ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਕੇ ਸੜ੍ਹਕੀ ਹਾਦਸਿਆਂ ਨੂੰ ਰੋਕਿਆ ਜਾਵੇ-ਐੱਸ. ਡੀ. ਐੱਮ

Spread the love

ਐੱਸ.ਡੀ.ਐੱਮ ਵਲੋਂ ਟਰੈਕਟਰ ਟਰਾਲੀਆਂ, ਟੈਮਪੁ ਉੱਤੇ ਰਿਫਲੈਕਟਰ ਲਗਾਏ
ਰਘਵੀਰ ਹੈਪੀ , ਬਰਨਾਲਾ, 13 ਜਨਵਰੀ 2023 
   ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਕੌਮੀ ਸੜ੍ਹਕ ਸੁਰੱਖਿਆ ਸਪਤਾਹ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਐੱਸ. ਡੀ. ਐੱਮ ਬਰਨਾਲਾ ਅਤੇ ਤਪਾ ਸ਼੍ਰੀ ਗੋਪਾਲ ਸਿੰਘ ਨੇ ਬਰਨਾਲਾ – ਹੰਡਿਆਇਆ ਸੜਕ ਉੱਤੇ ਵੱਖ-ਵੱਖ ਵਾਹਨਾਂ ‘ਤੇ ਰਿਫਲੈਕਟਰ ਸਟਿੱਕਰ ਲਗਾਏ । ਸ਼੍ਰੀ ਗੋਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ 17 ਜਨਵਰੀ ਤੱਕ ਕੌਮੀ ਸੜਕ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਜਾਗਰੂਕ ਕਰਕੇ ਸੜਕੀ ਹਾਦਸਿਆਂ ਨੂੰ ਠੱਲ ਪਾ ਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।                           
     ਸਟਿੱਕਰ ਲਗਾਉਣ ਮੌਕੇ ਸ਼੍ਰੀ ਗੋਪਾਲ ਸਿੰਘ ਨੇ ਵੱਖ ਵੱਖ ਵਾਹਨਾਂ ਦੇ ਡ੍ਰਾਇਵਰਾਂ ਨੂੰ ਅਪੀਲ ਕੀਤੀ ਕਿ ਉਹ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ, ਜਿਸ ਨਾਲ ਸੜ੍ਹਕੀ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ। ਟਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹੀ ਕਈ ਤਰ੍ਹਾਂ ਦੇ ਸੜਕੀ ਹਾਦਸੇ ਵਾਪਰਦੇ ਹਨ, ਜਿਨ੍ਹਾਂ ਦੀ ਲਪੇਟ ਵਿਚ ਆਏ ਵਿਅਕਤੀ ਨੂੰ ਜਾਨ ਤੋਂ ਹੱਥ ਧੋਣੇ ਪੈਂਦੇ ਹਨ।                          ਉਹਨਾਂ ਕਿਹਾ ਕਿ ਧੁੰਦ ਦੇ ਦਿਨਾਂ ਚ ਲੋਕ ਆਪਣੇ ਵਾਹਨ ਧਿਆਨ ਨਾਲ ਚਲਾਉਣ। ਸ਼੍ਰੀ ਗੋਪਾਲ ਸਿੰਘ ਨੇ ਟ੍ਰੈਫਿਕ ਪੁਲਿਸ ਬਰਨਾਲਾ, ਜ਼ਿਲ੍ਹਾ ਚਾਈਲਡ ਪ੍ਰੋਟੈਕਸ਼ਨ ਅਫਸਰ ਅਭਿਸ਼ੇਸਕ ਸਿੰਗਲਾ, ਸਕੱਤਰ ਰੇਡ ਕ੍ਰਾਸ ਸੋਸਾਇਟੀ ਸਰਵਣ ਸਿੰਘ ਨਾਲ ਲਗਭਗ 50 ਵਾਹਨਾਂ ਉੱਤੇ ਰਿਫਲੈਕਟਰ ਸਟਿੱਕਰ ਲਗਾਏ ।


Spread the love
Scroll to Top