ਜ਼ਿਲ੍ਹਾ ਪ੍ਰਬੰਧਕੀ ਕੰਪਲੈਸਕ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਚੀਨੀ ਡੋਰ ਖ਼ਿਲਾਫ਼ ਰੈਲੀ

Spread the love

ਚੀਨੀ ਡੋਰ ਦੀ ਵਰਤੋਂ ਨਾ ਕਰਨ ਦਾ ਦਿੱਤਾ ਸੁਨੇਹਾ


ਰਘਵੀਰ ਹੈਪੀ , ਬਰਨਾਲਾ, 25 ਜਨਵਰੀ 2023
       ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਕਚਹਿਰੀ ਚੌਕ ਤੱਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਵੱਲੋਂ ਕੀਤੀ ਗਈ।
   ਇਸ ਰੈਲੀ ’ਚ ਸ਼ਾਮਲ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ, ਯੁਵਕ ਸੇਵਾਵਾਂ ਵਲੰਟੀਅਰਾਂ ਨੇ ਜਿੱਥੇ ਖੁਦ ਚੀਨੀ ਡੋਰ ਦੇ ਬਾਈਕਾਟ ਸਬੰਧੀ ਪ੍ਰਣ ਲਿਆ, ਉਥੇ ਦੂਜਿਆਂ ਨੂੰ Çਂੲਹ ਡੋਰ ਨਾ ਵਰਤਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਲੋਕ ਸੰਪਰਕ ਅਫਸਰ ਮੇਘਾ ਮਾਨ ਨੇ ਕਿਹਾ ਕਿ ਸਾਨੂੰ ਆਪਣਾ ਫਰਜ਼ ਪਛਾਣਨਾ ਚਾਹੀਦਾ ਹੈ ਤੇ ਆਪਣੇ ਸ਼ੌਕ ਲਈ ਦੂਜਿਆਂ ਦਾ ਨੁਕਸਾਨ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਰੋਜ਼ਾਨਾ ਸਵੇਰ ਦੀ ਸਭਾ ’ਚ ਵਿਦਿਆਰਥੀਆਂ ਨੂੰ ਚੀਨੀ ਡੋਰ ਨਾ ਵਰਤਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਖ਼ਜ਼ਾਨਾ ਅਫਸਰ ਬਲਵੰਤ ਸਿੰੰਘ ਨੇ ਦੱਸਿਆ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚੀਨੀ ਡੋਰ ਵਰਤਣ ਤੋਂ ਵਰਜਣ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਵੱਲੋਂ ਚੀਨੀ ਡੋਰ ਵੇਚਣ, ਖਰੀਦਣ, ਵਰਤਣ ਤੇ ਸਟੋਰ ਕਰਨ ’ਤੇ ਪਾਬੰਦੀ ਲਾਈ ਹੋਈ ਹੈ, ਇਸ ਦੇ ਬਾਵਜੂਦ ਕੁਝ ਲੋਕ ਲਾਲਚ ਵਸ ਇਸਦੀ ਵਿਕਰੀ ਕਰਕੇ ਮਨੁੱਖੀ ਜਾਨਾਂ ਤੇ ਪੰਛੀਆਂ ਦਾ ਨੁਕਸਾਨ ਕਰ ਰਹੇ ਹਨ।
     ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਗਬਾਨੀ ਅਫਸਰ ਨਰਪਿੰਦਰਜੀਤ ਕੌਰ, ਜ਼ਿਲ੍ਹਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ, ਜ਼ਿਲ੍ਹਾ ਖੋਜ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ, ਸਹਾਇਕ ਲੋਕ ਸੰਪਰਕ ਅਫਸਰ ਜਗਬੀਰ ਕੌਰ, ਸ੍ਰੀ ਰਾਜੇਸ਼ ਭੁਟਾਨੀ, ਜੁਨਿੰਦਰ ਜੋਸ਼ੀ, ਯੁਵਕ ਸੇਵਾਵਾਂ ਤੋਂ ਲਵਪ੍ਰੀਤ ਸਿੰਘ ਤੇ ਹੋਰ ਵਲੰਟੀਅਰ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।    
ਚੀਨੀ ਡੋਰ ਵਿਰੁੱਧ ਮੁਹਿੰਮ: ਨਗਰ ਕੌਂਸਲ ਨੇ ਫਲਾਈਓਵਰ ਦੇ ਪੋਲਾਂ ’ਤੇ ਲਗਵਾਈ ਤਾਰ           
    ਚੀਨੀ ਡੋਰ ਤੋਂ ਵਾਹਨ ਚਾਲਕਾਂ ਦੀ ਸੁਰੱਖਿਆ ਵਾਸਤੇ ਉਪਰਾਲਾ ਕਰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਤਹਿਤ ਨਗਰ ਕੌਂਸਲ ਬਰਨਾਲਾ ਵੱਲੋਂ ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਦੀ ਅਗਵਾਈ ’ਚ ਸ਼ਹਿਰ ਦੇ ਫਲਾਈਓਵਰਾਂ ਦੇ ਪੋਲਾਂ ’ਤੇ ਤਾਰ ਨਾਲ ਸੁਰੱਖਿਆ ਘੇਰਾ ਬਣਾਇਆ ਗਿਆ। ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਨੇ ਦੱਸਿਆ ਕਿ ਬਸੰਤ ਮੌਕੇ ਪੁਲਾਂ ’ਤੇ ਚੀਨੀ ਡੋਰ ਤੋਂ ਨੁਕਸਾਨ ਤੋਂ ਬਚਾਅ ਵਾਸਤੇ ਕਚਹਿਰੀ ਚੌਕ ਤੋਂ ਬਾਜ਼ਾਰ ਵਾਲੇ ਫਲਾਈਓਵਰ ਅਤੇ ਬਾਜਾਖਾਨਾ ਰੋਡ ਵਾਲੇ ਫਲਾਈਓਵਰ ’ਤੇ ਤਾਰ ਲਗਵਾਈ ਗਈ ਹੈ।
ਚੀਨੀ ਡੋਰ ਖ਼ਿਲਾਫ਼ ਨੁੱਕੜ ਨਾਟਕ ਖੇਡਿਆ
   ਇਸ ਦੌਰਾਨ ਚੀਨੀ ਡੋਰ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਦੀ ਮੁਹਿੰਮ ’ਚ ਸਹਿਯੋਗ ਦਿੰਦਿਆਂ ਠੀਕਰਵਾਲਾ ਦੀ ਟੀਮ ਵੱਲੋਂ ਕਾਲਾ ਨਹਿਰ ਦੀ ਅਗਵਾਈ ’ਚ ਤਹਿਸੀਲ ਕੰਪਲੈਕਸ ਬਰਨਾਲਾ ਨੇੜੇ ਨੁੱਕੜ ਨਾਟਕ ਖੇਡਿਆ ਗਿਆ ਤੇ ਚੀਨੀ ਡੋਰ ਖ਼ਿਲਾਫ਼ ਜਾਗਰੂਕ ਕੀਤਾ ਗਿਆ ਹੈ।                                                 
 


Spread the love
Scroll to Top