਸ ਸੰਸਥਾ ਵੱਲੋਂ ਸਟੇਟ ਬੈਂਕ ਆਫ ਇੰਡਿਆ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ 10 ਦਿਨਾਂ ਦਾ ਡੇਅਰੀ ਫਾਰਮਿੰਗ ਦਾ ਕੋਰਸ ਪੂਰਾ ਕੀਤਾ ਗਿਆ। ਇਸ ਟ੍ਰੇਨਿੰਗ ਪੋ੍ਰਗਰਾਮ ਵਿੱਚ ਤਕਰੀਬਨ 20 ਸਿਖਿਆਰਥੀਆਂ ਨੇ ਹਿੱਸਾ ਲਿਆ ਜਿਸ ਵਿੱਚ ਲੜਕੇ-ਲੜਕੀਆਂ ਸ਼ਾਮਿਲ ਸਨ।
    ਇਸ ਸਰਟੀਫ਼ਿਕੇਟ ਵੰਡ ਸਮਾਰੋਹ ਵਿੱਚ ਸ਼੍ਰੀ ਵਿਜੈ ਦਈਆਂ (ਚੀਫ਼ ਮੈਨੇਜਰ, ਸ਼ੈਲਜ਼, ਐਸ.ਬੀ.ਆਈ. ਆਰ.ਬੀ.ਓ, ਬਰਨਾਲਾ) ਨੇ ਸਿਖਿਆਰਥੀਆਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਅਤੇ ਸਵੈ ਰੋਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਦੇ ਚਾਹਵਾਨ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਸਰਟੀਫ਼ਿਕੇਟ ਵੰਡੇ। ਇਸ ਸਮਾਰੋਹ ਵਿੱਚ ਐਸ.ਬੀ.ਆਈ ਆਰ-ਸੇਟੀ ਦਾ ਸਮੂਹ ਸਟਾਫ਼ ਵੀ ਹਾਜ਼ਿਰ ਸੀ।


Spread the love
Scroll to Top