‘ਤੇ ਪੁਲਿਸ ਨੇ 3 ਚੋਰਾਂ ਨੂੰ ਫੜ੍ਹਿਆ

Spread the love

ਹਰਿੰਦਰ ਨਿੱਕਾ , ਬਰਨਾਲਾ 30 ਜਨਵਰੀ 2023

  ਹਰ ਦਿਨ ਹੁੰਦੀਆਂ ਚੋਰੀਆਂ ਤੇ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਠੱਲ੍ਹਣ ਦੇ ਯਤਨਾਂ ਵਜੋਂ ਬਰਨਾਲਾ ਪੁਲਿਸ ਨੇ ਤਿੰਨ ਚੋਰਾਂ ਨੂੰ ਫੜ੍ਹਕੇ, ਉਨਾਂ ਦੇ ਕਬਜੇ ਵਿੱਚੋਂ ਚੋਰੀ ਦਾ ਮੋਟਰਸਾਈਕਲ ਤੇ ਸਕੂਟਰੀ ਵੀ ਬਰਾਮਦ ਕਰ ਲਈ। ਗਿਰਫਤਾਰ ਕੀਤੇ  ਤਿੰਨੋਂ ਚੋਰ ਬਰਨਾਲਾ ਸ਼ਹਿਰ ਦੇ ਵੱਖ ਵੱਖ ਖੇਤਰਾਂ ਦੇ ਰਹਿਣ ਵਾਲੇ ਹਨ। ਥਾਣਾ ਸਿਟੀ 2 ਬਰਨਾਲਾ ਦੇ ਏ.ਐਸ.ਆਈ. ਯਸ਼ਪਾਲ ਦਾ ਕਹਿਣਾ ਹੈ ਕਿ ਮੁਖਬਰ ਖਾਸ ਨੇ ਉਸ ਕੋਲ ਨੇ ਇਤਲਾਹ ਦਿੱਤੀ ਕਿ ਲੱਕੀ ਗਰਗ ਵਗੈਰਾ ਚੋਰੀ ਦੇ ਮੋਟਰਸਾਈਕਲ ਪਰ ਸਵਾਰ ਹੋ ਕੇ ਸ਼ਹਿਰ ਦੇ ਆਸ ਪਾਸ ਦੇ ਇਲਾਕਿਆਂ ਚੋਂ ਪਬਲਿਕ ਥਾਵਾਂ ਤੇ ਝਪਟਮਾਰੀ ਕਰਕੇ, ਮੋਬਾਇਲ ਖੋਹਕੇ ਲੈ ਜਾਂਦੇ ਹਨ। ਜੋ ਹੁਣ ਵੀ ਚੋਰੀ ਕੀਤਾ ਹੋਇਆ ਕਾਲੇ ਰੰਗ ਦਾ ਸਪਲੈਂਡਰ ਮੋਟਰ ਸਾਈਕਲ ਬਿਨਾਂ ਨੰਬਰੀ ਲੈ ਕੇ, ਗਰਚਾ ਰੋਡ ਏਰੀਏ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ। ਭਰੋਸੇਯੋਗ ਤੇ ਪੱਕੀ ਇਤਲਾਹ ਦੇ ਅਧਾਰ ਤੇ, ਪੁਲਿਸ ਨੇ ਲੱਕੀ ਗਰਗ ਤੇ ਉਸ ਦੇ ਸਾਥੀ ਮਨਪ੍ਰੀਤ ਸਿੰਘ ਵਾਸੀ, ਸਾਹਮਣੇ ਗੁਰੂਦੁਆਰਾ  ਪ੍ਰਗਟਸਰ , ਗੁਰੂ ਤੇਗ ਬਹਾਦਰ ਨਗਰ ਬਰਨਾਲਾ ਦੇ ਖਿਲਾਫ ਅਧੀਨ ਜ਼ੁਰਮ 379 /379 ਬੀ/ 411 ਆਈ.ਪੀ.ਸੀ. ਤਹਿਤ ਕੇਸ ਦਰਜ਼ ਕਰਕੇ, ਦੋਵਾਂ ਨਾਮਜ਼ਦ ਦੋਸ਼ੀਆਂ ਨੂੰ ਚੋਰੀ ਦੇ ਬਿਨਾਂ ਨੰਬਰੀ ਮੋਟਰਸਾਈਕਲ ਸਣੇ ਗਿਰਫਤਾਰ ਕਰ ਲਿਆ। ਇਸੇ ਤਰਾਂ ਬਰਨਾਲਾ ਪੁਲਿਸ ਦੇ ਹੌਲਦਾਰ ਰਾਜੀਵ ਕੁਮਾਰ ਨੇ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਮਨਪ੍ਰੀਤ ਸਿੰਘ ਵਾਸੀ ਦਸ਼ਮੇਸ਼ ਨਗਰ ਧਨੌਲਾ ਰੋਡ ਬਰਨਾਲਾ ਦੇ ਖਿਲਾਫ ਚੋਰੀ ਦਾ ਕੇਸ ਦਰਜ਼ ਕਰਕੇ,ਉਸ ਨੂੰ ਦਾਣਾ ਮੰਡੀ ਇਲਾਕੇ ਵਿੱਚੋਂ ਕਾਲੇ ਰੰਗ ਦੀ ਇੱਕ ਸਕੂਟਰੀ ਸਮੇਤ ਗਿਰਫਤਾਰ ਕਰ ਲਿਆ। ਪੁਲਿਸ ਨੂੰ ਉਮੀਦ ਹੈ ਕਿ ਦੋਸ਼ੀਆਂ ਦੀ ਪੁੱਛਗਿੱਛ ਦੇ ਅਧਾਰ ਤੇ ਹੋਰ ਵਾਰਦਾਤਾਂ ਬਾਰੇ ਵੀ ਖੁਲਾਸਾ ਹੋ ਸਕਦਾ ਹੈ।


Spread the love
Scroll to Top