ਹਰਸ਼ਿਲ ਗਰਗ ਨੇ ਸਾਥੀਆਂ ਸਣੇ ਫੜਿਆ BJP ਦਾ ਪੱਲਾ

Spread the love

ਕੇਵਲ ਸਿੰਘ ਢਿੱਲੋਂ ਦੀ ਅਗਵਾਈ ‘ਚ ,ਹਲਕਾ ਬਰਨਾਲਾ ਵਿੱਚ ਭਾਜਪਾ ਨੂੰ ਮਿਲਿਆ ਵੱਡਾ ਬਲ
ਰਘਵੀਰ ਹੈਪੀ , ਬਰਨਾਲਾ 28 ਜਨਵਰੀ 2023

     ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਦਿਨੋਂ ਦਿਨ ਵੱਡਾ ਬਲ ਮਿਲ ਰਿਹਾ ਹੈ। ਇਸੇ ਤਹਿਤ ਅੱਜ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਨੂੰ ਉਸ ਸਮੇਂ ਵੱਡਾ ਸਮਰੱਥਨ ਮਿਲਿਆ­ । ਜਦੋਂ ਨੌਜਵਾਨ ਆਗੂ ਹਰਸ਼ਲ ਗਰਗ ਦੀ ਅਗਵਾਈ ਵਿੱਚ ਉਸ ਦੇ ਵੱਡੀ ਗਿਣਤੀ ਵਿੱਚ ਸਾਥੀਆਂ ਨੇ ਭਾਜਪਾ ਯੁਵਾ ਮੋਰਚਾ ਵਿੱਚ ਸ਼ਮੂਲੀਅਤ ਕਰ ਲਈ। ਇਹਨਾਂ ਨੌਜਵਾਨਾਂ ਨੂੰ ਅੱਜ ਚੰਡੀਗੜ੍ਹ ਬੀਜੇਪੀ ਦਫ਼ਤਰ ਵਿੱਚ ਪਾਰਟੀ  ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ­ ਸੂਬਾ ਆਗੂ ਸੁਭਾਸ਼ ਸ਼ਰਮਾ ਅਤੇ ਬੀਜੇਪੀ ਯੁਵਾ ਮੋਰਚਾ ਆਗੂ ਕੰਵਰਦੀਪ ਟੌਹੜਾ ਨੇ ਭਾਜਪਾ ਵਿੱਚ ਸ਼ਾਮਲ ਕਰਵਾਇਆ।
    ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਦੀ ਬੀਜੇਪੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਖੁਸ਼ ਹਨ। ਇਸੇ ਤਹਿਤ ਹੀ ਪੰਜਾਬ ਵਿੱਚ ਭਾਜਪਾ ਦਾ ਕਾਫਲਾ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਅੱਜ ਇਸੇ ਲੜੀ ਤਹਿਤ ਨੌਜਵਾਨ ਆਗੂ ਹਰਸ਼ਲ ਗਰਗ ਨੇ ਆਪਣੀ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ­ ਜਿਹਨਾਂ ਦਾ ਅਸੀਂ ਖੁੱਲ੍ਹੇ ਦਿਲ ਨਾਲ ਸਵਾਗਤ ਕਰ ਰਹੇ ਹਾਂ। ਇਹਨਾਂ ਸਾਰੇ ਨੌਜਵਾਨਾਂ ਨੂੰ ਬੀਜੇਪੀ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।
    ਉਹਨਾਂ ਕਿਹਾ ਕਿ ਅੱਜ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਿਰਾਸ਼ ਹਨ ਅਤੇ ਭਾਜਪਾ ਵਰਗੀ ਵਿਕਾਸ ਦੀ ਸੋਚ ਵਾਲੀ ਪਾਰਟੀ ਦੀ ਸਰਕਾਰ ਬਨਣੀ ਲੋਚ ਰਹੇ ਹਨ। ਪੰਜਾਬ ਦਾ ਭਲਾ ਸਿਰਫ ਤੇ ਸਿਰਫ ਭਾਜਪਾ ਹੀ ਕਰ ਸਕਦੀ ਹੈ। ਉਹਨਾਂ ਕਿਹਾ ਕਿ ਸੂਬੇ ਦੇ ਲੋਕ ਆਪ ਸਰਕਾਰ ਸਮੇਤ ਸਾਰੀਆਂ ਪਾਰਟੀਆਂ ਤੋਂ ਨਿਰਾਸ਼ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਜਿਤਾਉਣ ਲਈ ਤਿਆਰ ਬੈਠੇ ਹਨ। ਇਸ ਮੌਕੇ ਨਵਨੀਤ ਸਿੰਘ ਮਾਨਸਾ­ ਜਸ਼ਨ ਸਿੱਧੂ ਮੁਹਾਲੀ­ ਨਿਤਿਨ ਗਰਗ ਵੀ ਹਾਜ਼ਰ ਸਨ।

Spread the love
Scroll to Top